ਘਰ ਅੰਦਰ ਪਰਚੀ ਲਿਖ ਕੇ ਸੁੱਟੀ- ਜੇਕਰ 20 ਲੱਖ ਰੁਪਏ ਨਹੀਂ ਦਿੱਤੇ ਤਾਂ ਉਡਾ ਦੇਵਾਂਗੇ ਪੂਰਾ ਘਰ

Saturday, Sep 05, 2020 - 06:19 PM (IST)

ਰੋਹਤਕ— ਰੋਹਤਕ ਜ਼ਿਲ੍ਹੇ ਦੇ ਖਰਾਵੜ ਪਿੰਡ 'ਚ ਦੇਰ ਰਾਤ ਇਕ ਮਕਾਨ ਦੇ ਬਾਹਰ ਬੰਬ ਧਮਾਕਾ ਹੋ ਗਿਆ। ਇੰਨਾ ਹੀ ਨਹੀਂ ਇਕ ਛੋਟੇ ਜਿਹੀ ਬੰਬ ਨੁਮਾ ਚੀਜ਼ ਬਣਾ ਕੇ ਉਸ ਨਾਲ ਇਕ ਪਰਚੀ ਵਿਚ 20 ਲੱਖ ਰੁਪਏ ਦੀ ਮੰਗ ਕਰਦੇ ਹੋਏ ਘਰ ਅੰਦਰ ਸੁੱਟ ਦਿੱਤਾ ਗਿਆ। ਪਰਚੀ ਵਿਚ ਧਮਕੀ ਦਿੱਤੀ ਗਈ ਕਿ ਜੇਕਰ 8 ਸਤੰਬਰ ਤੱਕ 20 ਲੱਖ ਰੁਪਏ ਨਹੀਂ ਦਿੱਤੇ ਗਏ ਤਾਂ ਪੂਰੇ ਘਰ ਨੂੰ ਉਡਾ ਦਿੱਤਾ ਜਾਵੇਗਾ। ਘਟਨਾ ਦੀ ਸੂਚਨਾ ਮਿਲਦੇ ਹੀ ਆਈ. ਐੱਮ. ਟੀ. ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਬੰਬ ਰੋਕੂ ਦਸਤੇ ਦੀ ਟੀਮ ਨੂੰ ਮੌਕੇ 'ਤੇ ਬੁਲਾ ਕੇ ਜਾਂਚ ਪੜਤਾਅ ਕੀਤੀ। ਫ਼ਿਹਾਲ ਪੁਲਸ ਮਾਮਲੇ ਦੀ ਕਾਰਵਾਈ ਵਿਚ ਜੁਟੀ ਹੋਈ ਹੈ।

ਖਰਾਵੜ ਪਿੰਡ ਦੇ ਰਹਿਣ ਵਾਲੇ ਅਮਿਤ ਇਕ ਪ੍ਰਾਈਵੇਟ ਨੌਕਰੀ ਕਰਦੇ ਹਨ। ਦੇਰ ਰਾਤ ਉਨ੍ਹਾਂ ਦੇ ਘਰ ਦੇ ਸਾਹਮਣੇ ਇਕ ਬੰਬ ਧਮਾਕਾ ਹੋਇਆ। ਜਿਸ ਦੇ ਚੱਲਦੇ ਪੂਰਾ ਘਰ ਹਿੱਲ ਗਿਆ ਅਤੇ ਆਲੇ-ਦੁਆਲੇ ਦੇ ਲੋਕਾਂ ਵਿਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ। ਅਮਿਤ ਨੇ ਜਦੋਂ ਬਾਹਰ ਆ ਕੇ ਦੇਖਿਆ ਤਾਂ ਗੇਟ ਕੋਲ ਇਕ ਛੋਟੀ ਜਿਹੀ ਬੰਬ ਨੁਮਾ ਚੀਜ਼ ਪਈ ਹੋਈ ਸੀ ਅਤੇ ਉਸ ਨਾਲ ਇਕ ਪਰਚੀ ਲਪੇਟੀ ਹੋਈ ਸੀ। ਪਰਚੀ 'ਤੇ ਲਿਖਿਆ ਸੀ ਕਿ 8 ਸਤੰਬਰ ਨੂੰ ਬਲਿਆਨਾ ਪਿੰਡ ਨੇੜੇ ਬਣੇ ਪੁਲ ਹੇਠਾਂ ਲਾਲ ਰੰਗ ਦੇ ਬੈਗ 'ਚ 20 ਲੱਖ ਰੁਪਏ ਲੈ ਕੇ ਦੁਪਹਿਰ 12 ਵਜੇ ਤੱਕ ਪਹੁੰਚ ਜਾਣਾ ਨਹੀਂ ਤਾਂ ਉਸ ਦੇ ਪੂਰੇ ਘਰ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਅਤੇ ਇਹ ਛੋਟਾ ਜਿਹਾ ਨਮੂਨਾ ਹੈ। 

ਅਮਿਤ ਨੇ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ। ਅਮਿਤ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਇਸ ਘਟਨਾ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਆਲੇ-ਦੁਆਲੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦੀ ਸੂਚਨਾ 'ਤੇ ਆਈ. ਐੱਮ. ਟੀ. ਥਾਣਾ ਪੁਲਸ ਮੌਕੇ 'ਤੇ ਪੁੱਜੀ। ਓਧਰ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਛੇਤੀ ਹੀ ਦੋਸ਼ੀ ਦੀ ਗ੍ਰਿਫ਼ਤਾਰੀ ਕਰ ਲਈ ਜਾਵੇਗੀ। ਪੁਲਸ ਨੇ ਪਰਚੀ ਨੂੰ ਕਬਜ਼ੇ ਵਿਚ ਲੈ ਲਿਆ ਹੈ।


Tanu

Content Editor

Related News