ਗੁਰਪਾਲ ਕੌਰ ਦੀਅਾਂ ਦਾਨ ਕੀਤੀਆਂ ਅੱਖਾਂ 2 ਵਿਅਕਤੀਆਂ ਨੂੰ ਦੇਣਗੀਅਾਂ ਰੌਸ਼ਨੀ

Saturday, Nov 10, 2018 - 04:20 PM (IST)

ਗੁਰਪਾਲ ਕੌਰ ਦੀਅਾਂ ਦਾਨ ਕੀਤੀਆਂ ਅੱਖਾਂ 2 ਵਿਅਕਤੀਆਂ ਨੂੰ ਦੇਣਗੀਅਾਂ ਰੌਸ਼ਨੀ

ਫਤਿਹਗੜ੍ਹ ਸਾਹਿਬ (ਜਗਦੇਵ)- ਸਰਹਿੰਦ ਸ਼ਹਿਰ ਦੀ ਨਿਵਾਸੀ ਸਵ. ਮਾਤਾ ਗੁਰਪਾਲ ਕੌਰ (80) ਵਲੋਂ ਮਰਨ ਤੋਂ ਬਾਅਦ ਆਪਣੀਆਂ ਦਾਨ ਕੀਤੀਅਾਂ ਅੱਖਾਂ ਨਾਲ 2 ਅੰਨ੍ਹੇ ਵਿਅਕਤੀਆਂ ਨੂੰ ਰੌਸ਼ਨੀ ਮਿਲੇਗੀ। ਇਸ ਗੱਲ ਦੀ ਚਰਚਾ ਪੂਰੇ ਸਰਹਿੰਦ ਸ਼ਹਿਰ ’ਚ ਹੋ ਰਹੀ ਹੈ। ਇਸ ਮੌਕੇ ਦਾਨ ਕੀਤੀਆਂ ਗਈਆਂ ਅੱਖਾਂ ਲੈਣ ਲਈ ਪੀ. ਜੀ. ਆਈ. ਚੰਡੀਗਡ਼੍ਹ ਤੋਂ ਵਿਸ਼ੇਸ਼ ਤੌਰ ’ਤੇ ਡਾਕਟਰਾਂ ਦੀ ਟੀਮ ਪਹੁੰਚੀ। ਇਸ ਮੌਕੇ ਡਾਕਟਰਾਂ ਨੇ ਕਿਹਾ ਕਿ ਸਵ. ਗੁਰਪਾਲ ਕੌਰ ਦੇ ਪਰਿਵਾਰ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਇਨ੍ਹਾਂ ਨੇ ਮਰਨ ਉਪਰੰਤ ਆਪਣੀ ਮਾਤਾ ਦੀਆਂ ਅੱਖਾਂ ਦਾਨ ਕਰਵਾਈਆਂ ਹਨ। ਇਸ ਮੌਕੇ ਡਾ. ਅਵਤਾਰ ਸਿੰਘ, ਗੁਰਵਿੰਦਰ ਸਿੰਘ ਸੋਹੀ ਪ੍ਰਧਾਨ ਜਾਗੋ ਐੱਨ. ਜੀ. ਓ ਅਤੇ ਜਾਗ੍ਰਿਤੀ ਮਿਸ਼ਨ ਪ੍ਰੋਜੈਕਟ ਦੇ ਚੇਅਰਮੈਨ ਵਿਨੇ ਗੁਪਤਾ ਨੇ ਸਵ. ਗੁਰਪਾਲ ਕੌਰ ਦੇ ਪੁੱਤਰ ਪਵਿੱਤਰ ਸਿੰਘ ਸੋਹੀ, ਪੋਤਰੇ ਜਗਰੂਪ ਸਿੰਘ ਸੋਹੀ, ਸੁਖਵਿੰਦਰ ਸਿੰਘ ਸੋਹੀ ਤੇ ਜਗਜੀਤ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਉਹ ਵੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਨ ਤੋਂ ਬਾਅਦ ਆਪਣੀਅਾਂ ਅੱਖਾਂ ਦਾਨ ਕਰਨ। ਇਸ ਮੌਕੇ ਸਮਾਜ ਸੇਵੀ ਆਗੂ ਹਰਵਿੰਦਰ ਸਿੰਘ ਬੱਬਲ ਨੇ ਮਾਤਾ ਗੁਰਪਾਲ ਕੌਰ ਦੇ ਪਰਿਵਾਰ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਹੋਰ ਵਿਅਕਤੀਆਂ, ਸਮਾਜ ਸੇਵੀ ਸੰਸਥਾਵਾਂ, ਕਲੱਬਾਂ ਦੇ ਪ੍ਰਤੀਨਿਧੀਆਂ, ਪੰਚਾਂ-ਸਰਪੰਚਾਂ ਆਦਿ ਨੂੰ ਵੀ ਅਪੀਲ ਕੀਤੀ ਕਿ ਹਰ ਇਕ ਵਿਅਕਤੀ ਨੂੰ ਮਰਨ ਤੋਂ ਪਹਿਲਾਂ ਅੱਖਾਂ ਦਾਨ ਕਰਨ ਲਈ ਫਾਰਮ ਭਰ ਦੇਣਾ ਚਾਹੀਦਾ ਹੈ, ਕਿਉਂਕਿ ਮਰਨ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਰੌਸ਼ਨੀ ਮਿਲ ਸਕਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ, ਹਰਪਾਲ ਸਿੰਘ, ਨਰਿੰਦਰ ਸਿੰਘ ਆਦਿ ਹਾਜ਼ਰ ਸਨ।


Related News