ਬੰਗਲਾਦੇਸ਼ ’ਚ ਆਦਿਵਾਸੀ ਲੜਕੀ ਨਾਲ ਗੈਂਗਰੇਪ ਤੋਂ ਬਾਅਦ ਭੜਕੀ ਹਿੰਸਾ ; 3 ਦੀ ਮੌਤ, 10 ਤੋਂ ਵੱਧ ਜ਼ਖਮੀ
Monday, Sep 29, 2025 - 11:48 PM (IST)

ਢਾਕਾ- ਦੁਰਗਾ ਪੂਜਾ ਦੌਰਾਨ ਬੰਗਲਾਦੇਸ਼ ਦੇ ਚਟਗਾਓਂ ਪਹਾੜੀ ਖੇਤਰ ਵਿਚ ਫਿਰ ਤਣਾਅ ਭੜਕ ਗਿਆ ਹੈ। ਖਗੜਾਚਰੀ ਜ਼ਿਲੇ ਵਿਚ ਇਕ ਆਦਿਵਾਸੀ ਸਕੂਲੀ ਵਿਦਿਆਰਥਣ ਨਾਲ ਕਥਿਤ ਗੈਂਗਰੇਪ ਦੇ ਵਿਰੋਧ ਵਿਚ ਐਤਵਾਰ ਨੂੰ ‘ਜੁੰਮਾ ਵਿਦਿਆਰਥੀ ਜਨਤਾ’ ਦੇ ਬੈਨਰ ਹੇਠ ਪ੍ਰਦਰਸ਼ਨ ਕੀਤਾ ਗਿਆ।
ਦੁਪਹਿਰ 1 ਵਜੇ ਦੇ ਕਰੀਬ ਗੁਈਮਾਰਾ ਖੇਤਰ ਦੇ ਰਾਮੇਸੂ ਬਾਜ਼ਾਰ ਨੇੜੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪਾਂ ਹੋਈਆਂ, ਜਿਸ ਦੇ ਨਤੀਜੇ ਵਜੋਂ ਗੋਲੀਬਾਰੀ ਹੋਈ, ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਹਿੰਸਾ ਦੌਰਾਨ ਬਾਜ਼ਾਰ ਨੂੰ ਅੱਗ ਲਗਾ ਦਿੱਤੀ ਗਈ, ਜਿਸ ਕਾਰਨ ਕਈ ਦੁਕਾਨਾਂ ਸੜ ਗਈਆਂ ਅਤੇ ਨੇੜਲੇ ਘਰਾਂ ਨੂੰ ਨੁਕਸਾਨ ਪਹੁੰਚਿਆ।
ਖਗੜਾਚਰੀ ਹਸਪਤਾਲ ਦੀ ਇਕ ਨਰਸ ਨੇ ਪੁਸ਼ਟੀ ਕੀਤੀ ਕਿ 3 ਲਾਸ਼ਾਂ ਹਸਪਤਾਲ ਲਿਆਂਦੀਆਂ ਗਈਆਂ ਸਨ, ਹਾਲਾਂਕਿ ਇਹ ਸਪੱਸ਼ਟ ਨਹੀਂ ਸੀ ਕਿ ਮ੍ਰਿਤਕ ਬਸਤੀਵਾਦੀ ਭਾਈਚਾਰੇ ਨਾਲ ਸਬੰਧਤ ਸਨ ਜਾਂ ਪਹਾੜੀ ਘੱਟਗਿਣਤੀ ਨਾਲ।