ਯੋਗੀ ਸਰਕਾਰ ਦਾ ਵੱਡਾ ਫੈਸਲਾ, ਲਖਨਊ ਅਤੇ ਨੋਇਡਾ 'ਚ ਪੁਲਸ ਕਮਿਸ਼ਨਰੀ ਸਿਸਟਮ ਨੂੰ ਮਨਜ਼ੂਰੀ
Monday, Jan 13, 2020 - 11:51 AM (IST)

ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉੱਤਰ ਪ੍ਰਦੇਸ਼ ਅਤੇ ਨੋਇਡਾ 'ਚ ਪੁਲਸ ਕਮਿਸ਼ਨਰੀ ਸਿਸਟਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੋਮਵਾਰ ਭਾਵ ਅੱਜ ਲਖਨਊ 'ਚ ਯੋਗੀ ਦੀ ਪ੍ਰਧਾਨਗੀ 'ਚ ਹੋਈ ਯੂ. ਪੀ. ਕੈਬਨਿਟ ਬੈਠਕ 'ਚ ਇਸ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸੀ. ਐੱਮ. ਯੋਗੀ ਨੇ ਕਿਹਾ ਕਿ ਨਵੇਂ ਸਿਸਟਮ ਨਾਲ ਕਾਨੂੰਨ 'ਚ ਸੁਧਾਰ ਹੋਵੇਗਾ। 9 ਐੱਸ. ਪੀ. ਰੈਂਕ ਦੇ ਅਧਿਕਾਰੀ ਤਾਇਨਾਤ ਹੋਣਗੇ। ਉਨ੍ਹਾਂ ਕਿਹਾ ਕਿ ਇਕ ਮਹਿਲਾ ਐੱਸ. ਪੀ. ਰੈਂਕ ਦੀ ਅਧਿਕਾਰੀ ਮਹਿਲਾ ਸੁਰੱਖਿਆ ਲਈ ਇਸ ਸਿਸਟਮ 'ਚ ਤਾਇਨਾਤ ਹੋਵੇਗੀ। ਸ਼ਾਂਤੀ ਵਿਵਸਥਾ ਲਈ ਧਾਰਾ-144 ਲਾਗੂ ਕਰਨ ਦਾ ਅਧਿਕਾਰ ਵੀ ਕਮਿਸ਼ਨਰ ਨੂੰ ਮਿਲ ਜਾਵੇਗਾ।
ਯੋਗੀ ਨੇ ਕਿਹਾ ਕਿ ਕਈ ਸਾਲਾਂ ਤੋਂ ਮੰਗ ਸੀ ਕਿ ਇੱਥੇ ਪੁਲਸ ਕਮਿਸ਼ਨਰ ਸਿਸਟਮ ਲਾਗੂ ਹੋਵੇ। ਮੈਨੂੰ ਖੁਸ਼ੀ ਹੈ ਕਿ ਲਖਨਊ ਅਤੇ ਨੋਇਡਾ ਪੁਲਸ ਕਮਿਸ਼ਨਰ ਸਿਸਟਮ ਲਈ ਸਾਡੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਸਿਸਟਮ ਤਹਿਤ ਐੱਸ. ਪੀ, ਐਡੀਸ਼ਨਲ ਐੱਸ. ਪੀ. ਰੈਂਕ ਦਾ ਅਧਿਕਾਰੀ ਟ੍ਰੈਫਿਕ ਲਈ ਵਿਸ਼ੇਸ਼ ਰੂਪ ਨਾਲ ਤਾਇਨਾਤ ਹੋਵੇਗਾ। ਨਿਰਭਯਾ ਫੰਡ ਦਾ ਇਸਤੇਮਾਲ ਵੀ ਇਸ ਸਿਸਟਮ 'ਚ ਮਹਿਲਾ ਸੁਰੱਖਿਆ ਲਈ ਹੋਵੇਗਾ।