ਇੱਕਤਰਫਾ ਪਿਆਰ ’ਚ ਪਾਗਲਪਨ! ਨੌਜਵਾਨ ਨੇ ਬਲਦੀ ਚਿਖ਼ਾ ''ਚੋਂ ਕੱਢੀ ਖੋਪੜੀ

Thursday, May 07, 2026 - 03:41 AM (IST)

ਇੱਕਤਰਫਾ ਪਿਆਰ ’ਚ ਪਾਗਲਪਨ! ਨੌਜਵਾਨ ਨੇ ਬਲਦੀ ਚਿਖ਼ਾ ''ਚੋਂ ਕੱਢੀ ਖੋਪੜੀ

ਹਾਪੁੜ - ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲੇ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਨੌਜਵਾਨ ਨੇ ਇਕਤਰਫਾ ਪਿਆਰ ਅਤੇ ਅੰਧਵਿਸ਼ਵਾਸ ਦੇ ਚਲਦਿਆਂ ਸ਼ਮਸ਼ਾਨਘਾਟ ਵਿਚ ਬਲਦੀ ਚਿਖ਼ਾ ਵਿਚੋਂ ਖੋਪੜੀ ਕੱਢ ਲਈ। ਪੁਲਸ ਨੇ ਇਸ ਮਾਮਲੇ ਵਿਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਾਂਚ ਦੇ ਅਨੁਸਾਰ, ਅਮਨ ਨਾਮੀ ਨੌਜਵਾਨ ਇਕ ਕੁੜੀ ਨੂੰ ਇਕਤਰਫਾ ਪਿਆਰ ਕਰਦਾ ਸੀ ਅਤੇ ਉਸ ਨੂੰ ਆਪਣੇ ਵੱਸ ਵਿਚ ਕਰਨਾ ਚਾਹੁੰਦਾ ਸੀ। ਇਸੇ ਦੌਰਾਨ ਉਹ ਤਾਂਤਰਿਕ ਅਵਧੇਸ਼ ਸ਼ਰਮਾ ਦੇ ਸੰਪਰਕ ਵਿਚ ਆਇਆ, ਜਿਸ ਨੇ ਕਥਿਤ ਤੌਰ ’ਤੇ ਉਸ ਨੂੰ ਤਾਂਤਰਿਕ ਕਰਮਕਾਂਡ ਲਈ ਸ਼ਮਸ਼ਾਨ ਵਿਚੋਂ ਖੋਪੜੀ ਲਿਆਉਣ ਦੀ ਸਲਾਹ ਦਿੱਤੀ। ਇਹ ਘਟਨਾ ਲੋਧੀਪੁਰ ਪਿੰਡ ਦੇ ਸ਼ਮਸ਼ਾਨਘਾਟ ਦੀ ਹੈ, ਜਿੱਥੇ ਇਕ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਪਰਿਵਾਰ ਵਾਲਿਆਂ ਦੇ ਜਾਣ ਤੋਂ ਬਾਅਦ ਮੁਲਜ਼ਮ ਉੱਥੇ ਪਹੁੰਚੇ ਅਤੇ ਬਲਦੀ ਚਿਖ਼ਾ ਵਿਚੋਂ ਖੋਪੜੀ ਕੱਢ ਕੇ ਫ਼ਰਾਰ ਹੋ ਗਏ। ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਇਹ ਕਾਰਾ ਅੰਧਵਿਸ਼ਵਾਸ ਅਤੇ ਨਿੱਜੀ ਸਵਾਰਥ ਦੇ ਚਲਦਿਆਂ ਕੀਤਾ ਗਿਆ ਸੀ।
 


author

Inder Prajapati

Content Editor

Related News