ਸਰਹੱਦ ਪਾਰ : ਲਾਹੌਰ ਅਦਾਲਤ ’ਚ ਲੱਗਾ ਤਾਲਾ, ਦੋ ਘੰਟੇ ਤੱਕ ਬੰਦੀ ਬਣਾਈ ਰੱਖਿਆ ਜੱਜ
Sunday, Sep 19, 2021 - 11:58 AM (IST)

ਗੁਰਦਾਸਪੁਰ (ਜ. ਬ.) - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਕੀਲ ਭਤੀਜੇ ਹਸਨ ਖਾਨ ਨਿਆਜੀ ਦੀ ਇਕ ਕ੍ਰਿਮੀਨਲ ਕੇਸ ’ਚ ਵਧੀਕ ਜ਼ਿਲ੍ਹਾ ਅਤੇ ਸ਼ੈਸਨ ਜੱਜ ਲਾਹੌਰ ਨੇ ਅਗਾਊਂ ਜਮਾਨਤ ਸਵੀਕਾਰ ਕਰ ਲਈ ਹੈ। ਜ਼ਮਾਨਚ ਸਵੀਕਾਰ ਕਰਨ ਤੋਂ ਬਾਅਦ ਅਦਾਲਤ ’ਚ ਬਲੋਚਿਸਤਾਨ ਦੇ ਸਾਬਕਾ ਰਾਜਪਾਲ ਨਵਾਬ ਅਕਬਰ ਭੁਗਤੀ ਦੀ ਵਿਧਵਾ ਅਤੇ ਉਸ ਦੇ ਵਕੀਲ ਨੇ ਜੱਜ ਤੋਂ ਉਕਤ ਕੇਸ ਦੀ ਫਾਈਲ ਖੋਹ ਲਈ ਅਤੇ ਅਦਾਲਤ ਦੇ ਬਾਹਰ ਤਾਲਾ ਲਗਾ ਕੇ ਜੱਜ ਨੂੰ ਬੰਦੀ ਬਣਾ ਲਿਆ। ਇਹ ਡਰਾਮਾ ਲਗਭਗ ਦੋ ਘੰਟੇ ਚੱਲਿਆ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਕਾਂਗਰਸ ਵਿਧਾਇਕ ਦਲ ਦੀ ਬੈਠਕ ਟਲੀ, ਸਿੱਧਾ ਨਵੇਂ CM ਦਾ ਹੋਵੇਗਾ ਐਲਾਨ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਲੋਚਿਸਤਾਨ ਦੇ ਸਾਬਕਾ ਰਾਜਪਾਲ ਦੀ ਵਿਧਵਾ ਸ਼ਹਿਜਾਦੀ ਨਰਗਿਸ ਨਾਲ ਅਦਾਲਤ ’ਚ ਇਮਰਾਨ ਖਾਨ ਦੇ ਭਤੀਜੇ ਵਕੀਲ ਹਸਨ ਖਾਨ ਨਿਆਜੀ ਵੱਲੋਂ ਹੱਥੋਪਾਈ ਕਰਨ ਅਤੇ ਗਾਲੀ-ਗਲੋਚ ਕਰਨ ਸਬੰਧੀ ਸ਼ਹਿਜਾਦੀ ਨਰਗਿਸ ਦੀ ਸ਼ਿਕਾਇਤ ’ਤੇ ਨਿਆਜੀ ਦੇ ਖ਼ਿਲਾਫ਼ ਪੁਲਸ ਨੇ ਬੀਤੇ ਮਹੀਨੇ ਕੇਸ ਦਰਜ ਕੀਤਾ ਸੀ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਮਸਜਿਦ ਦੇ ਬਾਹਰ ਲੱਗੀ ਟੂਟੀ ਤੋਂ ਪਾਣੀ ਭਰਨ ’ਤੇ ਹਿੰਦੂ ਪਰਿਵਾਰ ਦੀ ਕੁੱਟਮਾਰ
ਪਾਕਿਸਤਾਨ ਦੇ ਸ਼ਹਿਰ ਰਹੀਮ ਯਾਰ ਖਾਨ ’ਚ ਇਕ ਹਿੰਦੂ ਪਰਿਵਾਰ ਦੀ ਸਿਰਫ਼ ਇਸ ਲਈ ਕੁੱਟਮਾਰ ਕੀਤੀ ਗਈ, ਕਿਉਂਕਿ ਉਕਤ ਪਰਿਵਾਰ ਨੇ ਮਸਜਿਦ ਦੇ ਬਾਹਰ ਲੱਗੀ ਟੂਟੀ ਤੋਂ ਪਾਣੀ ਭਰਨ ਦੀ ਕੋਸ਼ਿਸ ਕੀਤੀ। ਪੀੜਤ ਪਰਿਵਾਰ ਸ਼ਹਿਰ ਦੀ ਇਕ ਜਨਾਨੀ ਹਿੰਦੂ ਕੌਂਸਲਰ ਦਾ ਪਰਿਵਾਰ ਸੀ। ਰਹੀਮ ਯਾਰ ਖਾਨ ਨਿਵਾਸੀ ਹਿੰਦੂ ਕੌਂਸਲਰ ਸ਼ੀਲਾ ਸਾਹਿਬਾ ਦੇ ਪਰਿਵਾਰ ਦੇ ਕੁਝ ਮੈਂਬਰ ਸ਼ਹਿਰ ’ਚ ਬਣੀ ਮਸਜਿਦ ਦੇ ਬਾਹਰ ਲੱਗੀ ਟੂਟੀ ਤੋਂ ਪੀਣ ਲਈ ਬੋਤਲਾਂ ’ਚ ਪਾਣੀ ਭਰ ਰਹੇ ਸੀ। ਇਸ ਦੌਰਾਨ ਮਸਜਿਦ ਤੋਂ ਕੁਝ ਲੋਕ ਬਾਹਰ ਆਏ ਅਤੇ ਉਹ ਸਾਰੇ ਹਿੰਦੂਆਂ ਨੂੰ ਘਸੀਟਦੇ ਹੋਏ ਮਸਜਿਦ ਦੇ ਅੰਦਰ ਲੈ ਗਏ ਅਤੇ ਸਾਰਿਆਂ ਦੀ ਜਮ ਕੇ ਕੁੱਟਮਾਰ ਕੀਤੀ। ਪੀੜਤਾਂ ਦੇ ਬਿਆਨ ਲੈਣ ਤੋਂ ਬਾਅਦ ਵੀ ਪੁਲਸ ਨੇ ਕਿਸੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਮੁੰਡੇ ਨੇ ਪਾਕਿ ਦੀ ਕੁੜੀ ਨਾਲ ਲਈਆਂ ਲਾਵਾਂ, ਫੇਸਬੁੱਕ ’ਤੇ ਇੰਝ ਹੋਈ ਸੀ ਪਿਆਰ ਦੀ ਸ਼ੁਰੂਆਤ