ਸੂਰਤਗੜ੍ਹ ''ਚ ਪਾਰਟੀ ਕਾਰਕੁਨਾਂ ਵੱਲੋਂ ਸਵਾਗਤ ਮੌਕੇ ਬੋਲੇ CM ਮਾਨ- ਸਾਡਾ ਏਜੰਡਾ ਨਫ਼ਰਤ ਨਹੀਂ, ਸਿੱਖਿਆ ਹੈ
Thursday, Dec 29, 2022 - 03:17 PM (IST)

ਸੂਰਤਗੜ੍ਹ/ਸ਼੍ਰੀਗੰਗਾਨਗਰ (ਅਸ਼ੋਕ, ਅਸੀਜਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਪੰਜਾਬ ਤੋਂ ਬੀਕਾਨੇਰ ਇਕ ਨਿੱਜੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਜਾਂਦੇ ਸਮੇਂ ਪਾਰਟੀ ਵਰਕਰਾਂ ਨੂੰ ਮਿਲਣ ਲਈ ਸੂਰਤਗੜ੍ਹ ਵਿਚ ਫੋਰਲੇਨ ਬਾਈਪਾਸ ਸਥਿਤ ਰਾਧਾ ਸਵਾਮੀ ਸਤਿਸੰਗ ਭਵਨ ਦੇ ਅੱਗੇ ਰੁਕੇ, ਜਿੱਥੇ ਪਾਰਟੀ ਵਰਕਰਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ।
ਇਹ ਵੀ ਪੜ੍ਹੋ : ਹੁਣ ਬਸਪਾ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਡਰਦਿਆਂ ਟਰਾਂਸਫਰ ਵੀ ਕਰ ਦਿੱਤੇ ਪੈਸੇ
ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ 10 ਸਾਲ ਪੁਰਾਣੀ ਪਾਰਟੀ ਹੈ। ਇਨ੍ਹਾਂ 10 ਸਾਲਾਂ ਵਿਚ ਪਾਰਟੀ ਨੇ 2 ਸੂਬਿਆਂ ਵਿਚ ਸਰਕਾਰਾਂ ਬਣਾਈਆਂ ਹਨ। ਸਿਰਫ਼ 10 ਸਾਲਾਂ ਵਿਚ ਅਜਿਹਾ ਪਹਿਲਾਂ ਕਦੇ ਕਿਸੇ ਪਾਰਟੀ ਦੇ ਨਾਲ ਨਹੀਂ ਹੋਇਆ, ਜੋ ਇੰਨੇ ਘੱਟ ਸਮੇਂ ਵਿਚ ਕੌਮੀ ਪਾਰਟੀ ਬਣ ਗਈ ਹੋਵੇ। ਉਨ੍ਹਾਂ ਦਾ ਏਜੰਡਾ ਨਫ਼ਰਤ ਦਾ ਨਹੀਂ ਸਗੋਂ ਸਿੱਖਿਆ ਦਾ ਹੈ, ਮੈਡੀਕਲ ਦਾ, ਬਿਜਲੀ ਦਾ, ਇੰਫਰਾਸਟਰੱਕਚਰ ਦਾ, ਰੁਜ਼ਗਾਰ ਦਾ ਅਤੇ ਔਰਤਾਂ ਦੇ ਸਨਮਾਨ ਦਾ ਹੈ। ਉਹ ਚਾਹੁੰਦੇ ਹਨ ਕਿ ਭਾਰਤ ਦੇਸ਼ ਦੁਨੀਆ ਵਿਚ ਨੰਬਰ ਵਨ ਬਣੇ।
ਇਹ ਵੀ ਪੜ੍ਹੋ : ਸਿੱਖਾਂ ਦੀ ਧਾਰਮਿਕ ਮੈਨੇਜਮੈਂਟ ਵਿਚ ਸਰਕਾਰ ਦਾ ਦਖ਼ਲ ਨਹੀਂ, ਛੇਤੀ ਹੋਣਗੀਆਂ ਚੋਣਾਂ : ਵਿਜ
ਪੁਲਸ ਸੁਰੱਖਿਆ ਵਿਚ ਕੁਝ ਦੇਰ ਰੁਕਣ ਤੋਂ ਬਾਅਦ ਸੀ. ਐੱਮ. ਬੀਕਾਨੇਰ ਲਈ ਰਵਾਨਾ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮਾਨ ਬੀਕਾਨੇਰ ਅਤੇ ਜੈਸਲਮੇਰ ਵਿਚ ਪਰਿਵਾਰ ਦੇ ਨਾਲ ਨਿਊ ਈਅਰ ਸੈਲੀਬ੍ਰੇਟ ਕਰਨਗੇ। ਸੀ. ਐੱਮ. ਮਾਨ ਦੇ ਸੂਰਤਗੜ੍ਹ ਪੁੱਜਣ ’ਤੇ ਆਮ ਆਦਮੀ ਪਾਰਟੀ ਦੀ ਸਥਾਨਕ ਇਕਾਈ ਦੇ ਵਿਧਾਨ ਸਭਾ ਕੋਆਰਡੀਨੇਟਰ ਰਾਧੇਸ਼ਿਆਮ ਉਪਾਧਿਆਏ, ਬਲਾਕ ਕੋਆਰਡੀਨੇਟਰ ਲੀਲਾਧਰ ਸਵਾਮੀ ਤੋਂ ਇਲਾਵਾ ਕਈ ਆਗੂ ਮੌਜੂਦ ਰਹੇ।