ਯੋਗੀ ਦੀ ਬਦਮਾਸ਼ਾਂ ਨੂੰ ਚਿਤਾਵਨੀ, ਹੁਣ ਧੀਆਂ-ਭੈਣਾਂ ਨੂੰ ਛੇੜਿਆ ਤਾਂ ਸਿੱਧੇ ਐਨਕਾਊਂਟਰ

Saturday, Dec 10, 2022 - 10:40 AM (IST)

ਯੋਗੀ ਦੀ ਬਦਮਾਸ਼ਾਂ ਨੂੰ ਚਿਤਾਵਨੀ, ਹੁਣ ਧੀਆਂ-ਭੈਣਾਂ ਨੂੰ ਛੇੜਿਆ ਤਾਂ ਸਿੱਧੇ ਐਨਕਾਊਂਟਰ

ਕਾਨਪੁਰ- ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਾਨਪੁਰ ਨਗਰ ਵਾਸੀਆਂ ਨੂੰ 388 ਕਰੋੜ ਦੇ 272 ਵਿਕਾਸ ਪ੍ਰਾਜੈਕਟਾਂ ਦੀ ਸੌਗਾਤ ਦਿੱਤੀ। ਇਸ ਦੌਰਾਨ ਸੀ. ਐੱਮ. ਯੋਗੀ ਨੇ ਸ਼ਹਿਰ ਵਿਚ ਚੱਲ ਰਹੇ ਕਈ ਵਿਕਾਸ ਪ੍ਰਾਜੈਕਟਾਂ ਦੀ ਘੁੰਡ-ਚੁਕਾਈ ਕੀਤੀ। ਇਸ ਦੌਰਾਨ ਉਨ੍ਹਾਂ ਗਿਆਨ ਸੰਮੇਲਨ ਨੂੰ ਸੰਬੋਧਨ ਕੀਤਾ। ਸੀ. ਐੱਮ. ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ 2017 ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਕਾਨਪੁਰ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ 2 ਡਿਫੈਂਸ ਕਾਰੀਡੋਰ ਬਣ ਰਹੇ ਹਨ, ਜਿਸ ਵਿਚੋਂ ਇਕ ਕਾਨਪੁਰ ਵਿਚ ਬਣ ਰਿਹਾ ਹੈ। ਇਸ ਦੌਰਾਨ ਯੋਗੀ ਨੇ ਬਦਮਾਸ਼ਾਂ ਨੂੰ ਚਿਤਾਵਨੀ ਦਿੱਤੀ ਕਿ ਧੀਆਂ-ਭੈਣਾਂ ਨੂੰ ਛੇੜਿਆ ਤਾਂ ਚੌਰਾਹੇ ਦੇ ਵਿਚਾਲੇ ਠੋਕ (ਐਨਕਾਊਂਟਰ) ਦੇਵਾਂਗੇ।

ਇਹ ਵੀ ਪੜ੍ਹੋ : ਜ਼ਿੰਦਗੀ ਦੀ ਜੰਗ ਹਾਰਿਆ ਤਨਮਯ, 5 ਦਿਨ ਬਾਅਦ ਬੋਰਵੈੱਲ 'ਚੋਂ ਕੱਢੀ ਗਈ ਲਾਸ਼

ਉਨ੍ਹਾਂ ਕਿਹਾ ਕਿ ਕਾਨਪੁਰ, ਅਲੀਗੜ੍ਹ, ਆਗਰਾ, ਲਖਨਊ, ਝਾਂਸੀ ਅਤੇ ਚਿਤਰਕੂਟ ਵਰਗੇ ਖੇਤਰਾਂ ਵਿਚ ਡਿਫੈਂਸ ਕਾਰੀਡੋਰ ਨਾਲ ਸੰਬੰਧਤ ਨੋਡ ਨੂੰ ਲੈਂਡ ਬੈਂਕ ਅਤੇ ਵਿਕਾਸ ਦੇ ਨਾਲ ਜੋੜਦੇ ਹੋਏ ਭਾਰਤ ਦੇ ਰੱਖਿਆ ਦੇ ਖੇਤਰ ਵਿਚ ਆਤਮਨਿਰਭਰ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਕੇਂਦਰ ਬਿੰਦੂ ਇਕ ਵਾਰ ਫਿਰ ਤੋਂ ਕਾਨਪੁਰ ਬਣੇਗਾ, ਇਸ ਦੇ ਲਈ ਸਰਕਾਰ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉੱਤਰ ਪ੍ਰਦੇਸ਼ ਸਰਕਾਰ ਦੇ ਸਪਲੀਮੈਂਟਰੀ ਬਜਟ ਵਿਚ ਕਾਨਪੁਰ ਅਤੇ ਝਾਂਸੀ ਦਰਮਿਆਨ ਲੈਂਡ ਬੈਂਕ ਬਣਾਉਣ ਲਈ ਅਸੀਂ 8 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News