ਕੋਰੋਨਾ ਦੀ ਦੂਜੀ ਲਹਿਰ ''ਚ ਨੌਜਵਾਨ ਹੋ ਰਹੇ ਜ਼ਿਆਦਾ ਪ੍ਰਭਾਵਿਤ, ICMR ਨੇ ਕੀਤਾ ਸਾਵਧਾਨ

Wednesday, May 12, 2021 - 02:47 AM (IST)

ਕੋਰੋਨਾ ਦੀ ਦੂਜੀ ਲਹਿਰ ''ਚ ਨੌਜਵਾਨ ਹੋ ਰਹੇ ਜ਼ਿਆਦਾ ਪ੍ਰਭਾਵਿਤ, ICMR ਨੇ ਕੀਤਾ ਸਾਵਧਾਨ

ਨਵੀਂ ਦਿੱਲੀ - ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਹਿਰ ਢਾਹ ਰਹੀ ਹੈ। ਹਰ ਦਿਨ ਵੱਡੀ ਗਿਣਤੀ ਵਿੱਚ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਮੌਤਾਂ ਵੀ ਜ਼ਿਆਦਾ ਹੋ ਰਹੀਆਂ ਹਨ। ਇਸ ਦੌਰਾਨ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ ਨੇ ਕੋਰੋਨਾ ਮਹਾਮਾਰੀ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਆਈ.ਸੀ.ਐੱਮ.ਆਰ. ਦੇ ਪ੍ਰਮੁੱਖ ਡਾਕ‍ਟਰ ਬਲਰਾਮ ਭਾਰਗਵ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਵਿੱਚ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਨੌਜਵਾਨ ਪੀੜਤ ਹੋ ਰਹੇ ਹਨ, ਨਾਲ ਹੀ 40 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ਵੀ ਇਸ ਤੋਂ ਜ਼ਿਆਦਾ ਖ਼ਤਰਾ ਹੈ।

ਇਹ ਵੀ ਪੜ੍ਹੋ- ਗੋਆ ਮੈਡੀਕਲ ਕਾਲਜ 'ਚ ਆਕਸੀਜਨ ਸਪਲਾਈ ਰੁਕਣ ਨਾਲ ਗਈ 26 ਮਰੀਜ਼ਾਂ ਦੀ ਜਾਨ

ਆਈ.ਸੀ.ਐੱਮ.ਆਰ. ਦੇ ਪ੍ਰਮੁੱਖ ਡਾ. ਬਲਰਾਮ ਭਾਰਗਵ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਵਿੱਚ ਨੌਜਵਾਨ ਜ਼ਿਆਦਾ ਗਿਣਤੀ ਵਿੱਚ ਪ੍ਰਭਾਵਿਤ ਹੋ ਰਹੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਉਹ ਸ਼ਾਇਦ ਘਰੋਂ ਬਾਹਰ ਜਾਣ ਲੱਗੇ ਹਨ। ਦੇਸ਼ ਵਿੱਚ ਮੌਜੂਦ ਕੋਰੋਨਾ ਵਾਇਰਸ ਦੇ ਕੁੱਝ ਰੂਪਾਂ ਕਾਰਨ ਵੀ ਅਜਿਹਾ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਪਹਿਲੀ ਅਤੇ ਦੂਜੀ ਲਹਿਰ ਦੇ ਅੰਕੜਿਆਂ ਦੀ ਤੁਲਣਾ ਇਹ ਵਿਖਾਉਂਦੀ ਹੈ ਕਿ ਉਮਰ ਦਾ ਜ਼ਿਆਦਾ ਅੰਤਰ ਨਹੀਂ ਹੈ।

ਇਹ ਵੀ ਪੜ੍ਹੋ- Zydus ਦੀ ਦਵਾਈ Virafin ਕੋਵਿਡ-19 ਮਰੀਜ਼ਾਂ ਦੇ ਆਕਸੀਜਨ ਸਪੋਰਟ ਲੋੜ ਨੂੰ ਘੱਟ ਕਰਦੈ, ਜਾਣੋ ਕੀਮਤ

ਡਾ. ਭਾਰਗਵ ਨੇ ਇਹ ਵੀ ਦੱਸਿਆ 40 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਵਿਰੋਧ ਪ੍ਰਭਾਵਾਂ ਦੇ ਲਿਹਾਜ਼ ਨਾਲ ਜ਼ਿਆਦਾ ਸੰਵੇਦਨਸ਼ੀਲ ਹਨ। ਉਥੇ ਹੀ ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਦੇਸ਼ ਦੇ 13 ਰਾਜਾਂ ਵਿੱਚ ਕੋਵਿਡ-19 ਦੇ ਇੱਕ-ਇੱਕ ਲੱਖ ਤੋਂ ਜ਼ਿਆਦਾ ਇਲਾਜ ਅਧੀਨ ਮਰੀਜ਼ ਹਨ ਅਤੇ 26 ਰਾਜਾਂ ਵਿੱਚ ਇਨਫੈਕਸ਼ਨ ਦਰ 15 ਫ਼ੀਸਦੀ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ - ਫੇਸਬੁੱਕ ਨੂੰ ਲੱਗਾ ਝਟਕਾ, ਜਰਮਨ ਵਟਸਐਪ ਡਾਟਾ ਦੀ ਪ੍ਰੋਸੈਸਿੰਗ 'ਤੇ ਲੱਗੀ ਰੋਕ

ਸਿਹਤ ਮੰਤਰਾਲਾ ਅਨੁਸਾਰ ਕਰਨਾਟਕ, ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਪੰਜਾਬ ਸਮੇਤ 16 ਰਾਜਾਂ ਵਿੱਚ ਕੋਵਿਡ-19 ਦੇ ਦੈਨਿਕ ਮਾਮਲਿਆਂ ਵਿੱਚ ਵਾਧਾ ਵੇਖਿਆ ਜਾ ਰਿਹਾ ਹੈ। ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਛੱਤੀਸਗੜ੍ਹ ਸਮੇਤ 18 ਰਾਜਾਂ ਵਿੱਚ ਰੋਜ਼ਾਨਾ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਗਿਰਾਵਟ ਵੇਖੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News