ਸਰਪੰਚੀ ਦੀਆਂ ਚੋਣਾਂ ਦੀ ਰੰਜਿਸ਼ ਕਾਰਣ ਹੋਈ ਵੱਡੀ ਵਾਰਦਾਤ

Saturday, Oct 26, 2024 - 05:55 PM (IST)

ਸਰਪੰਚੀ ਦੀਆਂ ਚੋਣਾਂ ਦੀ ਰੰਜਿਸ਼ ਕਾਰਣ ਹੋਈ ਵੱਡੀ ਵਾਰਦਾਤ

ਨਾਭਾ (ਖੁਰਾਣਾ) : ਥਾਣਾ ਸਦਰ ਪੁਲਸ ਨੇ ਕੁੱਟਮਾਰ ਕਰਨ ਦੇ ਦੋਸ਼ ਵਿਚ 5 ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ। ਮੁਲਜ਼ਮਾਂ ਦੀ ਪਛਾਣ ਭੁਪਿੰਦਰ ਸਿੰਘ, ਚਮਕੌਰ ਸਿੰਘ, ਰਮਨਿੰਦਰ ਸਿੰਘ, ਕਾਲਾ ਸਿੰਘ ਅਤੇ ਕਾਲੂ ਵਾਸੀ ਪਿੰਡ ਤੁੰਗਾਂ ਨਾਭਾ ਵਜੋਂ ਹੋਈ ਹੈ। ਸ਼ਿਕਾਇਤਕਰਤਾ ਮੇਜਰ ਸਿੰਘ ਵਾਸੀ ਪਿੰਡ ਤੁੰਗਾਂ ਨੇ ਦੱਸਿਆ ਕਿ ਮੈਂ ਪਿੰਡ ਵਿਚ ਜਗਪਾਲ ਸਿੰਘ ਦੇ ਘਰ ਗਿਆ ਹੋਇਆ ਸੀ ਜਿੱਥੇ ਉਕਤ ਦੋਸ਼ੀਆਂ ਨੇ ਘੇਰ ਕੇ ਕੁੱਟਮਾਰ ਕੀਤੀ। 

ਮੇਜਰ ਸਿੰਘ ਪਤਨੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਕਤ ਮੁਲਜ਼ਮ ਸਾਡੇ ਮੁਕਾਬਲੇ ਸਰਪੰਚੀ ਦੀ ਚੋਣ ਲੜੇ ਸਨ। ਜਿਸ ਵਿਚ ਮੇਰੀ ਪਤਨੀ ਜਸਵਿੰਦਰ ਕੌਰ 225 ਵੋਟਾਂ ਨਾਲ ਜਿੱਤ ਹਾਸਲ ਕਰਕੇ ਸਰਪੰਚਨੀ ਬਣ ਗਈ ਸੀ ਜਿਸ ਦੀ ਰੰਜਿਸ਼ ਕਾਰਨ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ 'ਤੇ ਮੁਲਜ਼ਮਾਂ ਖ਼ਿਲਾਫ ਵੱਖ ਵੱਖ ਧਰਾਵਾ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News