ਇਸ 100 ਸਾਲ ਪੁਰਾਣੇ ਘਰ ਦੀ ਕੀਮਤ ਜਾਣ ਰਹਿ ਜਾਓਗੇ ਹੈਰਾਨ

03/21/2018 7:37:40 PM

ਵੈਨਕੂਵਰ— ਕਰੀਬ 100 ਸਾਲ ਪੁਰਾਣੇ ਘਰ, ਜੋ ਕਿ ਚਾਰੇ ਪਾਸਿਓਂ ਝਾੜੀਆਂ ਨਾਲ ਘਿਰਿਆ ਹੋਇਆ ਹੈ, ਨੂੰ ਦੇਖ ਕੋਈ ਵੀ ਇਸ ਦੀ ਕੀਮਤ ਦਾ ਅੰਦਾਜ਼ਾ ਨਹੀਂ ਲਗਾ ਸਕਦਾ। ਇਹ ਘਰ ਵੈਨਕੂਵਰ ਦੇ ਡਾਊਨਟਾਊਨ 'ਚ ਸਥਿਤ ਹੈ ਤੇ ਇਸ ਘਰ ਦੇ ਬਾਹਰ ਕਰੀਬ 7 ਮਿਲੀਅਨ ਡਾਲਰ ਦਾ ਪ੍ਰਾਈਜ਼ ਟੈਗ ਲੱਗਾ ਹੋਇਆ ਹੈ, ਜੋ ਕਿ ਸਾਰਿਆਂ ਲਈ ਹੈਰਾਨੀ ਦਾ ਸਬਬ ਬਣਿਆ ਹੋਇਆ ਹੈ।

PunjabKesari
ਇਹ ਪੁਰਾਣਾ ਘਰ ਇੰਗਲਿੰਸ਼ ਬੇਅ ਬੀਚ ਤੋਂ ਕੁਝ ਹੀ ਮਿੰਟਾਂ ਦੀ ਦੂਰੀ 'ਤੇ ਹੈ, ਜੋ ਕਿ ਦੇਖਣ 'ਚ ਕੁਝ ਖਾਸ ਨਹੀਂ ਲੱਗਦਾ। ਸਾਹਮਣਿਓਂ ਦੇਖਣ 'ਚ ਘਰ ਦੀ ਸਾਰੀ ਗਲੀ ਸੜੀ ਲੱਕੜੀ ਤੇ ਝਾੜੀਆਂ ਨਾਲ ਘਿਰਿਆ ਘਰ ਦੇਖਣ 'ਚ ਵੀ ਅਜੀਬ ਜਿਹਾ ਲੱਗਦਾ ਹੈ। ਇਸ ਘਰ ਦਾ ਅੰਦਰੂਨੀ ਹਿੱਸਾ ਇਕ ਰਹੱਸ ਬਣਿਆ ਹੋਇਆ ਹੈ ਕਿਉਂਕਿ ਇਸ ਘਰ ਦੇ ਏਜੰਟ ਨੇ ਇਸ ਦੀਆਂ ਜ਼ਿਆਦਾ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਸਾਂਝੀਆਂ ਨਹੀਂ ਕੀਤੀਆਂ। ਅਜਿਹਾ ਪਹਿਲੀ ਵਾਰ ਨਹੀਂ ਕਿ ਇਸ ਘਰ ਦੀ ਕੰਧ 'ਤੇ ਇੰਨੀ ਵੱਡੀ ਕੀਮਤ ਦਾ ਪ੍ਰਾਈਜ਼ ਟੈਗ ਲੱਗਿਆ ਹੈ। ਅਕਤੂਬਰ 2015 'ਚ ਵੀ ਕੁਝ ਅਜਿਹਾ ਹੀ ਹੋਇਆ ਸੀ, ਜਦੋਂ ਇਹ ਘਰ 2.8 ਮਿਲੀਅਨ ਡਾਲਰ ਦਾ ਵਿਕਿਆ ਸੀ। ਇਸ ਘਰ, ਜੋ ਕਿ 1922 ਦਾ ਬਣਿਆ ਹੈ, ਦੀ ਕੀਮਤ ਮਾਰਕੀਟ ਦੇ ਹਿਸਾਬ ਨਾਲ 3.45 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ ਪਰ ਇਸ ਘਰ ਦੇ ਮਾਲਕ ਨੂੰ ਲੱਗਦਾ ਹੈ ਕਿ ਅਜੋਕੇ ਸਮੇਂ 'ਚ ਇਸ ਘਰ ਦੇ 6.8 ਮਿਲੀਅਨ ਡਾਲਰ ਮਿਲ ਸਕਦੇ ਹਨ।

PunjabKesari
ਇਕ ਕਮਰਸ਼ੀਅਲ ਰੀਅਲ ਅਸਟੇਟ ਦੇ ਬ੍ਰੋਕਰ ਕੈਵਿਨ ਚੀਆਂਗ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਘਰ ਦੇ ਬਾਹਰ ਪ੍ਰਾਈਜ਼ ਟੈਗ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਬੀਸੀ ਅਸੈਸਮੈਂਟ ਦੇ ਮੁਤਾਬਕ 1390 ਥਰਲੋਅ ਸਟ੍ਰੀਟ ਨੇੜੇ ਇਕ ਘਰ, ਜਿਸ 'ਚ ਸਿਰਫ ਇਕ ਬੈਡਰੂਮ ਤੇ ਤਿੰਮ ਬਾਥਰੂਮ ਸਨ, ਦਸੰਬਰ ਮਹੀਨੇ 6.4 ਮਿਲੀਅਨ ਡਾਲਰ 'ਚ ਵਿਕਿਆ ਸੀ ਤੇ 977 ਬਰੌਟਨ ਸਟ੍ਰੀਟ ਨੇੜੇ ਇਕ ਘਰ ਜੋ ਪਹਿਲੇ ਘਰ ਤੋਂ ਵੱਡਾ ਸੀ ਤੇ ਜਿਸ 'ਚ 9 ਬੈਡਰੂਮ ਤੇ 6 ਬਾਥਰੂਮ ਸਨ, ਉਹ ਸਤੰਬਰ ਮਹੀਨੇ 2.8 ਮਿਲੀਅਨ ਡਾਲਰ ਦਾ ਵਿਕਿਆ ਸੀ।


Related News