ਟਰੱਕ ਨੇ ਮੋਟਰਸਾਈਕਲ ਸਵਾਰ ਕੁਚਲਿਆ ; ਮੌਤ
Monday, Nov 12, 2018 - 03:31 PM (IST)
ਪਟਿਆਲਾ (ਗੁਰਪਾਲ)-ਬਨੂਡ਼ ਤੋਂ ਲਾਂਡਰਾਂ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਇਕ ਤੇਜ਼ ਰਫ਼ਤਾਰ ਅਣਪਛਾਤੇ ਟਰੱਕ ਵੱਲੋਂ ਮੋਟਰਸਾਈਕਲ ਸਵਾਰ ਨੂੰ ਕੁਚਲ ਦੇਣ ’ਤੇ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਨੇਡ਼ਲੇ ਪਿੰਡ ਕਰਾਲਾ ਦਾ 22 ਸਾਲਾ ਨੌਜਵਾਨ ਨਵਜੋਤ ਸਿੰਘ ਪੁੱਤਰ ਬਲਬੀਰ ਸਿਘ ਜੋ ਕਿ ਸਡ਼ਕ ਬਣਾਉਣ ਵਾਲੀ ਕੰਪਨੀ ਵਿਚ ਕੰਮ ਕਰਦਾ ਸੀ, ਅੱਜ ਸਵੇਰੇ ਡਿਊਟੀ ਤੋਂ ਆਪਣੇ ਪਿੰਡ ਕਰਾਲਾ ਆ ਰਿਹਾ ਸੀ। ਜਦੋਂ ਉਹ ਪਿੰਡ ਤੰਗੋਰੀ ਦੇ ਨਜ਼ਦੀਕ ਪਹੁੰਚਿਆ ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਅਣਪਛਾਤੇ ਟਰੱਕ ਨੇ ਕੁਚਲ ਦਿੱਤਾ। ਨੌਜਵਾਨ ਦੇ ਸਿਰ ਉੱਪਰੋਂ ਟਰੱਕ ਲੰਘ ਜਾਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ 108 ਐਂਬੂਲੈਂਸ ਦੇ ਚਾਲਕ ਹਰਜਿੰਦਰ ਸਿੰਘ ਤੇ ਸਹਾਇਕ ਜੀਵਨ ਸਿੰਘ ਨੇ ਮ੍ਰਿਤਕ ਨੂੰ ਹਸਪਤਾਲ ਪਹੁੰਚਾਇਆ। ਪਿੰਡ ਵਿਚ ਨੌਜਵਾਨ ਦੀ ਮੌਤ ਦੀ ਖਬਰ ਫੈਲਦੇ ਹੀ ਸੰਨਾਟਾ ਛਾ ਗਿਆ।