ਡੀਆਈਜੀ ਜੇਲ੍ਹ ਦਲਜੀਤ ਸਿੰਘ ਰਾਣਾ ਨੇ 23 ਵੀ ਏਸ਼ੀਆ ਮਾਸਟਰਜ਼ ਐਥਲੈਟਿਕ ਚੈਂਪਿਅਨਸ਼ਿਪ 2025 ''ਚ ਜਿੱਤਿਆ ਗੋਲਡ ਮੈਡਲ
Sunday, Nov 09, 2025 - 07:42 PM (IST)
ਪਟਿਆਲਾ (ਬਲਜਿੰਦਰ) : ਡੀ.ਆਈ.ਜੀ. ਜੇਲ੍ਹ ਦਲਜੀਤ ਸਿੰਘ ਰਾਣਾ ਨੇ 23 ਵੀ ਏਸ਼ੀਆ ਮਾਸਟਰਜ਼ ਐਥਲੈਟਿਕ ਚੈਂਪਿਅਨਸ਼ਿਪ 2025 ਵਿਚ ਗੋਲਡ ਮੈਡਲ ਜਿੱਤ ਕੇ ਫੇਰ ਤੋਂ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੋਸ਼ਨ ਕੀਤਾ ਹੈ। ਡੀ.ਆਈ.ਜੀ. ਦਲਜੀਤ ਸਿੰਘ ਰਾਣਾ ਨੇ ਚੇਨੱਈ ਵਿਚ ਹੋਈ ਇਸ ਚੈਂਪਿਅਨਸ਼ਿਪ ਵਿਚ ਫੇਰ ਤੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਾਸ਼ਟਰਜ਼ ਐਥਲੈਟਿਕ ਚੈਂਪਿਅਨ ਜਿਹੜੀ ਕਿ ਅਮਰੀਕਾ ਵਿਚ ਹੋਈ ਸੀ ਵਿਚ ਵੀ ਗੋਡਲ ਮੈਡਲ ਹਾਸਲ ਕੀਤਾ ਸੀ। ਡੀ.ਆਈ.ਜੀ. ਦਲਜੀਤ ਸਿੰਘ ਰਾਣਾ ਆਪਣੇ ਸਮੇਂ ਦੇ ਅੰਤਰਰਾਸਟਰੀ ਪੱਧਰ 'ਤੇ ਨਾਮੀ ਖਿਡਾਰੀ ਹਨ। ਜਿਨ੍ਹਾਂ ਨੇ ਕਾਮਨਵੈਲਥ, ਏਸ਼ੀਆਡ ਅਤੇ ਵਰਲਡ ਪੁਲਸ ਗੇਮਜ਼ ਵਿਚ ਕਈ ਮੈਡਲ ਦੇਸ ਲਈ ਜਿੱਤੇ ਹਨ ਅਤੇ ਹੁਣ ਬਤੌਰ ਡੀ.ਆਈ.ਜੀ. ਜੇਲ੍ਹ ਵੀ ਮਾਸ਼ਟਰਜ਼ ਐਥਲੈਟਿਕ ਚੈਂਪਿਅਨਸ਼ਿਪ ਵਿਚ ਵੀ ਆਪਣੇ ਜੌਹਰ ਦਿਖਾ ਰਹੇ ਹਨ।
