ਬਸ 15 ਵਾਰ ਗਰਭਵਤੀ ਹੋਈ ਔਰਤ, ਪੈਦਾ ਕੀਤੇ 44 ਬੱਚੇ, 5 ਵਾਰ 4-4, ਕਾਰਨ ਜਾਣ ਕੇ ਉਡ ਜਾਣਗੇ ਹੋਸ਼!
Friday, Aug 16, 2024 - 03:30 PM (IST)
ਇੰਟਰਨੈਸ਼ਨਲ ਡੈਸਕ- ਕਿਸੇ ਵੀ ਵਿਆਹੁਤਾ ਔਰਤ ਲਈ ਮਾਂ ਬਣਨ ਜੀਵਨ ਦਾ ਸਭ ਤੋਂ ਸੁਖਦਾਈ ਆਨੰਦ ਹੁੰਦਾ ਹੈ। ਬੇਤਹਾਸ਼ਾ ਦਰਦ ਸਹਿ ਕਰ ਉਹ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ ਪਰ ਜਦੋਂ ਤੁਸੀਂ ਯੁਗਾਂਡਾ ਦੀਰਹਿਣ ਵਾਲੀ ਇਕ ਔਰਤ ਬਾਰੇ ਜਾਣੋਗੇ ਤਾਂ ਯਕੀਨੀ ਤੌਰ ’ਤੇ ਕਹੋਗੇ ਕਿ ਬੱਚਿਆਂ ਨੂੰ ਜਨਮ ਦੇਣਾ ਸਾਰਿਆਂ ਲਈ ਵਾਕਈ ’ਚ ਸੁਖਦਾਈ ਅਹਿਸਾਸ ਨਹੀਂ ਹੁੰਦਾ। ਅਜਿਹਾ ਇਸ ਲਈ ਕਿਉਂਕਿ ਇਸ ਔਰਤ ਨੇ ਇਕ-ਦੋ ਨਹੀਂ ਸਗੋਂ 44 ਬੱਚੇ ਪੈਦਾ ਕੀਤੇ ਹਨ ਪਰ ਪ੍ਰੈਗਨੈਂਟ ਸਿਰਫ 15 ਵਾਰ ਹੋਈ ਹੈ। ਇੰਨਾ ਹੀ ਨਹੀਂ, ਇਸ ਔਰਤ ਨੂੰ ਉਸ ਦਾ ਪਤੀ ਵੀ ਛੱਡ ਕੇ ਜਾ ਚੁੱਕਾ ਹੈ। ਹੁਣ 43 ਸਾਲ ਦੀ ਇਹ ਔਰਤ ਇਕੱਲੀ ਰਹਿੰਦੀ ਹੈ ਅਤੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਹਾਲਾਂਕਿ, 44 ’ਚੋਂ 6 ਬੱਚਿਆਂ ਦੀ ਮੌਤ ਹੋ ਗਈ ਹੈ। ਅਫਰੀਕਨ ਦੇਸ਼ ਯੁਗਾਂਡਾ ਦੀ ਰਹਿਣ ਵਾਲੀ ਇਸ ਔਰਤ ਦਾ ਨਾਂ ਮਰੀਅਮ ਨਾਬਾਂਤਾਂਜੀ ਹੈ, ਜਿਸ ਨੂੰ ਮੰਮਾ ਯੁਗਾਂਡਾ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ।
ਮਰੀਅਮ ਦਾ ਜਨਮ 25 ਦਸੰਬਰ 1980 ਨੂੰ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਜਨਮ ਦੇਣ ਦੇ 3 ਦਿਨ ਬਾਅਦ ਹੀ ਉਸ ਦੀ ਮਾਂ ਉਸ ਨੂੰ ਅਤੇ ਉਸ ਦੇ 5 ਭਰਾਵਾਂ ਨੂੰ ਛੱਡ ਕੇ ਚਲੀ ਗਈ। ਅਜਿਹੇ ’ਚ ਮਰੀਅਮ ਦੇ ਪਿਤਾ ਨੇ ਦੂਜਾ ਵਿਆਹ ਕਰ ਲਿਆ। ਮਤਰੇਈ ਮਾਂ ਨੇ ਖਾਣੇ ’ਚ ਸ਼ੀਸ਼ਾ ਮਿਲਾ ਕੇ ਉਸ ਦੇ ਭਰਾਵਾਂ ਨੂੰ ਖੁਆ ਦਿੱਤਾ ਜਿਸ ਨਾਲ ਪੰਜਾਂ ਦੀ ਮੌਤ ਹੋ ਗਈ। ਮਰੀਅਮ ਉਸ ਦੌਰਾਨ ਰਿਸ਼ਤੇਦਾਰ ਦੇ ਘਰ ਗਈ ਸੀ ਤਾਂ ਉਹ ਬੱਚ ਗਈ ਪਰ ਮਰੀਅਮ ਦੀ ਕਿਸਮਤ ਇੰਨੀ ਵੀ ਚੰਗੀ ਨਹੀਂ ਸੀ। ਜਦ ਉਹ 12 ਸਾਲ ਦੀ ਹੋਈ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਿਵਆਹ ਦੇ ਨਾਂ ’ਤੇ ਉਸ ਨੂੰ ਵੇਚ ਦਿੱਤਾ। ਇਸ ਤਰ੍ਹਾਂ ਉਸ ਨੇ 13 ਸਾਲ ਦੀ ਉਮਰ ’ਚ ਪਹਿਲੀ ਵਾਰ ਬੱਚੇ ਨੂੰ ਜਨਮ ਦਿੱਤਾ। ਇਸ ਦੇ ਬਾਅਦ ਮਰੀਅਮ ਨੇ 36 ਸਾਲ ਦੀ ਉਮਰ ਤੱਕ ਕੁਲ 44 ਬੱਚੇ ਨੂੰ ਜਨਮ ਦਿੱਤਾ ਪਰ ਉਨ੍ਹਾਂ ’ਚੋਂ 6 ਦੀ ਮੌਤ ਹੋ ਗਈ। ਇਸੇ ਤਰ੍ਹਾਂ ਮਰੀਅਮ ਦੇ ਕੁੱਲ 38 ਬੱਚੇ ਜ਼ਿੰਦਾ ਹਨ ਜਿਸ ’ਚੋਂ 20 ਮੁੰਡੇ ਅਤੇ 18 ਕੁੜੀਆਂ ਹਨ।
ਮੰਮਾ ਯੁਗਾਂਡਾ ਦੇ ਨਾਂ ਤੋਂ ਪੂਰੀ ਦੁਨੀਆ ’ਚ ਪ੍ਰਸਿੱਧ ਮਰੀਅਮ ਦੀ ਸਭ ਤੋਂ ਵੱਡੀ ਔਲਾਦ ਦੀ ਉਮਰ 31 ਸਾਲ ਦੀ ਹੈ ਤਾਂ ਸਭ ਤੋਂ ਛੋਟੀ ਔਲਾਦ ਦੀ ਉਮਰ 6 ਸਾਲ ਹੈ। ਮਰੀਅਮ 40 ਦੀ ਉਮਰ ਤਕ ਗਰਭਵਤੀ ਹੁੰਦੀ ਰਹੀ ਅਤੇ 44 ਬੱਚਿਆਂ ਨੂੰ ਜਨਮ ਦਿੱਤਾ ਪਰ ਕੁਝ ਸਾਲ ਪਹਿਲਾਂ ਮਰੀਅਮ ਦਾ ਪਤੀ ਘਰ ’ਚੋਂ ਸਾਰਾ ਪੈਸਾ ਲੈ ਕੇ ਭੱਜ ਗਿਆ। ਅਜਿਹੇ ’ਚ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਮਰੀਅਮ ’ਤੇ ਹੀ ਆ ਗਈ। ਤੁਹਾਨੂੰ ਦੱਸ ਦਈਏ ਕਿ ਮਰੀਅਮ ਆਪਣੀ ਜ਼ਿੰਦਗੀ ’ਚ 15 ਵਾਰ ਪ੍ਰੈਗਨੈਂਟ ਹੋਈ ਹੈ ਪਰ ਇੰਨੇ ’ਚ ਹੀ 44 ਬੱਚਿਆਂ ਨੂੰ ਜਨਮ ਦਿਤਾ। ਪ੍ਰਾਪਤ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮਰੀਅਮ ਨੇ 5 ਵਾਰ 4-4 ਬੱਚਿਆਂ ਨੂੰ ਜਨਮ ਦਿੱਤਾ। ਇਸ ਤੋਂ ਬਾਅਦ 5 ਵਾਰ ਉਸ ਨੇ 3-3 ਬੱਚੇ ਪੈਦਾ ਕੀਤੇ ਤਾਂ 4 ਵਾਰ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ, ਓਧਰ ਇਕ ਵਾਰ ਸਿੰਗਲ ਬੱਚਾ ਵੀ ਪੈਦਾ ਹੋਇਆ। ਮਰੀਅਮ ਨੂੰ ਨਾ ਸਿਰਫ ਮੰਮਾ ਯੁਗਾਂਡਾ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਸਗੋਂ ਧਰਤੀ ਦੀ ਸਭ ਤੋਂ ਉਪਜਾਊ ਔਰਤ ਵੀ ਸਮਝਿਆ ਜਾਂਦਾ ਹੈ।
ਮਰੀਅਮ ਨੂੰ ਇਹ ਸਭ ਸਮਝਣ ’ਚ ਕਈ ਸਾਲ ਲੱਗ ਗਏ ਕਿ ਆਖਿਰ ਉਹ ਹਰ ਵਾਰ ਕਿਵੇਂ 3-4 ਬੱਚੇ ਪੈਦਾ ਕਰ ਦਿੰਦੀ ਹੈ, ਉਸ ਨੂੰ ਸਮਝ ਨਹੀਂ ਆ ਰਿਹਾ ਸੀ। ਅਜਿਹੇ ’ਚ ਚਿੰਤਤ ਹੋ ਕੇ ਡਾਕਟਰ ਨੂੰ ਦਿਖਾਉਣ ਗਈ ਤਾਂ ਡਾਕਟਰਾਂ ਨੂੰ ਪਤਾ ਲੱਗਾ ਕਿ ਮਰੀਅਮ ਦਾ ਅੰਡਾਸ਼ਯ ਬਾਕੀਆਂ ਦੀਆਂ ਔਰਤਾਂ ਨਾਲੋਂ ਜ਼ਿਆਦਾ ਵੱਡਾ ਹੈ। ਇਸ ਦੁਰਲੱਭ ਕੰਡੀਸ਼ਨ ਨੂੰ ਹਾਇਪਰ ਓਵੂਲੇਸ਼ਨ ਕਿਹਾ ਜਾਂਦਾ ਹੈ। ਡਾਕਟਰਾਂ ਨੇ ਇਹ ਵੀ ਕਿਹਾ ਕਿ ਬੱਚਾ ਬੰਦ ਕਰਨ ਲਈ ਸਰਜਰੀ ਵੀ ਨਹੀਂ ਕੀਤੀ ਜਾ ਸਕਦੀ ਹੈ ਕਿਉਂਕਿ ਮਰੀਅਮ ’ਤੇ ਇਸ ਦਾ ਕੋਈ ਵੀ ਅਸਰ ਨਹੀਂ ਹੋਵੇਗਾ। ਦੱਸ ਦਈਏ ਕਿ ਪੂਰੀ ਦੁਨੀਆ ’ਚ ਘੁੰਮਣ ਵਾਲੇ ਮਸ਼ਹੂਰ ਯੂ-ਟਿਊਬਰ ਡਰੂ ਬਿੰਸਕੀ ਨੇ ਹਾਲ ਹੀ ’ਚ ਯੁਗਾਂਡਾ ਦਾ ਦੌਰਾ ਕੀਤਾ ਤਾਂ ਕਿ ਉਹ ਮਰੀਅਮ ਦੇ ਅਜੀਬੋ-ਗਰੀਬ ਪਰਿਵਾਰਕ ਇਤਿਹਾਸ ਨੂੰ ਜਾਣ ਸਕੇ। ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਮਰੀਅਮ ਆਪਣੇ ਹੀ ਬੱਚਿਆਂ ਦਾ ਪਾਲਣ-ਪੋਸ਼ਣ ਇਕੱਲੇ ਹੀ ਕਰ ਰਹੀ ਹੈ। ਡਰੂ ਨੇ ਕਿਹਾ ਕਿ ਇਹ ਦੇਖਣਾ ਵਾਕਈ ਹੈਰਾਨ ਕਰਨ ਵਾਲਾ ਹੈ, ਜਦ ਉਹ ਆਪਣੇ ਬੱਚਿਆਂ ਨਾਲ ਇਕੱਲੀ ਘੁੰਮਦੀ ਹੈ।