ਬੀਮਾਰੀ ਤੋਂ ਪੀੜਤ ਪਸ਼ੂਆਂ ਦਾ ਦੁੱਧ ਪੀਣ ਨਾਲ ਬੀਮਾਰ ਬੱਚੇ ਦੀਆਂ ਸੋਸ਼ਲ ਮੀਡੀਆ ’ਤੇ ਤਸਵੀਰਾਂ ਵਾਇਰਲ

08/08/2022 6:38:45 PM

ਪਟਿਆਲਾ (ਪਰਮੀਤ): ਸੋਸ਼ਲ ਮੀਡੀਆ ’ਤੇ ਇਕ ਬੱਚੇ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਦੇ ਨਾਲ ਲਿਖੇ ਸੰਦੇਸ਼ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਬੀਮਾਰੀ ਨਾਲ ਬੀਮਾਰ ਪਸ਼ੂਆਂ ਦਾ ਦੁੱਧ ਪੀਣ ਕਾਰਨ ਇਹ ਬੱਚਾ ਬੀਮਾਰ ਹੋਇਆ ਹੈ। ਹਾਲਾਂਕਿ ਇਹ ਤਸਵੀਰਾਂ ਕਿਥੇ ਦੀਆਂ ਹਨ, ਇਹ ਸਪੱਸ਼ਟ ਨਹੀਂ ਕੀਤਾ ਗਿਆ। ਨਾਲ ਹੀ ਇਹ ਅਪੀਲ ਕੀਤੀ ਹੋਈ ਹੈ ਕਿ ਭੈਣ-ਭਰਾਵਾਂ ਨੂੰ ਬੇਨਤੀ ਹੈ ਕਿ ਬੀਮਾਰ ਪਸ਼ੂਆਂ ਦਾ ਦੁੱਧ ਲੋਕਾਂ ਨੂੰ ਨਾ ਪਾਇਆ ਜਾਵੇ।

ਇਹ ਵੀ ਪੜ੍ਹੋ- ਬਿਜਲੀ ਸੋਧ ਬਿੱਲ 'ਤੇ ਬੋਲੇ CM ਮਾਨ , 'ਸੜਕ ਤੋਂ ਸੰਸਦ ਤੱਕ ਲੜਾਂਗੇ ਅਧਿਕਾਰਾਂ ਦੀ ਲੜਾਈ'

ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਪਸ਼ੂਆਂ 'ਚ ਲੰਪੀ ਸਕਿਨ ਬੀਮਾਰੀ ਘਰ ਕਰ ਰਹੀ ਹੈ। ਇਸ ਨਾਲ ਕਈ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਅਤੇ ਬਹੁਤੇ ਪਸ਼ੂ ਇਸ ਨਾਲ ਪੀੜਤ ਹਨ। ਜਿਸ ਕਾਰਨ ਕਿਸਾਨਾਂ ਅਤੇ ਪਸ਼ੂ ਰੱਖਣ ਵਾਲਿਆਂ 'ਚ ਪਰੇਸ਼ਾਨੀ ਵੱਧੀ ਹੋਈ ਹੈ। ਪੰਜਾਬ ਸਰਕਾਰ ਵੱਲੋਂ ਇਸ ਤੋਂ ਰਾਹਤ ਦਵਾਉਣ ਲਈ ਗੌਟ ਪਾਕਸ ਨਾਮਕ ਦਵਾਈ ਦੀਆਂ ਡੋਜ਼ਾਂ ਮੰਗਵਾਈਆਂ ਗਈਆਂ ਹਨ ਅਤੇ ਮੁਫ਼ਤ ਵਿੱਚ ਪਸ਼ੂਆਂ ਨੂੰ ਲਾਈ ਜਾ ਰਹੀ ਹੈ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਸ਼ੂਆਂ ਦੀ ਵੱਧ ਤੋਂ ਵੱਧ ਦੇਖ-ਭਾਲ ਕੀਤੀ ਜਾਵੇ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


Anuradha

Content Editor

Related News