ਮਸ਼ਹੂਰ ਯੂਟਿਊਬਰ ਸ਼ਾਦਾਬ ਜਕਾਤੀ ''ਤੇ ਲੱਗਾ ਜਬਰ-ਜ਼ਿਨਾਹ ਦਾ ਇਲਜ਼ਾਮ, ਪੁਲਸ ਨੇ ਸ਼ੁਰੂ ਕੀਤੀ ਜਾਂਚ

Saturday, Feb 07, 2026 - 11:38 AM (IST)

ਮਸ਼ਹੂਰ ਯੂਟਿਊਬਰ ਸ਼ਾਦਾਬ ਜਕਾਤੀ ''ਤੇ ਲੱਗਾ ਜਬਰ-ਜ਼ਿਨਾਹ ਦਾ ਇਲਜ਼ਾਮ, ਪੁਲਸ ਨੇ ਸ਼ੁਰੂ ਕੀਤੀ ਜਾਂਚ

ਮੇਰਠ (ਏਜੰਸੀ) : ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮਹਿਲਾ ਦੀ ਸ਼ਿਕਾਇਤ 'ਤੇ ਮਸ਼ਹੂਰ ਯੂਟਿਊਬਰ ਸ਼ਾਦਾਬ ਜਕਾਤੀ ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: 'ਰਾਤ ਦਿਨ ਤੈਨੂੰ ਤੱਕਦੀ ਰਹਿੰਦੀ, ਕਿਉਂ ਘਰ ਨਹੀਂ ਮੁੜਿਆ ਸ਼ੇਰਾ?' ਪੁੱਤ ਦੇ ਸਸਕਾਰ ਵਾਲੀ ਥਾਂ ਪਹੁੰਚੀ ਰਾਜਵੀਰ ਜਵੰਦਾ ਦੀ ਮਾਂ

ਪੁਲਸ ਦੀ ਕਾਰਵਾਈ

ਪੁਲਸ ਸੁਪਰਡੈਂਟ (ਦਿਹਾਤੀ) ਅਭਿਜੀਤ ਕੁਮਾਰ ਨੇ ਦੱਸਿਆ ਕਿ ਇੰਚੌਲੀ ਪੁਲਸ ਸਟੇਸ਼ਨ ਵਿੱਚ ਮਹਿਲਾ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 64 (ਬਲਾਤਕਾਰ) ਅਤੇ ਹੋਰ ਸਬੰਧਤ ਧਾਰਾਵਾਂ ਤਹਿਤ FIR ਦਰਜ ਕੀਤੀ ਗਈ ਹੈ। ਪੁਲਸ ਮੁਤਾਬਕ ਸਬੂਤਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸੋਨਾ ਚੋਰੀ ਦੇ ਮਾਮਲੇ 'ਚ ਫ਼ਸਿਆ ਮਸ਼ਹੂਰ ਅਦਾਕਾਰ ! ਵੀਡੀਓ ਵਾਇਰਲ ਹੋਣ ਮਗਰੋਂ ED ਨੇ ਭੇਜੇ ਸੰਮਨ

ਮਹਿਲਾ ਦੇ ਗੰਭੀਰ ਇਲਜ਼ਾਮ

ਇੰਚੌਲੀ ਇਲਾਕੇ ਦੀ ਰਹਿਣ ਵਾਲੀ ਪੀੜਤ ਮਹਿਲਾ ਨੇ ਮੀਡੀਆ ਸਾਹਮਣੇ ਆਪਣੇ ਦੋਸ਼ ਦੁਹਰਾਉਂਦੇ ਹੋਏ ਕਿਹਾ ਕਿ ਜਕਾਤੀ ਨੇ ਉਸ ਨਾਲ ਗਲਤ ਕੰਮ ਕੀਤਾ ਹੈ। ਮਹਿਲਾ ਨੇ ਇਸ ਸਬੰਧੀ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ: ਕੇਂਦਰ ਦੀ ਸਖ਼ਤੀ: ਨੈੱਟਫਲਿਕਸ ਨੂੰ ਫਿਲਮ 'ਘੂਸਖੋਰ ਪੰਡਿਤ' ਦਾ ਟੀਜ਼ਰ ਅਤੇ ਪ੍ਰਚਾਰ ਸਮੱਗਰੀ ਹਟਾਉਣ ਦੇ ਹੁਕਮ

ਸ਼ਾਦਾਬ ਜਕਾਤੀ ਨੇ ਵੀਡੀਓ ਜਾਰੀ ਕਰਕੇ ਦਿੱਤੀ ਸਫਾਈ

ਦੂਜੇ ਪਾਸੇ, ਯੂਟਿਊਬਰ ਸ਼ਾਦਾਬ ਜਕਾਤੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਵੀਡੀਓ ਜਾਰੀ ਕਰਕੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਜਕਾਤੀ ਦਾ ਕਹਿਣਾ ਹੈ ਕਿ, ਔਰਤ ਉਸ ਕੋਲ ਮਦਦ ਲਈ ਆਈ ਸੀ ਅਤੇ ਉਸ ਨੇ ਮਨੁੱਖਤਾ ਦੇ ਨਾਤੇ ਉਸ ਦੀ ਮਦਦ ਕੀਤੀ ਸੀ, ਜਿਸ ਵਿੱਚ ਉਸ ਦੇ ਬੱਚੇ ਦੀ ਪੜ੍ਹਾਈ ਅਤੇ ਰਾਸ਼ਨ ਦਾ ਖਰਚਾ ਸ਼ਾਮਲ ਸੀ। ਸ਼ਾਦਾਬ ਨੇ ਦਾਅਵਾ ਕੀਤਾ ਕਿ ਮਹਿਲਾ ਉਸ ਦੀਆਂ ਕਈ ਵੀਡੀਓਜ਼ ਵਿੱਚ ਕੰਮ ਕਰ ਚੁੱਕੀ ਹੈ ਅਤੇ ਉਸ ਨੂੰ ਫਸਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਸ ਨੇ ਕਿਹਾ ਕਿ ਉਸ ਦੇ ਘਰ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਉਹ ਪੁਲਸ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਲਈ ਤਿਆਰ ਹੈ। ਪੁਲਸ ਹੁਣ ਦੋਵਾਂ ਪੱਖਾਂ ਦੀ ਸੁਣਵਾਈ ਅਤੇ ਸਬੂਤਾਂ ਦੇ ਆਧਾਰ 'ਤੇ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਪਸਰਿਆ ਮਾਤਮ; ਬ੍ਰੈਸਟ ਕੈਂਸਰ ਤੋਂ ਜੰਗ ਹਾਰੀ TV ਦੀ ਇਹ ਅਦਾਕਾਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News