ਖੇਡਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ, 3 ਸਾਲਾ ਬੱਚੇ ਦੀ ਟੈਂਕੀ ''ਚ ਡਿੱਗਣ ਕਾਰਨ ਮੌਤ
Thursday, Feb 13, 2025 - 11:14 AM (IST)
![ਖੇਡਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ, 3 ਸਾਲਾ ਬੱਚੇ ਦੀ ਟੈਂਕੀ ''ਚ ਡਿੱਗਣ ਕਾਰਨ ਮੌਤ](https://static.jagbani.com/multimedia/2025_2image_11_02_258809803water.jpg)
ਠਾਣੇ- ਇਕ ਰਿਹਾਇਸ਼ੀ ਕੰਪਲੈਕਸ 'ਚ ਖੇਡਦੇ ਸਮੇਂ ਗਲਤੀ ਨਾਲ ਪਾਣੀ ਦੀ ਟੈਂਕੀ 'ਚ ਡਿੱਗਣ ਕਾਰਨ ਤਿੰਨ ਸਾਲਾ ਇਕ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਦੁਪਹਿਰ ਮਹਾਰਾਸ਼ਟਰ ਦੇ ਠਾਣੇ ਸ਼ਹਿਰ ਸਥਿਤ ਰਿਹਾਇਸ਼ੀ ਕੰਪਲੈਕਸ 'ਚ ਹੋਈ। ਕਾਸਰਵਡਾਵਲੀ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੱਚਾ ਆਪਣੀ ਮਾਂ ਨਾਲ ਇਕ ਰਿਸ਼ਤੇਦਾਰ ਦੇ ਘਰ ਗਿਆ ਸੀ, ਜਿੱਥੇ ਉਹ ਖੇਡਦੇ ਸਮੇਂ ਫਿਸਲ ਕੇ ਪਾਣੀ ਦੀ ਟੈਂਕੀ 'ਚ ਡਿੱਗ ਗਿਆ।
ਇਹ ਵੀ ਪੜ੍ਹੋ : ਵਿਆਹ 'ਚ ਵੜਿਆ ਤੇਂਦੁਆ, ਜਾਨ ਬਚਾ ਕੇ ਭੱਜੇ ਲਾੜਾ-ਲਾੜੀ
ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਬਹੁਤ ਦੇਰ ਤੱਕ ਨਹੀਂ ਦਿੱਸਿਆ ਤਾਂ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਉਸ ਦੀ ਕਾਫ਼ੀ ਤਲਾਸ਼ ਕੀਤੀ। ਬਾਅਦ 'ਚ ਪਰਿਵਾਰ ਦੇ ਮੈਂਬਰਾਂ ਨੂੰ ਬੱਚਾ ਟੈਂਕੀ ਦੇ ਅੰਦਰ ਮਿਲਿਆ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਹਾਦਸੇ ਕਾਰਨ ਹੋਈ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8