ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ’ਚ ‘ਰੁਜ਼ਗਾਰ ਨਹੀਂ ਤਾਂ ਸਰਕਾਰ ਨਹੀਂ’ ਮੁਹਿੰਮ ਚਲਾਏਗੀ ਯੂਥ ਕਾਂਗਰਸ

Wednesday, Sep 18, 2019 - 06:35 PM (IST)

ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ’ਚ ‘ਰੁਜ਼ਗਾਰ ਨਹੀਂ ਤਾਂ ਸਰਕਾਰ ਨਹੀਂ’ ਮੁਹਿੰਮ ਚਲਾਏਗੀ ਯੂਥ ਕਾਂਗਰਸ

ਨਵੀਂ ਦਿੱਲੀ — ਕਾਂਗਰਸ ਦੀ ਯੂਥ ਇਕਾਈ ਨੇ ਮਹਾਰਾਸ਼ਟਰ, ਹਰਿਆਣਾ, ਅਤੇ ਝਾਰਖੰਡ ਦੀਆਂ ਅਸੈਂਬਲੀ ਚੋਣਾਂ ਦੌਰਾਨ ਭਾਜਪਾ ਨੂੰ ਘੇਰਨ ਦੇ ਇਰਾਦੇ ਨਾਲ ‘ਰੁਜ਼ਗਾਰ ਨਹੀਂ ਤਾਂ ਸਰਕਾਰ ਨਹੀਂ’ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਮੁਹਿੰਮ ਅਧੀਨ ਭਾਰਤੀ ਯੂਥ ਕਾਂਗਰਸ ਅਰਥ ਵਿਵਸਥਾ ਦੀ ਹਾਲਤ ਅਤੇ ਨੌਕਰੀਆਂ ਖਤਮ ਹੋਣ ਦੇ ਸੰਦਰਭ ’ਚ ਲੋਕਾਂ ਨੂੰ ਜਾਣੂ ਕਰਵਾਏਗੀ। ਇਸ ਮੰਤਵ ਲਈ ਸ਼ੋਸਲ ਮੀਡੀਆ ’ਤੇ ਇਕ ਮੁਹਿੰਮ ਵੀ ਚਲਾਈ ਜਾਏਗੀ। ਸ਼੍ਰੀ ਨਿਵਾਸ ਨੇ ਬੁੱਧਵਾਰ ਕਿਹਾ ਕਿ ਭਾਜਪਾ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣਾ ਚਾਹੁੰਦੀ ਹੈ। ਰੁਜ਼ਗਾਰ ਇਕ ਵੱਡਾ ਮੁੱਦਾ ਹੈ ਇਸੇ ਲਈ ਅਸੀਂ ਉਕਤ ਮੁਹਿੰਮ ਸ਼ੁਰੂ ਕਰ ਰਹੇ ਹਾਂ।


author

Inder Prajapati

Content Editor

Related News