ਝਾਰਖੰਡ ਤੋਂ ਬਾਅਦ ਹੁਣ ਉੜੀਸਾ ''ਚ ਘਰ ਤੱਕ ਸ਼ਰਾਬ ਪਹੁੰਚਾਏਗੀ ਜ਼ੋਮੈਟੋ

Tuesday, May 26, 2020 - 03:33 PM (IST)

ਝਾਰਖੰਡ ਤੋਂ ਬਾਅਦ ਹੁਣ ਉੜੀਸਾ ''ਚ ਘਰ ਤੱਕ ਸ਼ਰਾਬ ਪਹੁੰਚਾਏਗੀ ਜ਼ੋਮੈਟੋ

ਨਵੀਂ ਦਿੱਲੀ (ਭਾਸ਼ਾ) : ਰੈਸਟੋਰੈਂਟ ਦੇ ਬਾਰੇ ਵਿਚ ਆਨਲਾਈਨ ਜਾਣਕਾਰੀ ਅਤੇ ਖਾਣੇ ਦੀ ਬੁਕਿੰਗ ਲਈ ਮੰਚ ਉਪਲੱਬਧ ਕਰਾਉਣ ਵਾਲੀ ਕੰਪਨੀ ਜ਼ੋਮੈਟੋ ਝਾਰਖੰਡ ਦੇ ਬਾਅਦ ਹੁਣ ਉੜੀਸਾ ਵਿਚ ਸ਼ਰਾਬ ਦੀ ਹੋਮ ਡਿਲਿਵਰੀ ਕਰੇਗੀ। ਕੰਪਨੀ ਸੂਬੇ ਵਿਚ ਇਸ ਦੀ ਸ਼ੁਰੂਆਤ ਰਾਜਧਾਨੀ ਭੁਵਨੇਸ਼ਵਰ ਤੋਂ ਕਰਨ ਜਾ ਰਹੀ ਹੈ। ਜ਼ੋਮੈਟੋ ਨੇ ਇਕ ਬਿਆਨ ਵਿਚ ਕਿਹਾ ਕਿ ਭੁਵਨੇਸ਼ਵਰ ਤੋਂ ਸ਼ੁਰੂ ਕਰਨ ਤੋਂ ਬਾਅਦ ਕੰਪਨੀ ਰਾਉਰਕੇਲਾ, ਬਾਲੇਸ਼ਵਰ, ਸੰਬਲਪੁਰ ਅਤੇ ਕਟਕ ਜਿਵੇਂ ਉੜੀਸਾ ਦੇ ਦੂਜੇ ਸ਼ਹਿਰਾਂ ਵਿਚ ਵੀ ਘਰਾਂ ਤੱਕ ਸ਼ਰਾਬ ਦੀ ਡਿਲਿਵਰੀ ਕਰੇਗੀ।

ਜ਼ੋਮੈਟੋ ਦੇ ਉਪ-ਪ੍ਰਧਾਨ ਰਾਕੇਸ਼ ਰੰਜਨ ਨੇ ਕਿਹਾ, ''ਅਸੀਂ ਉੜੀਸਾ ਵਿਚ ਲੋਕਾਂ ਨੂੰ ਸੇਵਾ ਦੇ ਕੇ ਖੁਸ਼ ਹਾਂ। ਉਹ ਹੁਣ ਸਾਡੇ ਤੋਂ ਕਰਿਆਨਾ ਅਤੇ ਖਾਣ ਦੇ ਸਾਮਾਨ ਤੋਂ ਇਲਾਵਾ ਸ਼ਰਾਬ ਲਈ ਵੀ ਜ਼ੋਮੈਟੋ ਮੰਚ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕੰਪਨੀ ਸੁਰੱਖਿਆ ਨਿਰਦੇਸ਼ਾਂ ਦਾ ਪਾਲਣ ਯਕੀਨੀ ਕਰਨ ਲਈ ਆਬਕਾਰੀ ਵਿਭਾਗ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਨਾਲ ਹੀ ਖਪਤ ਅਤੇ ਪਛਾਣ ਤਸਦੀਕ ਵਿਵਸਥਾ ਵੀ ਤਿਆਰ ਕਰ ਰਹੀ ਹੈ ਤਾਂ ਕਿ ਯੋਗ ਵਿਅਕਤੀ ਹੀ ਇਸ ਦਾ ਆਰਡਰ ਅਤੇ ਉਸ ਦਾ ਸੇਵਨ ਕਰ ਸਕੇ। ਰੰਜਨ ਨੇ ਸੁਰੱਖਿਅਤ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਘਰ ਤੱਕ ਸ਼ਰਾਬ ਪਹੁੰਚਾਉਣ ਦੀ ਸੇਵਾ ਸ਼ੁਰੂ ਕਰਨ ਵਿਚ ਸਹਿਯੋਗ ਨੂੰ ਲੈ ਕੇ ਉੜੀਸਾ ਸਰਕਾਰ ਅਤੇ ਪ੍ਰਚੂਨ ਸ਼ਰਾਬ ਉਦਯੋਗ ਦਾ ਧੰਨਵਾਦ ਕੀਤਾ।

ਬਿਆਨ ਅਨੁਸਾਰ ਜ਼ੋਮੈਟੋ ਨੇ ਸ਼ਰਾਬ ਦੀ ਸੁਰੱਖਿਅਤ ਡਿਲਿਵਰੀ ਨੂੰ ਲੈ ਕੇ ਕਈ ਸੁਰੱਖਿਆ ਉਪਾਅ ਤਿਆਰ ਕੀਤੇ ਹਨ। ਆਰਡਰ ਦੇ ਸਮੇਂ ਸਬੰਧਤ ਵਿਅਕਤੀ ਦੀ ਉਮਰ ਦੀ ਤਸਦੀਕ ਦੇ ਨਾਲ ਉਸ ਦੀ ਸਪਲਾਈ ਦੇ ਸਮੇਂ ਵੀ ਇਸ ਦੀ ਜਾਂਚ ਦੀ ਵਿਵਸਥਾ ਕੀਤੀ ਗਈ ਹੈ। ਆਰਡਰ ਕਰਨ ਵਾਲੇ ਨੂੰ ਆਪਣੀ ਪਛਾਣ ਅਤੇ ਉਮਰ ਦੀ ਜਾਣਕਾਰੀ ਦੇਣ ਨੂੰ ਲੈ ਕੇ ਸਹੀ ਪਛਾਣ ਪੱਤਰ ਅਪਲੋਡ ਕਰਨਾ ਹੋਵੇਗਾ। ਬਾਅਦ ਵਿਚ ਸ਼ਰਾਬ ਦੀ ਸਪਲਾਈ ਕਰਦੇ ਸਮੇਂ ਉਸ ਦੀ ਤਸਦੀਕ ਕੀਤੀ ਜਾਏਗੀ। ਨਾਲ ਹੀ ਉਤਪਾਦ ਸ਼੍ਰੇਣੀ ਸੀਮਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਕਿ ਤਾਂ ਕਿ ਯੋਗ ਵਿਅਕਤੀ ਹੀ ਇਸ ਨੂੰ ਠੀਕ ਤਰੀਕੇ ਨਾਲ ਆਰਡਰ ਕਰ ਸਕੇ। ਇਸ ਤੋਂ ਪਹਿਲਾਂ, ਜ਼ੋਮੈਟੋ ਅਤੇ ਸਵਿਗੀ ਨੇ 21 ਮਈ ਤੋਂ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਸ਼ਰਾਬ ਦੀ ਹੋਮ ਡਿਲਿਵਰੀ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।


author

cherry

Content Editor

Related News