PM ਬਣਨ ਦੇ ਸਵਾਲ ''ਤੇ ਯੋਗੀ ਦਾ ਜਵਾਬ : ''ਰਾਜਨੀਤੀ ਮੇਰੇ ਲਈ ਫੁੱਲ ਟਾਈਮ ਜੌਬ ਨਹੀਂ''
Tuesday, Apr 01, 2025 - 03:54 PM (IST)

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਭਵਿੱਖ 'ਚ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣ ਸਕਣ ਦੀਆਂ ਅਟਕਲਾਂ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਰਾਜਨੀਤੀ ਉਨ੍ਹਾਂ ਲਈ 'ਫੁੱਲ ਟਾਈਮ ਜੌਬ' ਨਹੀਂ ਹੈ ਅਤੇ ਉਹ ਦਿਲ ਤੋਂ ਯੋਗੀ ਹਨ। ਆਦਿਤਿਆਨਾਥ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਦਾ ਪਹਿਲਾ ਕੰਮ ਉੱਤਰ ਪ੍ਰਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਹੈ, ਜੋ ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਨੂੰ ਸੌਂਪਿਆ ਹੈ। ਉਨ੍ਹਾਂ ਕਿਹਾ,''ਮੈਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਹਾਂ ਅਤੇ ਪਾਰਟੀ ਨੇ ਮੈਨੂੰ ਰਾਜ ਦੇ ਲੋਕਾਂ ਦੀ ਸੇਵਾ ਕਰਨ ਲਈ ਰੱਖਿਆ ਹੈ।'' ਆਦਿਤਿਆਨਾਥ ਨੇ ਸੰਭਾਵਿਤ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਪ੍ਰਤੀ ਵਧਦੇ ਸਮਰਥਨ ਬਾਰੇ ਪੁੱਛੇ ਜਾਣ 'ਤੇ ਕਿਹਾ,''ਰਾਜਨੀਤੀ ਮੇਰੇ ਲਈ ਇਕ 'ਫੁੱਲ ਟਾਈਮ ਜੌਬ' ਨਹੀਂ ਹੈ। ਇਸ ਸਮੇਂ ਮੈਂ ਇੱਥੇ ਕੰਮ ਕਰ ਰਿਹਾ ਹਾਂ ਪਰ ਅਸਲ 'ਚ ਮੈਂ ਹਾਂ ਤਾਂ ਇਕ ਯੋਗੀ ਹੀ।'' ਇਹ ਪੁੱਛੇ ਜਾਣ 'ਤੇ ਕਿ ਉਨ੍ਹਾਂ ਦੀ ਰਾਜਨੀਤੀ 'ਚ ਕਦੋਂ ਤੱਕ ਬਣੇ ਰਹਿਣ ਦੀ ਯੋਜਨਾ ਹੈ, ਮੁੱਖ ਮੰਤਰੀ ਨੇ ਕਿਹਾ,''ਇਸ ਦੀ ਵੀ ਇਕ ਸਮੇਂ-ਸੀਮਾ ਹੋਵੇਗੀ।'' ਇਹ ਪੁੱਛੇ ਜਾਣ 'ਤੇ ਕੀ ਉਨ੍ਹਾਂ ਦੇ ਜਵਾਬ ਦਾ ਮਤਲਬ ਇਹ ਹੈ ਕਿ ਰਾਜਨੀਤੀ ਉਨ੍ਹਾਂ ਲਈ 'ਫੁੱਲ ਟਾਈਮ ਜੌਬ ਨਹੀਂ ਹੈ, ਆਦਿਤਿਆਨਾਥ ਨੇ ਦੋਹਰਾਇਆ,''ਹਾਂ ਮੈਂ ਉਹੀ ਕਹਿ ਰਹਾ ਹਾਂ।''
ਇਹ ਵੀ ਪੜ੍ਹੋ : ਦੋਸਤ ਦੀ ਮਾਂ ਨਾਲ 5 ਸਾਲ ਤੱਕ ਚੱਲਿਆ ਅਫੇਅਰ, ਜਦੋਂ ਫੜਿਆ ਗਿਆ ਤਾਂ...
ਧਰਮ ਅਤੇ ਰਾਜਨੀਤੀ ਦੇ ਸੰਬੰਧ 'ਚ ਆਪਣਾ ਦ੍ਰਿਸ਼ਟੀਕੋਣ ਸਪੱਸ਼ਟ ਕਰਦੇ ਹੋਏ ਆਦਿਤਿਆਨਾਥ ਨੇ ਕਿਹਾ,''ਅਸੀਂ ਧਰਮ ਦੇ ਪੱਖ ਨੂੰ ਸੀਮਿਤ ਦਾਇਰੇ 'ਚ ਕੈਦ ਕਰ ਕੇ ਰੱਖਦੇ ਹਨ ਅਤੇ ਰਾਜਨੀਤੀ ਨੂੰ ਵੀ ਅਸੀਂ ਮੁੱਠੀ ਭਰ ਲੋਕਾਂ ਦੀ ਕੈਦ 'ਚ ਰੱਖਦੇ ਹਾਂ। ਸਾਰੀ ਸਮੱਸਿਆ ਉੱਥੋਂ ਖੜ੍ਹੀ ਹੁੰਦੀ ਹੈ।'' ਉਨ੍ਹਾਂ ਕਿਹਾ,''ਰਾਜਨੀਤੀ ਜੇਕਰ ਸਵਾਰਥ ਲਈ ਹੈ ਤਾਂ ਉਹ ਸਮੱਸਿਆ ਪੈਦਾ ਕਰੇਗੀ। ਰਾਜਨੀਤੀ ਜੇਕਰ ਬਿਨਾਂ ਸਵਾਰਥ ਦੇ ਹੈ ਤਾਂ ਉਹ ਹੱਲ ਦੇਵੇਗੀ। ਸਾਨੂੰ ਤੈਅ ਕਰਨਾ ਹੋਵੇਗਾ ਕਿ ਅਸੀਂ ਹੱਲ ਦਾ ਰਸਤਾ ਅਪਣਾਉਣਾ ਹੈ ਜਾਂ ਸਮੱਸਿਆ ਦਾ ਰਸਤਾ ਅਪਣਾਉਣਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਧਰਮ ਵੀ ਇਹੀ (ਸਿਖਾਉਂਦਾ) ਹੈ।'' ਆਦਿਤਿਆਨਾਥ ਨੇ ਕਿਹਾ,''ਧਰਮ ਜਦੋਂ ਸਵਾਰਥ ਲਈ ਹੁੰਦਾ ਹੈ ਤਾਂ ਆਤਮ ਕਲਿਆਣ ਲਈ ਹੁੰਦਾ ਹੈ ਤਾਂ ਉਹ ਨਵੀਆਂ-ਨਵੀਆਂ ਚੁਣੌਤੀਆਂ ਦੇਵੇਗਾ, ਨਵੀਆਂ-ਨਵੀਆਂ ਸਮੱਸਿਆਵਾਂ ਦੇਵੇਗਾ ਅਤੇ ਜਦੋਂ ਵਿਅਕਤੀ ਬਿਨਾਂ ਸਵਾਰਥ ਲਈ ਆਪਣੇ ਆਮ ਨੂੰ ਸਮਰਪਿਤ ਕਰਦਾ ਹੈ ਤਾਂ ਨਵੇਂ-ਨਵੇਂ ਰਸਤੇ ਦਿਖਾਏਗਾ, ਤਰੱਕੀ ਦੇ ਨਵੇਂ-ਨਵੇਂ ਰਸਤੇ ਸੁਝਾਏਗਾ।'' ਆਦਿਤਿਆਨਾਥ ਨੇ ਕਿਹਾ ਕਿ ਭਾਰਤੀ ਪਰੰਪਰਾ ਧਰਮ ਨੂੰ ਸਵਾਰਥ ਨਾਲ ਨਹੀਂ ਜੋੜਦੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8