ਯੋਗੀ ਆਦਿਤਿਆਨਾਥ ''ਤੇ ਅੱਤਵਾਦੀ ਹਮਲੇ ਦਾ ਖਤਰਾ, ਅਲਰਟ ਜਾਰੀ

Saturday, Aug 04, 2018 - 05:07 AM (IST)

ਯੋਗੀ ਆਦਿਤਿਆਨਾਥ ''ਤੇ ਅੱਤਵਾਦੀ ਹਮਲੇ ਦਾ ਖਤਰਾ, ਅਲਰਟ ਜਾਰੀ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਹੁਣ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ 'ਤੇ ਅੱਤਵਾਦੀ ਹਮਲੇ ਦਾ ਖਤਰਾ ਹੈ। ਇਸ ਸਬੰਧੀ ਅਲਰਟ ਵੀ ਜਾਰੀ ਹੋ ਗਿਆ ਹੈ। ਸੀ. ਐੱਮ. ਯੋਗੀ 'ਤੇ ਹਮਲੇ ਦੀ ਸਾਜ਼ਿਸ਼ ਐੱਨ. ਸੀ. ਆਰ. ਦੇ ਨਾਲ ਹੀ ਉੱਤਰ ਪ੍ਰਦੇਸ਼ ਵਿਚ ਰਚੀ ਜਾ ਰਹੀ ਹੈ। 
ਇਸ ਅਲਰਟ  ਤੋਂ ਬਾਅਦ ਲਖਨਊ ਦੇ ਨਾਲ ਹੀ ਦੌਰੇ 'ਤੇ ਸੀ. ਐੱਮ. ਯੋਗੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੱਧ ਪ੍ਰਦੇਸ਼ ਪੁਲਸ ਦੇ ਖੁਫੀਆ ਵਿਭਾਗ ਨੇ ਦਿੱਲੀ ਅਤੇ ਉੱਤਰ ਪ੍ਰਦੇਸ਼ ਪੁਲਸ ਨੂੰ ਅਲਰਟ ਵਿਚ ਕਿਹਾ ਹੈ ਕਿ ਸੀ.ਐੱਮ. ਯੋਗੀ ਦੇ ਦਿੱਲੀ ਪ੍ਰਵਾਸ ਵੇਲੇ ਵੀ ਉਨ੍ਹਾਂ 'ਤੇ ਹਮਲਾ ਕੀਤਾ ਜਾ ਸਕਦਾ ਹੈ। ਜ਼ਰੂਰੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਵਧਾਈ ਜਾਵੇ। ਇਸ ਅਲਰਟ ਮੁਤਾਬਕ ਸੁਤੰਤਰਤਾ ਦਿਵਸ 'ਤੇ ਉੱਤਰ ਪ੍ਰਦੇਸ਼ ਅਤੇ ਐੱਨ. ਸੀ. ਆਰ. ਵਿਚ ਵੱਡੀ ਅੱਤਵਾਦੀ ਵਾਰਦਾਤ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।


Related News