ਮਸਜਿਦ ਦੇ ਨੀਂਹ ਪੱਥਰ ''ਤੇ ਬੋਲੇ ਯੋਗੀ- ਮੈਨੂੰ ਕੋਈ ਬੁਲਾਏਗਾ ਨਹੀਂ ਅਤੇ ਮੈਂ ਜਾਵਾਂਗਾ ਨਹੀਂ
Wednesday, Aug 05, 2020 - 07:40 PM (IST)

ਅਯੁੱਧਿਆ - ਅਯੁੱਧਿਆ 'ਚ ਰਾਮ ਮੰਦਰ ਦੇ ਭੂਮੀ ਪੂਜਨ ਪ੍ਰੋਗਰਾਮ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਸੀ.ਐੱਮ. ਯੋਗੀ ਆਦਿਤਿਅਨਾਥ ਨੇ ਇਕ ਨਿਊਜ਼ ਚੈਨਲ ਨਾਲ ਖਾਸ ਗੱਲਬਾਤ ਕੀਤੀ। ਸੀ.ਐੱਮ. ਯੋਗੀ ਨੇ ਰਾਮ ਮੰਦਰ, ਕੋਰੋਨਾ ਅਤੇ ਅਯੁੱਧਿਆ 'ਚ ਮਸਜਿਦ ਨਿਰਮਾਣ ਵਰਗੇ ਮੁੱਦਿਆਂ 'ਤੇ ਖੁੱਲ੍ਹਕੇ ਆਪਣੀ ਗੱਲ ਰੱਖੀ। ਮਸਜਿਦ ਦੇ ਨੀਂਹ ਪੱਤਰ 'ਤੇ ਸੀ.ਐੱਮ. ਯੋਗੀ ਨੇ ਕਿਹਾ ਕਿ ਮੈਨੂੰ ਕੋਈ ਬੁਲਾਏਗਾ ਨਹੀਂ ਅਤੇ ਮੈਂ ਜਾਵਾਂਗਾ ਵੀ ਨਹੀਂ।
ਸੀ.ਐੱਮ. ਯੋਗੀ ਤੋਂ ਸਵਾਲ ਕੀਤਾ ਗਿਆ ਕਿ ਵਿਰੋਧੀ ਕਹਿ ਰਹੇ ਹਨ ਕਿ ਤੁਸੀਂ ਸਾਰੇ ਧਰਮਾਂ ਦੇ ਲੋਕਾਂ ਨੂੰ ਰਾਮ ਮੰਦਰ ਦੇ ਭੂਮੀ ਪੂਜਨ 'ਚ ਬੁਲਾਇਆ ਅਤੇ ਸਾਰੇ ਆਏ ਪਰ ਆਉਣ ਵਾਲੇ ਦਿਨਾਂ 'ਚ ਜਦੋਂ ਅਯੁੱਧਿਆ 'ਚ ਮਸਜਿਦ ਦਾ ਨਿਰਮਾਣ ਸ਼ੁਰੂ ਹੋਵੇਗਾ, ਤਾਂ ਕਿਹਾ ਜਾ ਰਿਹਾ ਹੈ ਕਿ ਕੀ ਸੀ.ਐੱਮ. ਯੋਗੀ ਉੱਥੇ ਨਹੀਂ ਜਾਣਗੇ।
ਇਸ 'ਤੇ ਯੋਗੀ ਆਦਿਤਿਅਨਾਥ ਨੇ ਕਿਹਾ ਕਿ ਮੇਰਾ ਜੋ ਕੰਮ ਹੈ ਉਹ ਕੰਮ ਮੈਂ ਕਰਾਂਗਾ ਅਤੇ ਮੈਂ ਆਪਣੇ ਕੰਮ ਨੂੰ ਹਮੇਸ਼ਾ ਕਰਤੱਵ ਅਤੇ ਧਰਮ ਮੰਨ ਕੇ ਚੱਲਦਾ ਹਾਂ। ਮੈਂ ਜਾਣਦਾ ਹਾਂ ਕਿ ਮੈਨੂੰ ਕੋਈ ਬੁਲਾਏਗਾ ਨਹੀਂ। ਇਸ ਲਈ ਮੈਂ ਜਾਵਾਂਗਾ ਵੀ ਨਹੀਂ।
ਦੱਸ ਦਈਏ ਕਿ ਸੁਪਰੀਮ ਕੋਰਟ ਨੇ ਅਯੁੱਧਿਆ 'ਚ ਸੁੰਨੀ ਸੈਂਟਰਲ ਵਕਫ ਬੋਰਡ ਨੂੰ 5 ਏਕੜ ਭੂਮੀ ਦਿੱਤੇ ਜਾਣ ਦਾ ਫੈਸਲਾ ਦਿੱਤਾ ਸੀ। ਯੂ.ਪੀ. ਸਰਕਾਰ ਨੇ 5 ਫਰਵਰੀ ਨੂੰ ਹੀ ਅਯੁੱਧਿਆ ਜ਼ਿਲ੍ਹਾ ਮੁੱਖ ਦਫਤਰ ਤੋਂ 18 ਕਿਲੋਮੀਟਰ ਦੀ ਦੂਰੀ 'ਤੇ ਗਰਾਮ ਧੰਨੀਪੁਰ ਤਹਿਸੀਲ ਸੋਹਾਵਲ 'ਚ ਥਾਣਾ ਰੌਨਾਹੀ ਤੋਂ ਲੱਗਭੱਗ 200 ਮੀਟਰ ਪਿੱਛੇ 5 ਏਕੜ ਜ਼ਮੀਨ ਮਸਜਿਦ ਲਈ ਅਲਾਟ ਕੀਤੀ ਸੀ। ਇੱਥੇ ਮਸਜਿਦ ਦਾ ਨਿਰਮਾਣ ਹੋਣਾ ਹੈ।