ਵਿਰਾਟ, ਧੋਨੀ ਤੇ ਸਾਇਨਾ ਦੁਨੀਆ ਦੇ 100 ਮੁੱਖ ਐਥਲੀਟਾਂ 'ਚ ਸ਼ਾਮਲ

05/23/2018 11:49:13 PM

ਨਵੀਂ ਦਿੱਲੀ— ਭਾਰਤੀ ਕ੍ਰਿਕਟਰ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੂੰ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਵਰਗੇ ਮਸ਼ਹੂਰ ਐਥਲੀਟਾਂ ਨਾਲ ਦੁਨੀਆ ਦੇ 100 ਮੁੱਖ ਖਿਡਾਰੀਆਂ ਦੀ ਈ. ਐੱਸ. ਪੀ. ਐੱਨ. ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਟੀਮ ਦੇ 3 ਫਾਰਮੈੱਟਸ ਦੇ ਕਪਤਾਨ ਵਿਰਾਟ ਨੇ ਇਸ ਸੂਚੀ 'ਚ 11ਵਾਂ ਸਥਾਨ ਹਾਸਲ ਕੀਤਾ ਹੈ, ਜਦਕਿ ਧੋਨੀ 20ਵੇਂ ਸਥਾਨ 'ਤੇ ਹੈ। ਪੂਰੀ ਦੁਨੀਆ 'ਚ ਵੱਖ-ਵੱਖ ਖੇਡਾਂ ਨਾਲ ਜੁੜੇ 100 ਮਸ਼ਹੂਰ ਖਿਡਾਰੀਆਂ ਦੀ ਜਾਰੀ ਸੂਚੀ 'ਚ ਕੁਲ 11 ਭਾਰਤੀ ਖਿਡਾਰੀ ਹਨ, ਜਿਨ੍ਹਾਂ 'ਚ 9 ਕ੍ਰਿਕਟਰ ਹਨ। 
ਈ. ਐੱਸ. ਪੀ. ਐੱਨ. ਨੇ ਦੱਸਿਆ ਕਿ ਜਿਨ੍ਹਾਂ 11 ਭਾਰਤੀ ਖਿਡਾਰੀਆਂ ਨੂੰ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ 'ਚ ਵਿਰਾਟ 11ਵੇਂ ਸਥਾਨ ਦੇ ਨਾਲ ਟਾਪ ਦਾ ਭਾਰਤੀ ਹੈ, ਜਦਕਿ ਧੋਨੀ 20ਵੇਂ ਨੰਬਰ 'ਤੇ ਹੈ। ਇਸ ਤੋਂ ਬਾਅਦ ਰੋਹਿਤ ਸ਼ਰਮਾ (30), ਸੁਰੇਸ਼ ਰੈਨਾ (41), ਯੁਵਰਾਜ ਸਿੰਘ 57ਵੇਂ, ਆਰ. ਅਸ਼ਵਿਨ 71ਵੇਂ, ਹਰਭਜਨ ਸਿੰਘ 80ਵੇਂ, ਗੌਤਮ ਗੰਭੀਰ 83ਵੇਂ ਤੇ ਸ਼ਿਖਰ ਧਵਨ 94ਵੇਂ ਸਥਾਨ 'ਤੇ ਹੈ। ਕ੍ਰਿਕਟਰਾਂ ਤੋਂ ਇਲਾਵਾ 2 ਭਾਰਤੀ ਮਹਿਲਾ ਖਿਡਾਰਨੀਆਂ ਨੇ ਵੀ ਇਸ ਸੂਚੀ 'ਚ ਜਗ੍ਹਾ ਬਣਾਈ ਹੈ। ਇਨ੍ਹਾਂ 'ਚ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ 2 ਸੋਨ ਤਮਗੇ ਜਿੱਤਣ ਵਾਲੀ ਸਾਇਨਾ ਨੇਹਵਾਲ 50ਵੇਂ ਸਥਾਨ ਤੇ ਸਾਬਕਾ ਨੰਬਰ ਇਕ ਡਬਲਜ਼ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ 100ਵੇਂ ਨੰਬਰ 'ਤੇ ਹੈ।


Related News