ਯੋਗੀ ਦੇਸ਼ ਦੇ ਸਭ ਤੋਂ ਲੋਕਪ੍ਰਿਯ CM, ਲਗਾਤਾਰ ਤੀਜੀ ਵਾਰ ਬਣੇ ਲੋਕਾਂ ਦੀ ਪਸੰਦ

Friday, Aug 23, 2024 - 01:28 PM (IST)

ਲਖਨਊ (ਵਾਰਤਾ)- ਉੱਤਰ ਪ੍ਰਦੇਸ਼ ਦੀ ਦਿਸ਼ਾ ਅਤੇ ਦਸ਼ਾ ਬਦਲਣ ਵਾਲੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਇਕ ਵਾਰ ਮੁੜ ਦੇਸ਼ ਦੇ ਸਭ ਤੋਂ ਲੋਕਪ੍ਰਿਯ ਮੁੱਖ ਮੰਤਰੀ ਬਣ ਕੇ ਉੱਭਰੇ ਹਨ। ਯੋਗੀ ਨੂੰ ਵੱਕਾਰੀ ਮੀਡੀਆ ਸਮੂਹ ਦੇ 'ਮੂਡ ਆਫ ਦਿ ਨੇਸ਼ਨ' ਸਰਵੇਖਣ 'ਚ ਯੋਗੀ ਨੂੰ ਨੰਬਰ ਵਨ ਮੁੱਖ ਮੰਤਰੀ ਵਜੋਂ ਜਨਤਾ ਨੇ ਚੁਣਿਆ ਹੈ। ਦੇਸ਼ ਭਰ 'ਚ 1.36 ਲੱਖ ਤੋਂ ਵੱਧ ਲੋਕਾਂ 'ਚ ਕੀਤੇ ਗਏ ਸਰਵੇਖਣ 'ਚ 33 ਫੀਸਦੀ ਤੋਂ ਵੱਧ ਲੋਕਾਂ ਨੇ ਯੋਗੀ ਨੂੰ ਸਰਵੋਤਮ ਮੁੱਖ ਮੰਤਰੀ ਮੰਨਿਆ ਹੈ। ਇਸ ਸਰਵੇਖਣ 'ਚ ਯੋਗੀ ਨੂੰ ਲਗਾਤਾਰ ਤੀਜੀ ਵਾਰ ਦੇਸ਼ ਦਾ ਸਰਵੋਤਮ ਮੁੱਖ ਮੰਤਰੀ ਚੁਣਿਆ ਗਿਆ ਹੈ। ਜਦਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੋਂ ਕਾਫੀ ਪਿੱਛੇ ਹਨ। ਸਰਵੇਖਣ 'ਚ ਦੇਸ਼ ਦੇ 30 ਰਾਜਾਂ ਦੇ ਲੋਕਾਂ ਤੋਂ ਸਭ ਤੋਂ ਵੱਧ ਲੋਕਪ੍ਰਿਯ ਮੁੱਖ ਮੰਤਰੀ ਬਾਰੇ ਪੁੱਛੇ ਗਏ ਸਵਾਲਾਂ 'ਚੋਂ ਯੋਗੀ ਆਦਿਤਿਆਨਾਥ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ। ਜਨਤਾ ਤੋਂ ਪੁੱਛਿਆ ਗਿਆ ਕਿ ਉਹ ਕਿਸ ਨੂੰ ਦੇਸ਼ ਦਾ ਸਰਵੋਤਮ ਮੁੱਖ ਮੰਤਰੀ ਮੰਨਦੇ ਹਨ, ਇਸ 'ਤੇ 33 ਫੀਸਦੀ ਤੋਂ ਜ਼ਿਆਦਾ ਲੋਕਾਂ ਨੇ ਯੋਗੀ ਆਦਿਤਿਆਨਾਥ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਹੈ।

ਇਸ ਸਰਵੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿਰਫ਼ 13.8 ਫ਼ੀਸਦੀ ਲੋਕਾਂ ਨੇ ਲੋਕਪ੍ਰਿਯ ਮੰਨਿਆ ਹੈ, ਜਦੋਂ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਲਿਸਟ 'ਚ ਤੀਜੇ ਸਥਾਨ 'ਤੇ ਹੈ। ਉਨ੍ਹਾਂ ਨੂੰ 9.1 ਫ਼ੀਸਦੀ ਲੋਕਾਂ ਨੇ ਸਮਰਥਨ ਦਿੱਤਾ। ਉੱਥਏ ਹੀ ਚੌਥੇ ਨੰਬਰ 'ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਹਨ, ਜਿਨ੍ਹਾਂ ਨੂੰ 4.7 ਫ਼ੀਸਦੀ ਵੋਟ ਮਿਲਿਆ। ਇਸ ਤਰ੍ਹਾਂ 5ਵੇਂ ਨੰਬਰ 'ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਹਨ, ਜਿਨ੍ਹਾਂ ਨੂੰ 4.6 ਫ਼ੀਸਦੀ ਲੋਕਾਂ ਨੇ ਸਮਰਥਨ ਦਿੱਤਾ। ਇਸ ਸੂਚੀ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਆਸਾਮ ਦੇ ਹਿਮੰਤਾ ਬਿਸਵਾ ਸਰਮਾ, ਉੱਤਰ ਪ੍ਰਦੇਸ਼ ਦੇ ਪੁਸ਼ਕਰ ਸਿੰਘ ਧਾਮੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵੀ ਕੁਝ ਹੱਦ ਤੱਕ ਸਮਰਥਨ ਮਿਲਿਆ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਯੋਗੀ ਨੇ ਬੀਤੇ ਸਾਢੇ 7 ਸਾਲ 'ਚ ਕਾਨੂੰਨ ਵਿਵਸਥਾ ਤੋਂ ਲੈ ਕੇ ਰੋਡ ਕਨੈਕਟੀਵਿਟੀ, ਬਿਜਲੀ, ਸਿਹਤ ਅਤੇ ਸਿੱਖਿਆ ਵਿਵਸਥਾ ਨੂੰ ਮਜ਼ਬੂਤ ਬਣਾਉਣ 'ਚ ਮਿਸ਼ਨ ਮੋਡ 'ਚ ਕੰਮ ਕੀਤਾ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਨੂੰ ਉਦਯੋਗ ਪ੍ਰਦੇਸ਼ ਬਣਾਉਣ 'ਚ ਜੁਟੇ ਯੋਗੀ ਨੇ ਉੱਤਰ ਪ੍ਰਦੇਸ਼ ਗਲੋਬਲ ਇਨਵੈਸਟਰਜ਼ ਸਮਿਟ ਰਾਹੀਂ 40 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਕਰ ਕੇ ਨਵਾਂ ਕੀਰਤੀਮਾਨ ਰਚਿਆ ਹੈ। ਇਸ ਤੋਂ ਇਲਾਵਾ 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਾਢੇ 6 ਲੱਖ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਕੇ ਵੀ ਯੋਗੀ ਨੇ ਆਪਣੀ ਲੋਕਪ੍ਰਿਯਤਾ 'ਚ ਵਾਧਾ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News