ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਨੇ ਕੀਤੀ ਮੀਟਿੰਗ

Wednesday, Nov 14, 2018 - 05:16 PM (IST)

ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਨੇ ਕੀਤੀ ਮੀਟਿੰਗ

ਪਟਿਆਲਾ (ਜੋਸਨ)-ਪੈਨਸ਼ਨਰਜ਼ ਐਸੋਸੀਏਸ਼ਨ ਨੇ ਇੰਜੀ. ਸੰਤੋਖ ਸਿੰਘ ਬੋਪਾਰਾਏ ਦੀ ਪ੍ਰਧਾਨਗੀ ਹੇਠ ਮੀਟਿੰਗ ਕਰ ਕੇ ਆਖਿਆ ਕਿ ਪੀ. ਐੱਸ. ਪੀ. ਸੀ. ਐੱਲ. ਦਾ ਪ੍ਰਬੰਧਕ ਪੈਨਸ਼ਨਰਜ਼ ਦੀਅਾਂ ਮੰਗਾਂ ਪ੍ਰਤੀ ਸੰਜੀਦਾ ਨੀਤੀ ਨਹੀਂ ਅਪਣਾ ਰਹੇ ਹਨ। ਮੰਨੀਆਂ ਹੋਈਆਂ ਮੰਗਾਂ ਤੋਂ ਮੁੱਕਰ ਰਹੇ ਹਨ। ਪੈਨਸ਼ਨਰਜ਼ ਹੁਣ ਸੰਘਰਸ਼ ਕਰਨਗੇ। ®ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੀ. ਡੀ. ਐੱਮ. ਭੱਠਲ ਅਤੇ ਅਜੀਤ ਸਿੰਘ ਸੀਨੀਅਰ ਵਾਈਸ-ਪ੍ਰਧਾਨ ਨੇ ਦੱਸਿਆ ਕਿ ਮਹਿੰਗਾਈ ਭੱਤੇ ਦੀਅਾਂ ਕਿਸ਼ਤਾਂ ਅਤੇ ਬਕਾਏ ਹੋਰ ਸੂਬਿਅਾਂ ਵੱਲੋਂ ਆਪਣੇ ਸਾਰੇ ਪੈਨਸ਼ਨਰਜ਼ ਨੂੰ ਦਿੱਤੇ ਜਾ ਰਹੇ ਹਨ। ਪੰਜਾਬ ਸਰਕਾਰ ਇਸ ਬਾਰੇ ਚੁੱਪ ਹੈ। ਸਰਕਾਰ ਆਪਣੇ ਮੰਤਰੀਆਂ ਲਈ ਮਹਿੰਗੀਆਂ ਕਾਰਾਂ ਅਤੇ ਹੋਰ ਸਮਾਨ ਬੇਰੋਕ-ਟੋਕ ਖਰੀਦ ਰਹੀ ਹੈ। ਪੈਨਸ਼ਨਰਜ਼ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਦੇ ਬਕਾਏ ਅਤੇ ਜਨਵਰੀ 2016 ਤੋਂ ਨਵੇਂ ਸਕੇਲਾਂ ’ਚ ਸੋਧ ਨਾ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ®®ਭੁਪਿੰਦਰ ਸਿੰਘ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਆਪਣਾ ਸੁਝਾਅ ਦਿੱਤਾ ਕਿ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਗੱਲ ਵੀ ਕਰਨੀ ਚਾਹੀਦੀ ਹੈ। ਸਮੇਂ ਦੀਆਂ ਸਰਕਾਰਾਂ ਧੱਕਾ ਕਰ ਰਹੀਆਂ ਹਨ। ਸਮਾਜ ਅੰਦਰ ਕੁਰੀਤੀਆਂ ਖਿਲਾਫ ਵੀ ਪੈਨਸ਼ਨਰਜ਼ ਨੂੰ ਅਵਾਜ਼ ਬੁਲੰਦ ਕਰਨ ਦੀ ਲੋਡ਼ ਹੈ। ਬੀਬੀ ਹਰਸ਼ਰਨਜੀਤ ਕੌਰ ਨੇ ਵੀ ਮੀਟਿੰਗ ’ਚ ਭਾਰਤ ਸਰਕਾਰ ਦੀਆਂ ਗਲਤ ਨੀਤੀਆਂ ਦੀ ਵਿਆਖਿਆ ਕੀਤੀ। ਉਨ੍ਹਾਂ ਸਖਤ ਸ਼ਬਦਾਂ ’ਚ ਆਖਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਇਸ ਕੰਮ ਵਿਚ ਫੇਲ ਹੋ ਚੁੱਕੀਆਂ ਹਨ। ਮੀਟਿੰਗ ’ਚ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰੇ। ਉਹ ਇਕ ਮਹੀਨੇ ਤੋਂ ਪਟਿਆਲਾ ’ਚ ਆਪਣਾ ਸੰਘਰਸ਼ ਕਰ ਰਹੇ ਹਨ। ਇਸ ਮੌਕੇ ਮੀਟਿੰਗ ’ਚ ਗੱਜਣ ਸਿੰਘ, ਅਮਰਿੰਦਰ ਸਿੰਘ, ਮਹਿੰਦਰ ਸਿੰਘ ਮਲਹੋਤਰਾ, ਇੰਜੀ. ਆਰ. ਐੱਸ. ਸਿਆਨ, ਅਮਰਜੀਤ ਸਿੰਘ, ਬਸ਼ੀਰ ਮੁਹੰਮਦ, ਬੀ. ਕੇ. ਜੋਸ਼ੀ, ਉਂਕਾਰ ਕਪੂਰ, ਭਰਪੂਰ ਸਿੰਘ, ਰਾਜਬੀਰ ਸਿੰਘ, ਜਸਬੀਰ ਸਿੰਘ ਗੁਰਾਇਆ ਮੀਤ ਪ੍ਰਧਾਨ ਗੁਰਦਾਸਪੁਰ ਸਰਕਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।


Related News