ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ''ਚ ਹੋਏ ਬੰਬ ਧਮਾਕੇ ''ਚ 2 ਦੀ ਮੌਤ ਤੇ 3 ਜ਼ਖ਼ਮੀ
Sunday, Mar 05, 2023 - 06:17 PM (IST)

ਪਾਕਿਸਤਾਨ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਐਤਵਾਕ ਨੂੰ ਹੋਏ ਇਕ ਬੰਬ ਧਮਾਕੇ 'ਚ ਦੋ ਲੋਕਾਂ ਦੀ ਮੌਤ ਜਦਕਿ ਤਿੰਨ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਦੇ ਅੱਤਵਾਦ ਰੋਕੂ ਵਿਭਾਗ ਦੇ ਸੂਤਰਾਂ ਨੇ ਸਿਨਹੂਆ ਨੂੰ ਦੱਸਿਆ ਕਿ ਇਹ ਘਟਨਾ ਬਾਨੂ ਜ਼ਿਲ੍ਹੇ ਵਿੱਚ ਵਾਪਰੀ, ਜਿੱਥੇ ਇਕ ਵਿਸਫੋਟ ਨਾਲ ਭਰੇ ਮੋਟਰਸਾਈਕਲ ਵਿੱਚ ਧਮਾਕਾ ਹੋਇਆ ਜਦੋਂ ਇਕ ਸਰਕਾਰ ਸਮਰਥਕ ਸ਼ਾਤੀ ਮਿਲਿਸ਼ਿਆ ਦਾ ਇਕ ਮੈਂਬਰ ਉੱਥੋਂ ਗੁਜ਼ਰ ਰਿਹਾ ਸੀ।
ਇਹ ਵੀ ਪੜ੍ਹੋ- ਨਿਊਜ਼ੀਲੈਂਡ ਨੇ 'ਰਿਕਵਰੀ ਵੀਜ਼ਾ ਸਕੀਮ' ਕੀਤੀ ਲਾਂਚ, ਹੁਨਰਮੰਦ ਭਾਰਤੀਆਂ ਨੂੰ ਹੋਵੇਗਾ ਫ਼ਾਇਦਾ
ਸੂਤਰਾਂ ਨੇ ਅੱਗੇ ਕਿਹਾ ਕਿ ਬੰਬ ਨੂੰ ਅਣਪਛਾਤੇ ਅੱਤਵਾਦੀਆਂ ਵੱਲੋਂ ਇਕ ਰਿਮੋਟ-ਕੰਟਰੋਲ ਡਿਵਾਈਸ ਰਾਹੀਂ ਵਿਸਫੋਟ ਕੀਤਾ ਗਿਆ ਸੀ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਪੁਲਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ , ਜਿੱਥੇ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਿਲਹਾਲ ਕਿਸੇ ਵੀ ਸਮੂਹ ਜਾਂ ਵਿਅਕਤੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।
ਇਹ ਵੀ ਪੜ੍ਹੋ- ਰਾਮਾਸਵਾਮੀ ਨੇ ਸੰਬੋਧਨ 'ਚ ਕਹੀਆਂ ਵੱਡੀਆਂ ਗੱਲਾਂ, ਕਿਹਾ-FBI ਅਤੇ ਸਿੱਖਿਆ ਵਿਭਾਗ ਨੂੰ ਕਰਾਂਗਾ ਖ਼ਤਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।