ਭਾਰੀ ਮੀਂਹ ਕਾਰਨ ਅਸਮਾਨੀ ਪੁੱਜੀ ਮਹਿੰਗਾਈ, ਤਾਮਿਲਨਾਡੂ ’ਚ ਟਮਾਟਰ ਹੋਇਆ 200 ਰੁਪਏ ਕਿਲੋ

07/31/2023 12:31:22 PM

ਚੇਨਈ (ਅਨਸ) - ਤਾਮਿਲਨਾਡੂ ’ਚ ਟਮਾਟਰ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਮਿਲਦੀ ਵਿਖਾਈ ਨਹੀਂ ਦੇ ਰਹੀ ਹੈ। ਐਤਵਾਰ ਨੂੰ ਸੂਬੇ ਦੀ ਰਾਜਧਾਨੀ ਅਤੇ ਕਈ ਸ਼ਹਿਰਾਂ ’ਚ ਇਸ ਦੀ ਥੋਕ ਕੀਮਤ 200 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਚੇਨਈ ਦੇ ਕੋਯਮਬੇਡੂ ਥੋਕ ਬਾਜ਼ਾਰ ’ਚ ਟਮਾਟਰ ਦੀ ਘਾਟ ਕਾਰਨ ਮੁੱਲ ਤੇਜ਼ੀ ਨਾਲ ਵਧ ਰਹੇ ਹਨ।

ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ

ਇਸ ਸਬੰਧ ਵਿੱਚ ਕੋਯਮਬੇਡੂ ਬਾਜ਼ਾਰ ’ਚ ਥੋਕ ਸਬਜ਼ੀ ਵਿਕ੍ਰੇਤਾ ਪੀ. ਵੀ. ਅਹਿਮਦ ਨੇ ਕਿਹਾ ਕਿ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ’ਚ ਰੁਕ-ਰੁਕ ਕੇ ਹੋ ਰਹੇ ਮੀਂਹ ਕਾਰਨ ਫ਼ਸਲ ਨੂੰ ਹੋਏ ਭਾਰੀ ਨੁਕਸਾਨ ਨਾਲ ਦੋਵਾਂ ਸੂਬਿਆਂ ਤੋਂ ਟਮਾਟਰ ਦੀ ਆਮਦ ਘੱਟ ਹੋਈ ਹੈ। ਭਾਰੀ ਮੀਂਹ ਕਾਰਨ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਅਤੇ ਇਸ ਲਈ ਟਮਾਟਰ ਦੀ ਆਮਦ ’ਚ ਕਮੀ ਆ ਗਈ ਹੈ। ਇਸ ਨਾਲ ਬਾਜ਼ਾਰ ’ਚ ਟਮਾਟਰ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਵਪਾਰੀਆਂ ਨੇ ਇਹ ਵੀ ਕਿਹਾ ਕਿ ਇਕ ਹਫ਼ਤੇ ’ਚ ਕੀਮਤ 250 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਧਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਆਉਣ ਵਾਲੇ ਦਿਨਾਂ 'ਚ ਹੋਰ ਮਹਿੰਗੇ ਹੋਣਗੇ ਮਸਾਲੇ, ਜਾਣੋ ਹਲਦੀ ਤੇ ਇਲਾਇਚੀ ਦਾ ਭਾਅ

ਐੱਨ. ਸੀ. ਸੀ. ਐੱਫ. ਨੇ ਰਿਆਇਤੀ ਦਰਾਂ ’ਤੇ 15 ਦਿਨਾਂ ’ਚ 560 ਟਨ ਟਮਾਟਰ ਵੇਚਿਆ :
ਸਹਿਕਾਰੀ ਸੰਸਥਾ ਐੱਨ. ਸੀ. ਸੀ. ਐੱਫ. ਨੇ ਦੱਸਿਆ ਕਿ ਉਸ ਨੇ ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ’ਚ ਪਿਛਲੇ 15 ਦਿਨਾਂ ’ਚ ਰਿਆਇਤੀ ਦਰਾਂ ’ਤੇ 560 ਟਨ ਟਮਾਟਰ ਵੇਚਿਆ ਹੈ। ਭਾਰਤੀ ਰਾਸ਼ਟਰੀ ਸਹਿਕਾਰੀ ਖਪਤਕਾਰ ਮਹਾਂਸੰਘ (ਐੱਨ. ਸੀ. ਸੀ. ਐੱਫ.) ਨੇ 14 ਜੁਲਾਈ ਨੂੰ 90 ਰੁਪਏ ਪ੍ਰਤੀ ਕਿੱਲੋਗ੍ਰਾਮ ਦੀਆਂ ਰਿਆਇਤੀ ਦਰਾਂ ’ਤੇ ਟਮਾਟਰ ਦੀ ਵਿਕਰੀ ਸ਼ੁਰੂ ਕੀਤੀ ਸੀ, ਜਿਸ ਨੂੰ ਬਾਅਦ ’ਚ ਘਟਾ ਕੇ 70 ਰੁਪਏ ਪ੍ਰਤੀ ਕਿੱਲੋਗ੍ਰਾਮ ਤੱਕ ਕਰ ਦਿੱਤਾ ਗਿਆ। ਮਹਾਂਸੰਘ ਪਿਛਲੇ ਇਕ ਹਫ਼ਤੇ ਤੋਂ ਤਿੰਨਾਂ ਸੂਬਿਆਂ ’ਚ 70 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਦਰ ਨਾਲ ਟਮਾਟਰ ਵੇਚ ਰਿਹਾ ਹੈ।

ਇਹ ਵੀ ਪੜ੍ਹੋ : ਹੈਰਾਨੀਜਨਕ ਦ੍ਰਿਸ਼ ! ਹਵਾਈ ਅੱਡੇ 'ਤੇ ਦੋ ਜਹਾਜ਼ਾਂ ਦੀ ਇਕੱਠਿਆਂ ਹੋਈ ਖ਼ਤਰਨਾਕ ਲੈਂਡਿੰਗ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News