ਲੋਨ ਦੀਆਂ ਕਿਸ਼ਤਾਂ ਦੇ 7 ਲੱਖ ਰੁਪਏ ਹੜੱਪੇ

Saturday, Nov 16, 2024 - 05:54 PM (IST)

ਲੋਨ ਦੀਆਂ ਕਿਸ਼ਤਾਂ ਦੇ 7 ਲੱਖ ਰੁਪਏ ਹੜੱਪੇ

ਪਾਤੜਾਂ (ਸਨੇਹੀ) : ਪਾਤੜਾਂ ਪੁਲਸ ਵੱਲੋਂ ਔਰਤਾਂ ਵੱਲੋਂ ਦਿੱਤੀਆਂ ਲੋਨ ਦੀਆਂ ਕਿਸ਼ਤਾਂ ਦੇ 7,68,295 ਰੁਪਏ ਹੜੱਪਣ ਦੇ ਮਾਮਲੇ ’ਚ 2 ਔਰਤਾਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਦਰਜ ਕਰਵਾਉਂਦਿਆਂ ਪਰਮਜੀਤ ਕੌਰ ਪਤਨੀ ਮਨਜੀਤ ਸਿੰਘ ਵਾਸੀ ਪਾਤੜਾਂ ਨੇ ਦੱਸਿਆ ਕਿ ਅਮਰਜੀਤ ਕੌਰ ਅਤੇ ਕੁਲਵਿੰਦਰ ਕੌਰ ਵਾਸੀਆਨ ਸੁੰਦਰ ਬਸਤੀ ਪਾਤੜਾਂ ਨੇ ਮੇਰਾ ਅਤੇ ਹੋਰ ਔਰਤਾਂ ਦੀਆਂ ਘਰੇਲੂ ਜ਼ਰੂਰਤਾਂ ਸਬੰਧੀ ਲੋਨ ਕਰਵਾ ਕੇ ਮੇਰੀਆਂ ਅਤੇ ਹੋਰ ਔਰਤਾਂ ਵੱਲੋਂ ਦਿੱਤੀਆਂ ਹੋਈਆਂ ਲੋਨ ਦੀਆਂ ਕਿਸ਼ਤਾਂ ਅੱਗੇ ਬੈਂਕ ’ਚ ਜਮ੍ਹਾ ਨਾ ਕਰਵਾ ਕੇ 7,68,259 ਰੁਪਏ ਦੀ ਠੱਗੀ ਮਾਰੀ ਹੈ।

ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਕਥਿਤ ਦੋਸ਼ਣਾਂ ਅਮਰਜੀਤ ਕੌਰ ਅਤੇ ਕੁਲਵਿੰਦਰ ਕੌਰ ਵਾਸੀਆਨ ਸੁੰਦਰ ਬਸਤੀ ਪਾਤੜਾਂ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮੁਕੱਦਮਾ ਦਰਖਾਸਤ ਨੰਬਰ 6189/ਪੇਸੀ ਮਿਤੀ 4-11-2024 ਦੇ ਆਧਾਰ ’ਤੇ ਦਰਜ ਰਜਿਸਟਰਡ ਹੋਇਆ ਹੈ।


author

Gurminder Singh

Content Editor

Related News