ਹੁਣ ਮਾਊਂਟ ਐਵਰੈਸਟ ਦੀ ਚੜ੍ਹਾਈ ਕਰੇਗੀ ਰੋਬੋਟ 'ਸੋਫੀਆ'

03/22/2018 4:16:00 PM

ਕਾਠਮੰਡੂ (ਬਿਊਰੋ)— ਇਨਸਾਨਾਂ ਵਾਂਗ ਦਿੱਸਣ ਵਾਲੀ ਅਤੇ ਕਿਸੇ ਦੇਸ਼ ਦੀ ਨਾਗਰਿਕਤਾ ਹਾਸਲ ਕਰਨ ਵਾਲੀ ਪਹਿਲੀ ਰੋਬੋਟ ਸੋਫੀਆ ਨੇ ਕਿਹਾ ਹੈ ਕਿ ਉਹ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਤਲਬ ਮਾਊਂਟ ਐਵਰੈਸਟ ਦੀ ਚੜ੍ਹਾਈ ਕਰਨ ਵਾਲੀ ਪਹਿਲੀ ਰੋਬੋਟ ਵੀ ਹੋਵੇਗੀ। ਦੁਨੀਆ ਦੀ ਸਭ ਤੋਂ ਜ਼ਿਆਦਾ ਐਡਵਾਂਸਡ ਆਰਟੀਫੀਸ਼ਲ ਇੰਟੈਲੀਜੈਂਸ ਰੋਬੋਟ ਸੋਫੀਆ ਕਾਠਮੰਡੂ ਵਿਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (UNDP) ਵੱਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਬੋਲ ਰਹੀ ਸੀ। ਹਾਲਾਂਕਿ ਅਜਿਹਾ ਕਦੋਂ ਹੋਵੇਗਾ ਇਸ ਬਾਰੇ ਵਿਚ ਸੋਫੀਆ ਨੇ ਕਈ ਜਾਣਕਾਰੀ ਨਹੀਂ ਦਿੱਤੀ। ਸੋਫੀਆ ਸਾਊਦੀ ਅਰਬ ਦੀ ਨਾਗਰਿਕਤਾ ਪਾਉਣ ਵਾਲੀ ਪਹਿਲੀ ਰੋਬੋਟ ਹੈ। ਸੋਫੀਆ ਨੇ ਕਿਹਾ,''ਵਿਗਿਆਨ ਅਤੇ ਤਕਨੀਕ ਨੇ ਵਿਕਾਸ ਦੇ ਬਹੁਤ ਸਾਰੇ ਮੌਕੇ ਦਿੱਤੇ ਹਨ।'' ਸੋਫੀਆ ਨੇ ਸਾਰਿਆਂ ਅੱਗੇ ਇਹ ਅਪੀਲ ਕੀਤੀ ਕਿ ਉਹ ਧਰਤੀ ਨੂੰ ਭਵਿੱਖ ਲਈ ਸੁਰੱਖਿਅਤ ਬਣਾਉਣ। ਇਸ ਮਹਿਲਾ ਰੋਬੋਟ ਨੂੰ ਹਾਂਗਕਾਂਗ ਦੀ 'ਹੈਨਸਨ ਰੋਬੋਟਿਕਸ' ਨਾਂ ਦੀ ਕੰਪਨੀ ਨੇ ਬਣਾਇਆ ਹੈ। ਉਹ ਮਨੁੱਖੀ ਲੱਛਣਾਂ ਨਾਲ ਬਣਾਈ ਗਈ ਪਹਿਲੀ ਰੋਬੋਟ ਹੈ। 

PunjabKesari
ਸੋਫੀਆ ਨੇ ਨੇਪਾਲ ਜਿਹੇ ਦੇਸ਼ ਵਿਚ ਗਰੀਬੀ ਖਤਮ ਕਰਨ ਅਤੇ ਗਰੀਬਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਤਕਨੀਕੀ ਕ੍ਰਾਂਤੀ ਲਿਆਉਣ ਦੀ ਅਪੀਲ ਕੀਤੀ। ਸੋਫੀਆ ਨੇ ਕਿਹਾ,''ਮਸ਼ੀਨ ਅਤੇ ਰੋਬੋਟ ਜੀਵਨ ਨੂੰ ਸੌਖਾ ਬਣਾਉਣ ਲਈ ਹਨ। ਇੰਟਰਨੈੱਟ ਦੀ ਮਦਦ ਨਾਲ ਅਸੀਂ ਦੇਸ਼ ਨੂੰ ਦੂਰ-ਦੁਰਾਡੇ ਦੇ ਹਿੱਸਿਆਂ ਨਾਲ ਜੋੜ ਸਕਦੇ ਹਾਂ ਅਤੇ ਲੋਕਾਂ ਨੂੰ ਚੰਗੀ ਸਿੱਖਿਆ, ਚੰਗੀਆਂ ਸੇਵਾਵਾਂ ਮੁਹੱਈਆ ਕਰਵਾ ਸਕਦੇ ਹਾਂ।''


Related News