ਅਯੁੱਧਿਆ ਪਹੁੰਚੇ CM ਯੋਗੀ, ਦਲਿਤ ਦੇ ਘਰ ਕੀਤਾ ਭੋਜਨ
Wednesday, Apr 17, 2019 - 01:55 PM (IST)

ਲਖਨਊ—ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਇੱਕ ਦਿਨ ਦੌਰੇ ਦੌਰਾਨ ਅੱਜ ਅਯੁੱਧਿਆ ਪਹੁੰਚੇ। ਅਯੁੱਧਿਆ ਪਹੁੰਚਣ 'ਤੇ ਉਨ੍ਹਾਂ ਨੇ ਨਗਰ ਦੀ ਸੂਤਹਟੀ ਮਲਿਨ ਬਸਤੀ ਦਾ ਦੌਰਾ ਕੀਤਾ ਅਤੇ ਦਲਿਤ ਮਹਾਵੀਰ ਦੇ ਘਰੋਂ ਗੁੜ-ਚਨਾ ਖਾਂਦਾ। ਇਸ ਤੋਂ ਬਾਅਦ ਉਹ ਅਸ਼ਰਫੀ ਭਵਨ ਪਹੁੰਚੇ। ਦੱਸ ਦੇਈਏ ਕਿ ਚੋਣ ਜ਼ਾਬਤੇ ਦੀ ਉਲੰਘਣਾ 'ਚ ਚੋਣ ਪ੍ਰਚਾਰ ਤੋਂ 72 ਘੰਟਿਆਂ ਦੀ ਰੋਕ ਦੌਰਾਨ ਇਹ ਉਨ੍ਹਾਂ ਦਾ ਨਿੱਜੀ ਦੌਰਾ ਦੱਸਿਆ ਜਾ ਰਿਹਾ ਹੈ। ਇੱਥੋ ਉਹ ਬਲਰਾਮਪੁਰ ਜਾਣਗੇ। ਇਸ ਤੋਂ ਇਲਾਵਾ ਸੀ ਐੱਮ ਯੋਗੀ ਦੇ ਮੰਦਰਾਂ 'ਚ ਦੌਰਿਆਂ ਦਾ ਉਦੇਸ਼ ਦਰਸ਼ਨ ਪੂਜਾ ਕਰਨ ਅਤੇ ਸੰਤਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਨਾ ਹੈ।
ਸ਼੍ਰੀ ਰਾਮ ਜਨਮ ਭੂਮੀ ਨਿਆਸ ਦੇ ਮੈਂਬਰ ਦਿਗੰਬਰ ਅਖਾੜਾ ਦੇ ਮਹੰਤ ਸੁਰੇਸ਼ ਦਾਸ ਨੇ ਦੱਸਿਆ ਹੈ ਕਿ ਮੁੱਖ ਮੰਤਰ ਯੋਗੀ ਅਦਿੱਤਿਆਨਾਥ ਹਨੂੰਮਾਨਗੜ੍ਹ ਅਤੇ ਰਾਮਲੱਲਾ ਦੇ ਦਰਬਾਰ 'ਚ ਹਾਜ਼ਿਰੀ ਲਗਾਉਣਗੇ। ਇਸ ਤੋਂ ਬਾਅਦ ਸ਼੍ਰੀਰਾਮ ਜਨਮ ਭੂਮੀ ਨਿਆਸ ਦੇ ਪ੍ਰਧਾਨ ਮਹੰਤ ਗੋਪਾਲ ਦਾਸ ਨਾਲ ਮੁਲਾਕਾਤ ਕਰਨਗੇ। ਦੁਪਹਿਰ 'ਚ ਦਿਗੰਬਰ ਅਖਾੜੇ 'ਚ ਭੋਜਨ ਕਰਨਗੇ।