Windows 10 ਯੂਜ਼ਰਸ ਲਈ ਅਹਿਮ ਖ਼ਬਰ, 14 ਅਕਤੂਬਰ ਤੋਂ ਬਾਅਦ ਬੇਕਾਰ ਹੋ ਜਾਵੇਗਾ ਤੁਹਾਡਾ ਕੰਪਿਊਟਰ!
Wednesday, Sep 17, 2025 - 12:30 PM (IST)

ਗੈਜੇਟ ਡੈਸਕ- ਮਾਈਕ੍ਰੋਸਾਫਟ (Microsoft) ਨੇ ਸਾਫ਼ ਕਰ ਦਿੱਤਾ ਹੈ ਕਿ 14 ਅਕਤੂਬਰ 2025 ਤੋਂ ਬਾਅਦ Windows 10 ਲਈ ਮੁਫ਼ਤ ਸਿਕਿਓਰਿਟੀ ਅਪਡੇਟ ਬੰਦ ਕਰ ਦਿੱਤੇ ਜਾਣਗੇ। ਇਸ ਐਲਾਨ ਤੋਂ ਬਾਅਦ ਦੁਨੀਆ ਭਰ ਦੇ ਕਰੋੜਾਂ ਯੂਜ਼ਰਜ਼ ਦੀ ਚਿੰਤਾ ਵੱਧ ਗਈ ਹੈ।
ਕਿਉਂ ਵਧਿਆ ਵਿਵਾਦ?
Consumer Reports ਨੇ ਮਾਈਕ੍ਰੋਸਾਫਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਤਿਆ ਨਡੇਲਾ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ Windows 10 ਦਾ ਸਪੋਰਟ ਬੰਦ ਨਾ ਕੀਤਾ ਜਾਵੇ। ਸੰਸਥਾ ਦਾ ਕਹਿਣਾ ਹੈ ਕਿ ਜੇਕਰ ਸਪੋਰਟ ਰੁਕ ਗਿਆ ਤਾਂ ਲੱਖਾਂ ਯੂਜ਼ਰਜ਼ ਸਾਈਬਰ ਅਟੈਕ ਅਤੇ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹਨ। ਅਗਸਤ 2025 ਤੱਕ ਦੁਨੀਆ ਦੇ ਲਗਭਗ 46.2 ਫੀਸਦੀ ਯੂਜ਼ਰਜ਼ ਅਜੇ ਵੀ Windows 10 ਚਲਾ ਰਹੇ ਸਨ, ਜਿਨ੍ਹਾਂ 'ਚੋਂ ਬਹੁਤ ਸਾਰੇ ਡਿਵਾਈਸ ਹਾਰਡਵੇਅਰ ਸੀਮਾਵਾਂ ਕਰਕੇ Windows 11 'ਚ ਅਪਗ੍ਰੇਡ ਨਹੀਂ ਹੋ ਸਕਦੇ।
ਇਹ ਵੀ ਪੜ੍ਹੋ : Airtel ਨੇ ਲਾਂਚ ਕੀਤਾ ਸਭ ਤੋਂ ਜੁਗਾੜੂ ਪਲਾਨ, 16 ਰੁਪਏ 'ਚ ਰੋਜ਼ ਮਿਲੇਗਾ 4GB ਡਾਟਾ ਤੇ...
$30 ਫੀਸ ਤੇ ਨਾਰਾਜ਼ਗੀ
ਮਾਈਕ੍ਰੋਸਾਫਟ ਨੇ Windows 10 ਯੂਜ਼ਰਜ਼ ਨੂੰ $30 (ਲਗਭਗ 2,500 ਰੁਪਏ) ਪ੍ਰਤੀ ਸਾਲ ਦੇ ਕੇ ਸਿਕਿਓਰਿਟੀ ਅਪਡੇਟ ਲੈਣ ਦਾ ਵਿਕਲਪ ਦਿੱਤਾ ਹੈ। ਪਰ Consumer Reports ਅਤੇ Public Interest Research Group (PIRG) ਦਾ ਕਹਿਣਾ ਹੈ ਕਿ ਇਹ ਫੀਸ ਆਮ ਲੋਕਾਂ ਲਈ ਇਕ ਵੱਡਾ ਬੋਝ ਹੈ।
ਈ-ਵੇਸਟ ਦਾ ਖ਼ਤਰਾ
PIRG ਦਾ ਅਨੁਮਾਨ ਹੈ ਕਿ ਜੇ Windows 10 ਦਾ ਸਪੋਰਟ ਬੰਦ ਹੋ ਗਿਆ ਤਾਂ ਕਰੀਬ 40 ਕਰੋੜ ਕੰਪਿਊਟਰ ਬੇਕਾਰ ਹੋ ਜਾਣਗੇ, ਜਦੋਂਕਿ ਉਨ੍ਹਾਂ 'ਚੋਂ ਜ਼ਿਆਦਾਤਰ ਅਜੇ ਵੀ ਚੱਲਣ ਲਾਇਕ ਹਨ। ਇਸ ਨਾਲ ਈ-ਵੇਸਟ ਵਧੇਗਾ ਅਤੇ ਵਾਤਾਵਰਣ 'ਤੇ ਬੁਰਾ ਅਸਰ ਪਵੇਗਾ।
ਇਹ ਵੀ ਪੜ੍ਹੋ : 9 ਜਾਂ 10 ਅਕਤੂਬਰ, ਕਦੋਂ ਹੈ ਕਰਵਾ ਚੌਥ? ਦੂਰ ਹੋਈ Confusion
ਦੋਹਰੀ ਨੀਤੀ ਦਾ ਦੋਸ਼
Consumer Reports ਨੇ ਮਾਈਕ੍ਰੋਸਾਫਟ 'ਤੇ ਦੋਗਲੀ ਨੀਤੀ (Hypocrisy) ਦਾ ਦੋਸ਼ ਲਗਾਇਆ ਹੈ। ਇਕ ਪਾਸੇ ਕੰਪਨੀ ਲੋਕਾਂ ਨੂੰ ਸਾਈਬਰ ਸੁਰੱਖਿਆ ਦਾ ਹਵਾਲਾ ਦੇ ਕੇ Windows 11 ਲੈਣ ਨੂੰ ਕਹਿ ਰਹੀ ਹੈ, ਪਰ ਦੂਜੇ ਪਾਸੇ Windows 10 'ਤੇ ਚੱਲ ਰਹੇ ਕਰੋੜਾਂ ਡਿਵਾਈਸਾਂ ਨੂੰ ਬਿਨਾਂ ਸਪੋਰਟ ਦੇ ਛੱਡ ਰਹੀ ਹੈ।
ਸਭ ਅਪਗ੍ਰੇਡ ਕਿਉਂ ਨਹੀਂ ਕਰ ਸਕਦੇ?
Windows 11 ਲਈ TPM 2.0 ਚਿਪ ਅਤੇ ਕੁਝ ਖਾਸ ਹਾਰਡਵੇਅਰ ਦੀ ਲੋੜ ਹੈ, ਜੋ ਪੁਰਾਣੇ ਸਿਸਟਮਾਂ 'ਚ ਨਹੀਂ ਹੁੰਦੀ। ਇਸ ਲਈ ਲੱਖਾਂ ਯੂਜ਼ਰਜ਼ ਨੂੰ ਮਜ਼ਬੂਰੀ 'ਚ ਨਵਾਂ ਕੰਪਿਊਟਰ ਖਰੀਦਣਾ ਪਵੇਗਾ ਜਾਂ ਫਿਰ ਬਿਨਾਂ ਸੁਰੱਖਿਆ ਅਪਡੇਟ ਦੇ Windows 10 ਵਰਤਣਾ ਪਵੇਗਾ, ਜੋ ਖ਼ਤਰਨਾਕ ਹੈ।
ਇਹ ਵੀ ਪੜ੍ਹੋ : ਅਕਤੂਬਰ ਸ਼ੁਰੂ ਹੁੰਦੇ ਹੀ ਇਨ੍ਹਾਂ ਰਾਸ਼ੀਆਂ ਦੀ ਬਦਲੇਗੀ ਕਿਸਮਤ, ਖੁੱਲਣਗੇ ਤਰੱਕੀਆਂ ਦੇ ਰਾਹ
ਹੁਣ ਤੱਕ ਮਾਈਕਰੋਸਾਫਟ ਦਾ ਜਵਾਬ
ਅਕਤੂਬਰ 2025 ਦੀ ਡੈੱਡਲਾਈਨ ਨੇੜੇ ਆ ਰਹੀ ਹੈ, ਪਰ ਮਾਈਕ੍ਰੋਸਾਫਟ ਵੱਲੋਂ ਇਸ ਮੁੱਦੇ 'ਤੇ ਹੁਣ ਤੱਕ ਕੋਈ ਅਧਿਕਾਰਕ ਸਪਸ਼ਟੀਕਰਨ ਨਹੀਂ ਦਿੱਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8