ਵਿਦੇਸ਼ੀ ਸਰਵਰਾਂ ਨੂੰ ਮਿਲੇਗੀ ਟੱਕਰ, Zoho ਨੇ ਲਾਂਚ ਕੀਤਾ ਦੇਸੀ ਸਰਵਰ, PM ਮੋਦੀ ਨੇ ਕੀਤੀ ਸ਼ਲਾਘਾ

Friday, Jun 12, 2026 - 12:48 AM (IST)

ਵਿਦੇਸ਼ੀ ਸਰਵਰਾਂ ਨੂੰ ਮਿਲੇਗੀ ਟੱਕਰ, Zoho ਨੇ ਲਾਂਚ ਕੀਤਾ ਦੇਸੀ ਸਰਵਰ, PM ਮੋਦੀ ਨੇ ਕੀਤੀ ਸ਼ਲਾਘਾ

ਨਵੀਂ ਦਿੱਲੀ : ਮੈਸੇਜਿੰਗ ਐਪ 'ਅਰੱਤਾਈ' (Arattai) ਬਣਾਉਣ ਵਾਲੀ ਭਾਰਤੀ ਕੰਪਨੀ ਜੋਹੋ (Zoho) ਨੇ ਤਕਨੀਕੀ ਖੇਤਰ ਵਿੱਚ ਇੱਕ ਵੱਡੀ ਮੀਲ ਪੱਥਰ ਸਥਾਪਿਤ ਕਰਦਿਆਂ ਆਪਣਾ ਪਹਿਲਾ ਇਨ-ਹਾਊਸ ਸਰਵਰ ਪਲੇਟਫਾਰਮ 'ਨਾਥੂ ਲਾ' (Nathu La) ਲਾਂਚ ਕੀਤਾ ਹੈ। ਇਸ ਸਵਦੇਸ਼ੀ ਸਰਵਰ ਦੇ ਆਉਣ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਕਲਾਉਡ ਇਨਫਰਾਸਟ੍ਰਕਚਰ ਲਈ ਵਿਦੇਸ਼ੀ ਸਰਵਰਾਂ 'ਤੇ ਭਾਰਤ ਦੀ ਨਿਰਭਰਤਾ ਘੱਟ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ 'ਮੇਡ-ਇਨ-ਇੰਡੀਆ' ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਇਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।

ਇਸ ਸਰਵਰ ਨੂੰ ਜੋਹੋ ਦੀ ਨਾਗਪੁਰ ਸਥਿਤ ਇੰਜੀਨੀਅਰਿੰਗ ਟੀਮ ਨੇ ਇੰਟੈਲ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ। ਇਸ ਵਿੱਚ 'Intel Xeon 6' ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਕੰਪਨੀ ਦੇ ਸੰਸਥਾਪਕ ਸ਼੍ਰੀਧਰ ਵੈਂਬੂ ਨੇ ਦੱਸਿਆ ਕਿ ਇਸ ਨੂੰ ਬਣਾਉਣ ਵਿੱਚ ਕਈ ਸਾਲਾਂ ਦੀ ਮਿਹਨਤ ਲੱਗੀ ਹੈ ਅਤੇ ਹੁਣ ਇਸ ਨੂੰ ਦੁਨੀਆ ਭਰ ਵਿੱਚ ਜੋਹੋ ਦੇ ਡੇਟਾ ਸੈਂਟਰਾਂ ਵਿੱਚ ਵਰਤਿਆ ਜਾਵੇਗਾ।

ਜੋਹੋ ਦੇ ਅਨੁਸਾਰ, 'ਨਾਥੂ ਲਾ' ਸਰਵਰ ਦੀ ਵਰਤੋਂ ਨਾਲ ਬਿਜਲੀ ਦੀ ਖਪਤ ਵਿੱਚ 12 ਤੋਂ 18 ਫ਼ੀਸਦੀ ਤੱਕ ਦੀ ਕਮੀ ਆਵੇਗੀ। ਇਸ ਤੋਂ ਇਲਾਵਾ, ਇਹ ਸਰਵਰ ਕੰਪਨੀ ਦੇ ਕੁੱਲ ਖਰਚੇ ਵਿੱਚ 20 ਤੋਂ 30 ਫ਼ੀਸਦੀ ਦੀ ਬਚਤ ਕਰ ਸਕਦਾ ਹੈ। ਕੰਪਨੀ ਫਿਲਹਾਲ ਇਸ ਸਰਵਰ ਨੂੰ ਬਾਜ਼ਾਰ ਵਿੱਚ ਵੇਚਣ ਦੀ ਯੋਜਨਾ ਨਹੀਂ ਰੱਖ ਰਹੀ। ਇਸ ਦੀ ਵਰਤੋਂ ਸਿਰਫ਼ ਜੋਹੋ ਦੇ ਆਪਣੇ 16 ਤੋਂ ਵੱਧ ਡੇਟਾ ਸੈਂਟਰਾਂ ਵਿੱਚ ਕੀਤੀ ਜਾਵੇਗੀ, ਜੋ ਵਿਸ਼ਵ ਭਰ ਦੇ 150 ਮਿਲੀਅਨ ਤੋਂ ਵੱਧ ਉਪਭੋਗਤਾਵਾਂ ਨੂੰ ਸੇਵਾਵਾਂ ਦਿੰਦੇ ਹਨ। 


author

Inder Prajapati

Content Editor

Related News