ਕੀਨੀਆ ''ਚ ਕਤਲ ਕੀਤੇ ਪੱਤਰਕਾਰ ਅਰਸ਼ਦ ਸ਼ਰੀਫ ਮਾਮਲੇ ਦੀ ਜਾਂਚ ਲਈ ਪਾਕਿ ਸਰਕਾਰ ਨੇ ਕੀਤਾ ਨਵੀਂ ਟੀਮ ਦਾ ਗਠਨ

Friday, Dec 09, 2022 - 03:26 PM (IST)

ਕੀਨੀਆ ''ਚ ਕਤਲ ਕੀਤੇ ਪੱਤਰਕਾਰ ਅਰਸ਼ਦ ਸ਼ਰੀਫ ਮਾਮਲੇ ਦੀ ਜਾਂਚ ਲਈ ਪਾਕਿ ਸਰਕਾਰ ਨੇ ਕੀਤਾ ਨਵੀਂ ਟੀਮ ਦਾ ਗਠਨ

ਇਸਲਾਮਾਬਾਦ (ਭਾਸ਼ਾ) : ਸੁਪਰੀਮ ਕੋਰਟ ਦੇ ਹੁਕਮਾਂ ਤੋਂ ਇਕ ਦਿਨ ਬਾਅਦ ਸਰਕਾਰ ਨੇ ਵੀਰਵਾਰ ਨੂੰ ਕੀਨੀਆ 'ਚ ਪੱਤਰਕਾਰ ਅਰਸ਼ਦ ਸ਼ਰੀਫ ਦੇ ਵਿਵਾਦਤ ਕਤਲ ਦਾ ਜਾਂਚ ਲਈ ਆਈ. ਐੱਸ. ਆਈ. ਏ ਅਧਿਕਾਰੀਆਂ ਦੀ ਇਕ ਨਵੀਂ ਸਾਂਝੀ ਟੀਮ (ਜੇ. ਆਈ. ਟੀ.) ਦਾ ਗਠਨ ਕੀਤਾ ਹੈ। ਇਸ ਟੀਮ ਸਰਕਾਰ ਵੱਲੋਂ ਸੁਪਰੀਮ ਕੋਰਟ ਨੂੰ ਸੌਂਪੀ ਗਈ ਰਿਪੋਰਟ ਦੇ ਆਧਾਰ 'ਤੇ ਬਣਾਈ ਗਈ ਹੈ। ਸੁਪਰੀਮ ਕੋਰਟ ਨੇ ਅੱਜ ਲਗਾਤਾਰ ਤੀਜੇ ਦਿਨ ਪੱਤਰਕਾਰ ਸ਼ਰੀਫ਼ ਦੇ ਸ਼ੱਕੀ ਕਤਲ ਮਾਮਲੇ ਦੀ ਸੁਣਵਾਈ ਕੀਤੀ। ਸੁਣਵਾਈ ਦੌਰਾਨ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਦੀ ਅਗਵਾਈ ਵਾਲੇ ਪੰਜ ਮੈਂਬਰੀ ਬੈਂਚ ਨੇ ਜੇ. ਆਈ. ਟੀ. ਨੂੰ ਅਗਲੀ ਸੁਣਵਾਈ ਦੀ ਤਰੀਕ 'ਤੇ ਪ੍ਰਗਤੀ ਰਿਪੋਰਟ ਪੇਸ਼ ਕਰਨ ਲਈ ਕਿਹਾ।

ਇਹ ਵੀ ਪੜ੍ਹੋ- ਬ੍ਰਿਟੇਨ 'ਚ ਗਰਭਵਤੀ ਔਰਤ ਤੇ ਉਸਦੇ ਪਿਤਾ ਦੇ ਕਤਲ ਦੇ ਦੋਸ਼ 'ਚ ਭਾਰਤੀ ਡਰਾਈਵਰ ਨੂੰ ਹੋਈ ਜੇਲ੍ਹ

ਸਰਕਾਰ ਵੱਲੋਂ ਬਣਾਈ ਗਈ ਨਵੀਂ ਜੇ. ਆਈ. ਟੀ. 'ਚ ਆਮ ਲੋਕ, ਪੁਲਸ ਅਧਿਕਾਰੀ, ਇੰਟਰ ਸਰਵਿਸਿਜ਼ ਇੰਟੈਲੀਜੈਂਸ, ਮਿਲਟਰੀ ਇੰਟੈਲੀਜੈਂਸ, ਫੈਡਰਲ ਇਨਵੈਸਟੀਗੇਸ਼ਨ ਏਜੰਸੀ, ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਸ਼ਾਮਲ ਹਨ। ਦੱਸ ਦੇਈਏ ਕਿ ਨਵੀਂ ਜੇ.ਆਈ.ਟੀ. ਨੇ ਦੋ ਮੈਂਬਰੀ ਜਾਂਚ ਟੀਮ ਦੀ ਥਾਂ ਲੈ ਲਈ ਹੈ, ਜੋ ਸਰਕਾਰ ਵੱਲੋਂ ਤੱਥਾਂ ਦੀ ਖੋਜ ਲਈ ਗਠਿਤ ਕੀਤੀ ਗਈ ਸੀ। ਜੇ. ਆਈ. ਟੀ. ਨੂੰ 'ਇਮਾਨਦਾਰ ਅਤੇ ਨਿਰਪੱਖ' ਜਾਂਚ ਕਰਨ ਦਾ ਹੁਕਮ ਦਿੰਦਿਆਂ ਚੀਫ਼ ਜਸਟਿਸ ਨੇ ਅਦਾਲਤ ਨੂੰ ਕਿਹਾ ਕਿ ਜੇਕਰ ਇਸ ਨੂੰ ਆਪਣੇ ਕੰਮ ਵਿੱਚ ਕੋਈ ਪ੍ਰਸ਼ਾਸਨਿਕ ਸਮੱਸਿਆ ਆਉਂਦੀ ਹੈ ਤਾਂ ਅਦਾਲਤ ਨੂੰ ਸੂਚਿਤ ਕੀਤਾ ਜਾਵੇ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਮੁਲਤਵੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਭਾਰਤ-ਅਮਰੀਕਾ ਸਬੰਧਾਂ 'ਤੇ ਵ੍ਹਾਈਟ ਹਾਊਸ ਅਧਿਕਾਰੀ ਦਾ ਅਹਿਮ ਬਿਆਨ

ਜ਼ਿਕਰਯੋਗ ਹੈ ਤਿ ਏ. ਆਰ. ਵਾਈ  ਟੀ. ਵੀ. ਦੇ ਸਾਬਕਾ ਰਿਪੋਰਟਰ ਅਤੇ ਐਂਕਰ ਸ਼ਰੀਫ (49) ਦਾ ਨੈਰੋਬੀ ਤੋਂ ਲਗਭਗ ਇੱਕ ਘੰਟੇ ਦੀ ਦੂਰੀ 'ਤੇ ਇੱਕ ਪੁਲਸ ਚੌਕੀ 'ਚ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਕਤਲ ਤੋਂ ਬਾਅਦ ਪਾਕਿਸਤਾਨ 'ਚ ਸਿਆਸਤ ਭਖ ਗਈ ਸੀ। ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਵਿਦੇਸ਼ ਮੰਤਰਾਲੇ ਨੂੰ ਆਪਣਾ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਸੀ। ਦੱਸ ਦੇਈਏ ਕਿ ਸ਼ਰੀਫ ਖ਼ਿਲਾਫ਼ ਕਈ ਮਾਮਲੇ ਦਰਜ ਹੋਣ ਤੋਂ ਬਾਅਦ ਉਸ ਨੇ ਅਗਸਤ 'ਚ ਪਾਕਿਸਤਾਨ ਛੱਡ ਦਿੱਤਾ ਸੀ। ਰਿਪੋਰਟਾਂ ਮੁਤਾਬਕ ਉਹ ਪਹਿਲਾਂ ਯੂ. ਏ. ਈ.  ਵਿੱਚ ਰਹਿ ਰਿਹਾ ਸੀ ਅਤੇ ਬਾਅਦ ਵਿੱਚ ਕੀਨੀਆ ਚਲਾ ਗਿਆ, ਜਿੱਥੇ ਉਸ ਦੀ ਗੋਲ਼ੀ ਮਾਰ ਕੇ ਕਤਲ ਕਰ ਦਿੱਤੀ ਗਿਆ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News