ਜ਼ਰੂਰਤਮੰਦ ਪਰਿਵਾਰਾਂ ਤੇ ਬਜ਼ੁਰਗਾਂ ਨੂੰ ਵੰਡੇ ਕੰਬਲ, ਕੱਪਡ਼ੇ ਤੇ ਬੂਟ

Monday, Nov 12, 2018 - 01:44 PM (IST)

ਜ਼ਰੂਰਤਮੰਦ ਪਰਿਵਾਰਾਂ ਤੇ ਬਜ਼ੁਰਗਾਂ ਨੂੰ ਵੰਡੇ ਕੰਬਲ, ਕੱਪਡ਼ੇ ਤੇ ਬੂਟ

ਪਟਿਆਲਾ (ਇੰਦਰ)-ਜ਼ਿਲੇ ਦੀਆਂ ਕੁੱਝ ਸਮਾਜ-ਸੇਵੀ ਸੰਸਥਾਵਾਂ ਤੇ ਸਕੂਲ ਪ੍ਰਬੰਧਕਾਂ ਨੇ ਲੋਡ਼ਵੰਦ ਬਜ਼ੁਰਗਾਂ ਅਤੇ ਬੱਚਿਆਂ ਨੂੰ ਗਰਮ ਕੱਪਡ਼ੇ, ਬੂਟ, ਕੰਬਲ ਵੰਡੇ। ਬੱਚਿਆਂ ਨੂੰ ਖਿਡੌਣੇ ਵੰਡ ਕੇ ਵੱਖਰੇ ਅੰਦਾਜ਼ ਵਿਚ ਦੀਵਾਲੀ ਮਨਾਈ। ਇਸੇ ਤਰ੍ਹਾਂ ਦੀ ਮਿਸਾਲ ਲਿਟਲ ਸੀਕਰਜ਼ ਸਕੂਲ ਦੇ ਪ੍ਰਬੰਧਕਾਂ ਵੱਲੋਂ ਪੈਦਾ ਕੀਤੀ ਗਈ। ਜ਼ਿਲੇ ਦੇ ਸਕੂਲ ਵਿਚ ਇਕ ਪ੍ਰੋਗਰਾਮ ਆਯੋਜਿਤ ਕਰ ਕੇ ਜਿੱਥੇ ਬਲਾਈਂਡ ਬੱਚਿਆਂ ਨਾਲ ਦੀਵਾਲੀ ਮਨਾਈ, ਉਥੇ ਬਜ਼ੁਰਗਾਂ ਨੂੰ ਗਰਮ ਕੱਪਡ਼ੇ ਤੇ ਕੰਬਲ ਵੰਡ ਕੇ ਦੀਵਾਲੀ ਮਨਾਈ। ਪ੍ਰਿੰਸੀਪਲ ਪ੍ਰਭਦੀਪ ਗਰਗ ਨੇ ਆਸ਼ਰਮ ਵਿਚ ਰਹਿੰਦੇ ਬਜ਼ੁਰਗਾਂ ਨਾਲ ਦੀਵਾਲੀ ਮਨਾਈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਵਿਚ ਰੱਬ ਵਸਦਾ ਹੈ। ਇਨ੍ਹਾਂ ਦੇ ਚਿਹਰਿਆਂ ’ਤੇ ਥੋੜ੍ਹੀ ਜਿਹੀ ਵੀ ਮੁਸਕਾਨ ਲਿਆਉਣ ਨਾਲ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਸਾਨੂੰ ਸਭ ਨੂੰ ਅਜਿਹੇ ਬੱਚਿਆਂ ਤੇ ਬਜ਼ੁਰਗਾਂ ਵਿਚ ਮਿਲ ਬੈਠ ਕੇ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਹਨ। ਇਨ੍ਹਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸਕੂਲ ਸਟਾਫ ਅਤੇ ਬੱਚੇ ਹਾਜ਼ਰ ਸਨ।


Related News