ਮਾਣ ਦੀ ਗੱਲ, ਰਾਜਸਥਾਨ ਦੀ ਧੀ ਬੀਨਾ ਮੀਨਾ ਬਣੀ ਨਾਸਾ ਦੀ ਵਿਗਿਆਨੀ
Friday, Jul 08, 2022 - 01:58 PM (IST)
![ਮਾਣ ਦੀ ਗੱਲ, ਰਾਜਸਥਾਨ ਦੀ ਧੀ ਬੀਨਾ ਮੀਨਾ ਬਣੀ ਨਾਸਾ ਦੀ ਵਿਗਿਆਨੀ](https://static.jagbani.com/multimedia/2022_7image_13_57_559977988bina.jpg)
ਵਾਸ਼ਿੰਗਟਨ (ਰਾਜ ਗੋਗਨਾ): ਸਤੰਬਰ ਤੋਂ ਨਾਸਾ ਵਿੱਚ ਇੱਕ ਹੋਰ ਭਾਰਤੀ ਮੂਲ ਦੀ ਮਹਿਲਾ ਵਿਗਿਆਨੀ ਵਜੋਂ ਸ਼ਾਮਿਲ ਹੋ ਰਹੀ ਹੈ।ਭਾਰਤ ਦੇ ਰਾਜਸਥਾਨ ਸੂਬੇ ਦੇ ਨਾਲ ਪਿਛੋਕੜ ਰੱਖਣ ਵਾਲੀ ਇਹ ਮਹਿਲਾ ਸਿਕਰਾਈ ਉਪਮੰਡਲ ਦੇ ਪਿੰਡ ਕੋਰੜਾ ਕਲਾਂ ਦੀ ਧੀ ਹੈ। ਡਾਕਟਰ ਬੀਨਾ ਮੀਨਾ ਨੂੰ ਅਮਰੀਕੀ ਪੁਲਾੜ ਖੋਜ ਕੇਂਦਰ ਨਾਸਾ ਵਿੱਚ ਵਿਗਿਆਨੀ ਵਜੋਂ ਚੁਣਿਆ ਗਿਆ ਹੈ। ਬੀਨਾ ਮੀਨਾ ਦੀ ਨਾਸਾ ਵਿੱਚ ਵਿਗਿਆਨੀ ਵਜੋਂ ਹੋਈ ਚੋਣ ਹੋਣ ’ਤੇ ਅਮਰੀਕਾ ਵਿਚ ਵੱਸਦੇ ਭਾਰਤੀਆਂ ਵਿਚ ਕਾਫੀ ਖੁਸ਼ੀ ਦੀ ਲਹਿਰ ਹੈ।
ਡਾਕਟਰ ਬੀਨਾ ਮੀਨਾ ਨਰਾਇਣ ਲਾਲ ਮੀਨਾ ਦੀ ਧੀ ਹੈ। ਡਾ. ਬੀਨਾ ਮੀਨਾ ਨੇ ਅਮਰੀਕਾ ਦੀ ਜਾਰਜੀਆ ਸਟੇਟ ਯੂਨੀਵਰਸਿਟੀ ਅਟਲਾਂਟਾ ਤੋਂ ਸੰਨ 2018-22 ਵਿੱਚ ਭੌਤਿਕ ਅਤੇ ਖਗੋਲ ਵਿਗਿਆਨ ਵਿਭਾਗ ਵਿੱਚ ਆਪਣੀ ਪੀਐਚਡੀ ਦੀ ਡਿਗਰੀ ਪੂਰੀ ਕੀਤੀ ਸੀ।ਉਸ ਦੇ ਖੋਜ ਖੇਤਰ ਵਿੱਚ ਸਰਗਰਮ ਗਲੈਕਸੀਆਂ ਦੇ ਸੁਪਰਮੈਸਿਵ ਬਲੈਕ ਹੋਲ, ਆਊਟਫਲੋ ਅਤੇ ਰੋਟੇਸ਼ਨਲ ਗਤੀ ਵਿਗਿਆਨ ਵਜੋਂ ਸ਼ਾਮਲ ਸਨ। ਇਸ ਤੋਂ ਇਲਾਵਾ ਡਾ. ਬੀਨਾ ਨੇ ਅਪਾਚੇ ਪੁਆਇੰਟ ਆਬਜ਼ਰਵੇਟਰੀ ਵਿਖੇ ਡਿਊਲ ਇਮੇਜਿੰਗ ਸਪੈਕਟਰੋਗ੍ਰਾਫ (ਡੀਆਈਐਸ) ਅਤੇ ਹਬਲ ਸਪੇਸ ਟੈਲੀਸਕੋਪ 'ਤੇ ਸਪੇਸ ਟੈਲੀਸਕੋਪ ਇਮੇਜਿੰਗ ਸਪੈਕਟਰੋਗ੍ਰਾਫ (ਐਸਟੀਆਈਐਸ) ਤੋਂ ਸਪੈਕਟ੍ਰੋਸਕੋਪਿਕ ਨਿਰੀਖਣਾਂ 'ਤੇ ਵੀ ਕੰਮ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਡਾਕਟਰਾਂ ਦਾ ਕਮਾਲ, ਕੁੜੀ ਨੂੰ ਲਗਾਈ 'ਰੱਸੀ' ਨਾਲ ਬਣੀ ਰੀੜ੍ਹ ਦੀ ਹੱਡੀ
ਡਾ. ਬੀਨਾ ਹੁਣ ਆ ਰਹੇ ਸਤੰਬਰ ਤੋਂ ਨਾਸਾ ਵਿੱਚ ਇੱਕ ਵਿਗਿਆਨੀ ਵਜੋਂ ਸੇਵਾ ਨਿਭਾਏਗੀ। ਡਾ. ਬੀਨਾ ਦਾ ਬਚਪਨ ਤੋਂ ਹੀ ਭਾਰਤੀ ਸੁਨੀਤਾ ਵਿਲੀਅਮਜ਼ ਅਤੇ ਸਵਃ ਭਾਰਤੀ ਕਲਪਨਾ ਚਾਵਲਾ ਵਾਂਗ ਪੁਲਾੜ ਵਿੱਚ ਸਫ਼ਰ ਕਰਨ ਦਾ ਦੇਖਿਆ ਸੁਪਨਾ ਹੁਣ ਹਕੀਕਤ ਵਿੱਚ ਬਦਲਣ ਜਾ ਰਿਹਾ ਹੈ। ਇੱਕ ਸਧਾਰਨ ਪਰਿਵਾਰ ਵਿੱਚ ਜਨਮੀ ਡਾ. ਬੀਨਾ ਦੇ ਪਿਤਾ ਨਰਾਇਣ ਲਾਲ ਮੀਨਾ ਰਾਜਸਥਾਨ ਅਕਾਊਂਟਸ ਸਰਵਿਸ ਦੇ ਇੱਕ ਸੇਵਾਮੁਕਤ ਕਰਮਚਾਰੀ ਹਨ ਅਤੇ ਮਾਂ ਇੱਕ ਪੜ੍ਹੀ-ਲਿਖੀ ਘਰੇਲੂ ਔਰਤ ਹੈ। ਬੀਨਾ ਮੀਨਾ ਨੇ ਜੈਪੁਰ ਦੇ ਪ੍ਰਾਈਵੇਟ ਸਕੂਲ ਤੋਂ 10ਵੀਂ ਅਤੇ ਝਲਾਨਾ ਕੇਂਦਰੀ ਵਿਦਿਆਲਿਆ ਤੋਂ 12ਵੀਂ ਜਮਾਤ ਦੀ ਪੜ੍ਹਾਈ ਕੀਤੀ ਹੈ।
ਸਰਕਾਰੀ ਇੰਜੀਨੀਅਰਿੰਗ ਕਾਲਜ, ਅਜਮੇਰ ਤੋ (2006-10) ਤੋਂ ਇਲੈਕਟ੍ਰੋਨਿਕਸ ਅਤੇ ਸੰਚਾਰ ਇੰਜੀਨੀਅਰਿੰਗ (ਬੀ.ਟੈਕ) ਵਿੱਚ, ਜਨਵਰੀ 2011 ਵਿੱਚ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਐਪਟੀਟਿਊਡ ਟੈਸਟ 96 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤਾ। ਇਸ ਤੋਂ ਬਾਅਦ ਉਸਨੇ ਆਈਆਈਟੀ ਦਿੱਲੀ (2011-13) ਤੋਂ ਆਪਟੋ-ਇਲੈਕਟ੍ਰੋਨਿਕਸ ਅਤੇ ਆਪਟੀਕਲ ਕਮਿਊਨੀਕੇਸ਼ਨ ਵਿੱਚ ਐਮ.ਟੈਕ ਕੀਤਾ ਅਤੇ ਜਾਰਜੀਆ ਸਟੇਟ ਯੂਨੀਵਰਸਿਟੀ, ਯੂਐਸਏ ਤੋਂ ਸਾਲ 2015-18 ਵਿੱਚ ਫਿਜ਼ਿਕਸ ਵਿੱਚ ਮਾਸਟਰ ਆਫ਼ ਸਾਇੰਸ ਦੀ ਡਿਗਰੀ ਪੂਰੀ ਕੀਤੀ।ਆਪਣੀ ਪੀਐਚਡੀ ਦੌਰਾਨ ਵੀ ਉਸਨੇ ਡੀਟ ਵਿੱਚ ਪਹਿਲਾ ਇਨਾਮ ਜਿੱਤਿਆ। ਅਟਲਾਂਟਾ ਸਾਇੰਸ ਫੈਸਟੀਵਲ ਮਈ 2019 ਵਿੱਚ ਇੱਕ ਸਾਇੰਸ ATL ਕਮਿਊਨੀਕੇਸ਼ਨ ਫੈਲੋਸ਼ਿਪ ਅਤੇ ਅਪ੍ਰੈਲ 2021 ਵਿੱਚ ਜਾਰਜੀਆ ਸਟੇਟ ਯੂਨੀਵਰਸਿਟੀ ਤੋਂ ਇੱਕ ਪ੍ਰੋਵੋਸਟ ਥੀਸਿਸ ਫੈਲੋਸ਼ਿਪ ਪ੍ਰਾਪਤ ਕੀਤੀ। ਬੀਨਾ ਰਾਜਸਥਾਨ ਦੀ ਪਹਿਲੀ ਆਦਿਵਾਸੀ ਕੁੜੀ ਹੈ, ਜੋ ਵਿਦੇਸ਼ਾਂ ਵਿਚ ਪੜ੍ਹ ਕੇ ਨਾਸਾ ਵਰਗੇ ਵੱਕਾਰੀ ਸੰਸਥਾ ਵਿਚ ਸੇਵਾ ਕਰੇਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।