Facebook ''ਤੇ ਪੋਸਟ ਕੀਤੀ ਯੂ.ਪੀ ਦੇ CM ਯੋਗੀ ਦੀ ਅਸ਼ਲੀਲ ਫੋਟੋ, ਮਾਮਲਾ ਦਰਜ

Friday, Dec 15, 2017 - 04:13 PM (IST)

Facebook ''ਤੇ ਪੋਸਟ ਕੀਤੀ ਯੂ.ਪੀ ਦੇ CM ਯੋਗੀ ਦੀ ਅਸ਼ਲੀਲ ਫੋਟੋ, ਮਾਮਲਾ ਦਰਜ

ਨੋਇਡਾ— ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਦੀ ਅਸ਼ਲੀਲ ਫੋਟੋ ਬਣਾ ਕੇ ਉਸ ਨੂੰ ਫੇਸਬੁੱਕ 'ਤੇ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਹਰਿਆਣਾ ਨੌਜਵਾਨ ਕਾਂਗਰਸ ਦੇ ਪ੍ਰਦੇਸ਼ ਸਕੱਤਰ ਖਿਲਾਫ ਥਾਣਾ ਬਾਦਲਪੁਰ 'ਚ ਮਾਮਲਾ ਦਰਜ ਕਰਵਾਇਆ ਗਿਆ ਹੈ। 
ਪੁਲਸ ਉਪ ਅਧਿਕਾਰੀ ਗ੍ਰੇਟਰ ਨੋਇਡਾ ਅਨਿਤ ਕੁਮਾਰ ਨੇ ਦੱਸਿਆ ਕਿ ਵਿਸ਼ਵ ਹਿੰਦੂ ਮਹਾ ਸੰਘ ਦੇ ਪ੍ਰਦੇਸ਼ ਮੰਤਰੀ ਵੇਦ ਨਾਗਰ ਦੇ ਵੀਰਵਾਰ ਥਾਣਾ ਬਾਦਲਪੁਰ 'ਚ ਰਿਪੋਰਟ ਦਰਜ ਕਰਵਾਈ ਸੀ ਕਿ ਹਰਿਆਣਾ ਨੌਜਵਾਨ ਕਾਂਗਰਸ ਦੇ ਪ੍ਰਦੇਸ਼ ਸਕੱਤਰ ਵੀਸ਼ੂ ਪ੍ਰਧਾਨ ਨੇ ਯੂ.ਪੀ ਦੇ ਮੁੱਖਮੰਤਰੀ ਦੀ ਪਰਛਾਈ ਖਰਾਬ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਖਰਾਬ ਕਰਨ ਦੀ ਨਿਅਤ ਨਾਲ ਉਨ੍ਹਾਂ ਦੀ ਅਸ਼ਲੀਲ ਫੋਟੋ ਬਣਾ ਕੇ ਫੇਸਬੁੱਕ 'ਤੇ ਵਾਇਰਲ ਕਰ ਦਿੱਤੀ। ਇਸ ਮਾਮਲੇ 'ਚ ਪੁਲਸ ਨੇ ਧਾਰਾ 295 ਏ, 500,696 ਆਈ.ਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News