ਸਤਿੰਦਰ ਸਰਤਾਜ ਦੇ ਸ਼ੋਅ ’ਚ ਪਹੁੰਚੇ ਸੰਜੇ ਦੱਤ ਤੇ ਤਰੁਣ ਚੁੱਘ, ਦੇਖੋ ਤਸਵੀਰਾਂ

Sunday, Jan 15, 2023 - 02:44 PM (IST)

ਸਤਿੰਦਰ ਸਰਤਾਜ ਦੇ ਸ਼ੋਅ ’ਚ ਪਹੁੰਚੇ ਸੰਜੇ ਦੱਤ ਤੇ ਤਰੁਣ ਚੁੱਘ, ਦੇਖੋ ਤਸਵੀਰਾਂ

ਜਲੰਧਰ (ਬਿਊਰੋ)– ਬੀਤੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਲਾਈਵ ਸ਼ੋਅ ਸੀ। ਇਹ ਲਾਈਵ ਸ਼ੋਅ ਮੁੰਬਈ ਦੇ ਸਨਮੁੱਖ ਨੰਦ ਆਡੀਟੋਰੀਅਮ ’ਚ ਯੂਨਾਈਟਿਡ ਸਿੰਘ ਸਭਾ ਫਾਊਂਡੇਸ਼ਨ ਵਲੋਂ ਕਰਵਾਇਆ ਗਿਆ।

PunjabKesari

ਲੋਹੜੀ ਦੇ ਤਿਉਹਾਰ ਨੂੰ ਮਨਾਉਣ ਲਈ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਮਸ਼ਹੂਰ ਬਾਲੀਵੁੱਡ ਅਦਾਕਾਰ ਸੰਜੇ ਦੱਤ ਤੇ ਬੀ. ਜੇ. ਪੀ. ਆਗੂ ਤਰੁਣ ਚੁੱਘ ਨੇ ਵੀ ਸ਼ਿਰਕਤ ਕੀਤੀ।

PunjabKesari

ਤਰੁਣ ਚੁੱਘ ਨੇ ਪ੍ਰੋਗਰਾਮ ਤੋਂ ਕੁਝ ਤਸਵੀਰਾਂ ਵੀ ਟਵਿਟਰ ’ਤੇ ਸਾਂਝੀਆਂ ਕੀਤੀਆਂ ਹਨ। ਤਰੁਣ ਚੁੱਘ ਨੇ ਲਿਖਿਆ, ‘‘ਮੁੰਬਈ ਦੇ ਮਨਮੁੱਖ ਨੰਦ ਆਡੀਟੋਰੀਅਮ ’ਚ ਯੂਨਾਈਟਿਡ ਸਿੰਘ ਸਭਾ ਫਾਊਂਡੇਸ਼ਨ ਵਲੋਂ ਲੋਹੜੀ ਪ੍ਰੋਗਰਾਮ ’ਚ ਸ਼ਾਮਲ ਹੋਣ ਦਾ ਮੌਕਾ ਮਿਲਿਆ।’’

PunjabKesari

ਤਰੁਣ ਚੁੱਘ ਨੇ ਅੱਗੇ ਲਿਖਿਆ, ‘‘ਪ੍ਰੋਗਰਾਮ ’ਚ ਮਸ਼ਹੂਰ ਅਦਾਕਾਰ ਸੰਜੇ ਦੱਤ, ਪੰਜਾਬੀ ਗਾਇਕ ਸਤਿੰਦਰ ਸਰਤਾਜ, ਬੀ. ਜੇ. ਵਾਈ. ਐੱਮ. ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਆਲੋਕ ਡਾਂਗਸ ਸਣੇ ਦੇਸ਼-ਵਿਦੇਸ਼ ਦੇ ਵੱਖ-ਵੱਖ ਪੰਜਾਬੀ ਭਾਈਚਾਰੇ ਦੇ ਲੋਕ ਮੌਜੂਦ ਰਹੇ।’’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News