ਮੋਟਰਸਾਈਕਲ ਸਵਾਰ 15 ਕਿੱਲੋ ਡੋਡੇ ਭੁੱਕੀ ਚੂਰਾ ਪੋਸਤ ਸਮੇਤ ਇਕ ਕਾਬੂ
Tuesday, Mar 19, 2024 - 04:47 PM (IST)
![ਮੋਟਰਸਾਈਕਲ ਸਵਾਰ 15 ਕਿੱਲੋ ਡੋਡੇ ਭੁੱਕੀ ਚੂਰਾ ਪੋਸਤ ਸਮੇਤ ਇਕ ਕਾਬੂ](https://static.jagbani.com/multimedia/2024_2image_11_24_328938484arrested.jpg)
ਪਾਤੜਾਂ (ਸਨੇਹੀ) : ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਗਸਤ ਦੌਰਾਨ ਪਿੰਡ ਨਿਆਲ ਦੇ ਬਾਈਪਾਸ ਨਜ਼ਦੀਕ ਮੌਜੂਦ ਸੀ। ਜਿੱਥੇ ਉਨ੍ਹਾਂ ਨੇ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੈੱਕ ਕਰਨ ‘ਤੇ ਪਲਾਸਟਿਕ ਦੇ ਥੈਲੇ ਵਿਚ ਪਾਏ ਪੰਦਰਾਂ ਕਿੱਲੋ ਡੋਡੇ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਕਥਿੱਤ ਦੋਸ਼ੀ ਦੀ ਪਛਾਣ ਕਾਲਾ ਸਿੰਘ ਉਰਫ ਸਰਨਾ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਨਿਆਲ ਥਾਣਾ ਪਾਤੜਾਂ ਵਜੋਂ ਹੋਈ ਹੈ । ਪੁਲਸ ਨੇ ਦੋਸ਼ੀ ਖ਼ਿਲਾਫ ਮੁਕੱਦਮਾ ਨੰਬਰ 56, ਮਿਤੀ 18/3/2024 , ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 15/61/85 ਤਹਿਤ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।