ਹੁਣ ਬਿਨਾਂ ਅਪਰਾਧ ਕੀਤੇ ਹੋ ਸਕਦੀ ਹੈ ਤੁਹਾਨੂੰ ਜੇਲ, ਜਾਣੋ ਕਾਰਨ

Wednesday, Jul 18, 2018 - 09:44 PM (IST)

ਹੁਣ ਬਿਨਾਂ ਅਪਰਾਧ ਕੀਤੇ ਹੋ ਸਕਦੀ ਹੈ ਤੁਹਾਨੂੰ ਜੇਲ, ਜਾਣੋ ਕਾਰਨ

ਕੇਰਲ— ਬਿਨਾਂ ਅਪਰਾਧ ਕੀਤੇ ਜੇਕਰ ਤੁਹਾਨੂੰ ਜੇਲ ਹੋ ਜਾਵੇ ਤਾਂ ਇਹ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਹੈ। ਕਹਿੰਦੇ ਹਨ ਜੇਲ ਅਪਰਾਧੀਆਂ ਲਈ ਬਣੀ ਹੈ ਅਤੇ ਇੱਥੇ ਅਪਰਾਧ ਕਰਨ ਵਾਲਿਆਂ ਨੂੰ ਕਾਲ ਕੋਠਰੀ 'ਚ ਰੱਖਿਆ ਜਾਂਦਾ ਹੈ। ਪਰ ਕੇਰਲ ਸਰਕਾਰ ਜੇਲ ਨੂੰ ਸੈਲਾਨੀਆਂ ਦਾ ਅਕਰਸ਼ਨ ਬਣਾਉਣ ਜਾ ਰਹੀ ਹੈ। ਸੈਲਾਨੀਆਂ ਇਕ ਦਿਨ ਦਾ ਭੁਗਤਾਨ ਕਰ ਜੇਲ 'ਚ ਰਹਿ ਸਕਦੇ ਹਨ। 
ਕੇਰਲ ਕਾਰਾਗਾਰ ਵਿਭਾਗ ਇਕ ਪ੍ਰਸਤਾਵ 'ਤੇ ਕੰਮ ਕਰ ਰਿਹਾ ਹੈ। ਇਸ 'ਚ ਉਸ ਦੇ ਸੇਂਟਰਲ ਜੇਲਾਂ 'ਚੋਂ ਇਕ ਨੂੰ ਆਮ ਲੋਕਾਂ ਲਈ ਖੋਲੇ ਜਾਣ ਅਤੇ ਤੈਅ ਫੀਸ ਦਾ ਭੁਗਤਾਨ ਕਰ ਇਕ ਦਿਨ ਜੇਲ 'ਚ ਬਿਤਾਉਣ ਦਾ ਮੌਕਾ ਦੇਣ ਦੀ ਗੱਲ ਸ਼ਾਮਲ ਹੈ।

PunjabKesari
ਸਰਕਾਰ ਦੀ ਮਨਜ਼ੂਰੀ ਦਾ ਇੰਤਜਾਰ
ਤ੍ਰਿਸ਼ੂਰ ਜ਼ਿਲੇ ਦੀ ਵਿਯੂਰ ਕੇਂਦਰੀ ਜੇਲ 'ਚ ਇਕ ਅਨੋਖਾ ਜੇਲ ਮਿਊਜੀਅਮ ਖੁਲਣ ਵਾਲਾ ਹੈ। 'ਭੁਗਤਾਨ ਕਰੋ ਅਤੇ ਰਹੋ' ਦਾ ਇਹ ਪ੍ਰਸਤਾਵ ਉਸ ਦਾ ਹਿੱਸਾ ਹੈ। ਜੇਕਰ ਇਸ ਪ੍ਰਸਤਾਵ ਨੂੰ ਸਰਕਾਰ ਦੀ ਮਨਜ਼ੂਰੀ ਮਿਲਦੀ ਹੈ ਤਾਂ ਇਸ 'ਚ ਦਿਲਚਸਪੀ ਰੱਖਣ ਵਾਲੇ ਲੋਕ ਜੇਰ ਪਰਿਸਰ 'ਚ ਜੇਲ ਮਿਊਜ਼ੀਅਮ 'ਚ ਹਿੱਸੇ ਦੇ ਤੌਰ 'ਤੇ ਬਣਨ ਵਾਲੇ ਇਕ ਵੱਖ ਜੇਲ 'ਚ 24 ਘੰਟੇ ਲਈ ਰਹਿ ਸਕਦੇ ਹਨ। ਜੇਲ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜੇਲ ਦਾ ਖਾਣਾ ਵੀ ਮੁਹੱਈਆ ਕਰਵਾਇਆ ਜਾਵੇਗਾ।


Related News