ਗੰਗਾ ਪ੍ਰਤੀ ਨਿਭਾਉ ਆਪਣੀ ਜ਼ਿੰਮੇਵਾਰੀ : ਯੋਗੀ

01/27/2020 6:03:59 PM

ਬਿਜਨੌਰ (ਵਾਰਤਾ)— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ 'ਮਾਂ ਗੰਗਾ' ਹਮੇਸ਼ਾ ਤੋਂ ਆਸਥਾ ਅਤੇ ਅਰਥਵਿਵਸਥਾ ਦੀ ਨਜ਼ਰ ਤੋਂ ਮਹੱਤਵਪੂਰਨ ਰਹੀ ਹੈ, ਇਸ ਲਈ ਹਰ ਹਾਲ ਵਿਚ ਇਸ ਦੀ ਸਾਫ-ਸਫਾਈ 'ਤੇ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਗੰਗਾ 'ਚ ਸਿਰਫ ਉੱਤਰ ਪ੍ਰਦੇਸ਼ ਹੀ ਨਹੀਂ ਪੂਰੀ ਦੁਨੀਆ ਦਾ ਢਿੱਡ ਭਰ ਸਕਣ ਦੀ ਸਮਰੱਥਾ ਹੈ। ਗੰਗਾ ਕਿਨਾਰੇ ਦੇ ਪਿੰਡਾਂ ਵਿਚ ਜੈਵਿਕ ਖੇਤੀ ਨਾਲ ਫਸਲ ਉਗਾਈ ਜਾਵੇਗੀ ਅਤੇ ਮਾਰਕੀਟਿੰਗ ਕਰ ਕੇ ਉਸ ਫਸਲ ਨੂੰ ਦੁਨੀਆ ਭਰ ਦੇ ਬਜ਼ਾਰਾਂ 'ਚ ਪਹੁੰਚਾਇਆ ਜਾਵੇਗਾ। ਯੋਗੀ ਨੇ ਸੋਮਵਾਰ ਨੂੰ ਇੱਥੇ ਬਿਜਨੌਰ ਬੈਰਾਜ ਤੋਂ ਗੰਗਾ ਯਾਤਰਾ ਦੇ ਰੱਥ ਨੂੰ ਰਵਾਨਾ ਕਰਨ ਤੋਂ ਪਹਿਲਾਂ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਆਖੀ। 

ਮੁੱਖ ਮੰਤਰੀ ਨੇ ਲੋਕਾਂ ਨੂੰ ਗੰਗਾ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਵੀ ਗੰਗਾ ਨੂੰ ਆਪਣੀ ਮਾਂ ਮੰਨਦੇ ਹੋ, ਤਾਂ ਆਪਣਾ ਫਰਜ਼ ਨਿਭਾਉ। ਮਾਂ ਗੰਗਾ ਦੀ ਸਾਫ-ਸਫਾਈ ਲਈ ਖੁਦ ਨੂੰ ਤਿਆਰ ਕਰੋ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਜਾਂ ਪਸ਼ੂ ਦੀ ਲਾਸ਼ ਨੂੰ ਗੰਗਾ 'ਚ ਵਹਾ ਦੇਣ ਨਾਲ ਮੁਕਤੀ ਨਹੀਂ ਮਿਲਣ ਵਾਲੀ, ਇਸ ਨਾਲ ਨਦੀ ਪ੍ਰਦੂਸ਼ਿਤ ਹੁੰਦੀ ਹੈ। ਸਾਨੂੰ ਗੰਗਾ ਨੂੰ ਹਰ ਹਾਲ 'ਚ ਸਵੱਛ ਰੱਖਣਾ ਹੈ। ਕਾਨਪੁਰ ਗੰਗਾ ਲਈ ਸਭ ਤੋਂ ਸੰਵੇਦਨਸ਼ੀਲ ਪੁਆਇੰਟ ਸੀ। ਕਾਨਪੁਰ ਦੇ ਅੱਗੇ ਗੰਗਾ, ਗੰਦੇ ਨਾਲੇ ਵਿਚ ਤਬਦੀਲ ਹੋ ਗਈ ਸੀ। ਇਸ ਨੂੰ ਦੇਖ ਕੇ ਸਾਡੀ ਆਸਥਾ ਅਤੇ ਅਰਥਵਿਵਸਥਾ ਦੋਹਾਂ ਨੂੰ ਸੱਟ ਪਹੁੰਚਦੀ ਸੀ। ਮੈਂ ਸੰਕਲਪ ਲਿਆ ਅਤੇ ਕਾਨਪੁਰ ਵਿਚ ਵੀ ਗੰਗਾ ਨੂੰ ਸਾਫ ਬਣਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕਾਨਪੁਰ ਵਿਚ ਗੰਗਾ ਸਾਫ ਹੋ ਸਕਦੀ ਹੈ ਤਾਂ ਦੇਸ਼ ਦੀਆਂ ਬਾਕੀ ਨਦੀਆਂ 'ਚ ਵੀ ਸਾਫ ਹੋ ਸਕਦੀਆਂ ਹਨ। ਯੋਗੀ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਇੱਛਾ ਸ਼ਕਤੀ ਹੋਵੇ ਤਾਂ ਉੱਥੇ ਯਮੁਨਾ ਵੀ ਸਾਫ ਬਣ ਜਾਵੇ।


Tanu

Content Editor

Related News