ਮੁੰਬਈ ''ਚ ਵਾਪਰਿਆ ਦਰਦਨਾਕ ਹਾਦਸਾ, ਟੈਂਕਰ ਨਾਲ ਕਾਰ ਦੀ ਟੱਕਰ ''ਚ 3 ਲੋਕਾਂ ਦੀ ਮੌਤ

Monday, Sep 02, 2024 - 07:39 AM (IST)

ਮੁੰਬਈ (ਭਾਸ਼ਾ) : ਮੁੰਬਈ ਦੇ ਚੇਂਬੂਰ ਇਲਾਕੇ ਵਿਚ ਐਤਵਾਰ ਨੂੰ ਇਕ ਕਾਰ ਦੇ ਸੜਕ 'ਤੇ ਖੜ੍ਹੇ ਪਾਣੀ ਦੇ ਟੈਂਕਰ ਨਾਲ ਟਕਰਾਉਣ ਕਾਰਨ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਸਮੇਂ ਵਾਪਰਿਆ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਨੇ ਗੱਡੀ 'ਤੇ ਕਾਬੂ ਗੁਆ ਦਿੱਤਾ, ਜਿਸ ਕਾਰਨ ਗੱਡੀ ਪਲਟ ਗਈ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਅਤੇ ਜ਼ਖਮੀ ਵਿਅਕਤੀ ਦੋਸਤ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਹਰੀਚੰਦਨ ਦਲੀਪ ਦਾਸ (23), ਪ੍ਰਮੋਦ ਸ਼ੰਕਰ ਪ੍ਰਸਾਦ (35) ਅਤੇ ਹੁਸੈਨ ਸ਼ੇਖ (40) ਵਜੋਂ ਹੋਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਜਾਵੇਦ ਸੈਫੁੱਲਾ ਖਾਨ (30) ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਡਰਾਈਵਰ ਖਾਨ ਵੀ ਜ਼ਖਮੀ ਹੋ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8


 


Sandeep Kumar

Content Editor

Related News