7 ਫੁੱਟ ਡੂੰਘੇ ਟੋਏ ''ਚੋਂ ਮਿਲੀ ਟੀਚਰ ਦੀ ਲਾਸ਼, ਦਸੰਬਰ ਤੋਂ ਸੀ ਲਾਪਤਾ
Tuesday, Mar 25, 2025 - 04:23 PM (IST)

ਚਰਖੀ ਦਾਦਰੀ- ਦਸੰਬਰ ਤੋਂ ਲਾਪਤਾ ਯੋਗਾ ਟੀਚਰ ਜੈਦੀਪ ਦੀ ਲਾਸ਼ ਰੋਹਤਕ ਪੁਲਸ ਨੇ ਚਰਖੀ ਦਾਦਰੀ ਤੋਂ ਬਰਾਮਦ ਕੀਤੀ ਗਈ। ਮੁਲਜ਼ਮਾਂ ਨੇ ਜੈਦੀਪ ਨੂੰ ਚਰਖੀ ਦਾਦਰੀ ਜ਼ਿਲ੍ਹੇ ਦੇ ਖੇਤਾਂ 'ਚ ਜ਼ਿੰਦਾ ਦੱਬ ਦਿੱਤਾ ਸੀ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਜੈਦੀਪ ਤਲਾਕਸ਼ੁਦਾ ਸੀ ਅਤੇ ਉਸ ਦੇ ਇਕ ਔਰਤ ਨਾਲ ਨਾਜਾਇਜ਼ ਸਬੰਧ ਸਨ। ਮੁਲਜ਼ਮਾਂ ਨੇ ਪਹਿਲਾਂ ਜੈਦੀਪ ਨੂੰ ਅਗਵਾ ਕੀਤਾ ਅਤੇ ਫਿਰ ਦਾਦਰੀ ਦੇ ਪੈਂਤਾਵਾਸ ਪਿੰਡ 'ਚ ਜ਼ਿੰਦਾ ਦਫ਼ਨਾ ਦਿੱਤਾ। ਪੁਲਸ ਨੇ ਪੈਂਤਾਵਾਸ ਪਿੰਡ ਦੇ ਵਸਨੀਕ ਹਰਦੀਪ ਅਤੇ ਧਰਮਪਾਲ ਦੀ ਨਿਸ਼ਾਨਦੇਹੀ 'ਤੇ 7 ਫੁੱਟ ਡੂੰਘੇ ਟੋਏ 'ਚੋਂ ਹੱਥ-ਪੈਰ ਬੰਨ੍ਹੀ ਲਾਸ਼ ਬਰਾਮਦ ਕਰ ਲਈ ਹੈ। ਜੈਦੀਪ ਦਾ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਿਆ ਹੈ। ਇਸ ਮਾਮਲੇ 'ਚ ਰੋਹਤਕ ਪੁਲਸ ਨੇ ਦੋ ਮੁਲਜ਼ਮਾਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਦੌਰਾਨ ਇਹ ਖੁਲਾਸਾ ਹੋਇਆ ਹੈ।
ਜਗਦੀਪ ਰੋਹਤਕ ਸਥਿਤ ਇਕ ਯੂਨੀਵਰਸਿਟੀ 'ਚ ਯੋਗਾ ਟੀਚਰ ਸੀ ਅਤੇ ਰੋਹਤਕ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਇਸ ਦੌਰਾਨ ਉਹ ਕਦੇ-ਕਦੇ ਆਪਣੇ ਪਰਿਵਾਰ ਨੂੰ ਮਿਲਣ ਘਰ ਜਾਂਦਾ ਸੀ ਪਰ 24 ਦਸੰਬਰ 2024 ਨੂੰ ਉਹ ਘਰੋਂ ਸ਼ੱਕੀ ਹਾਲਤ 'ਚ ਗਾਇਬ ਹੋ ਗਿਆ ਤਾਂ ਪਰਿਵਾਰ ਵਾਲਿਆਂ ਨੇ 4 ਫਰਵਰੀ ਨੂੰ ਰੋਹਤਕ ਦੇ ਸ਼ਿਵ ਕਾਲੋਨੀ ਪੁਲਸ ਚੌਕੀ 'ਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਹੁਣ ਤਿੰਨ ਮਹੀਨਿਆਂ ਬਾਅਦ ਜੈਦੀਪ ਦੀ ਲਾਸ਼ ਪਿੰਡ ਪੈਂਤਾਵਾਸ ਕਲਾਂ 'ਚ ਬਾਬਾ ਗੋਰਖਨਾਥ ਮੰਦਰ ਕੋਲ ਖੇਤ 'ਚ ਦੱਬੀ ਹੋਈ ਮਿਲੀ। ਰੋਹਤਕ ਪੁਲਸ ਨੇ ਇਸ ਮਾਮਲੇ 'ਚ ਹਰਦੀਪ ਅਤੇ ਧਰਮਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੇ ਪਿੰਡ ਦੇ ਰਾਜਕਰਣ ਨਾਲ ਜੈਦੀਪ ਨੂੰ ਅਗਵਾ ਕੀਤਾ ਸੀ। ਹਾਲਾਂਕਿ ਹੁਣ ਤੱਕ ਇਹ ਸਾਫ਼ ਨਹੀਂ ਹੋਇਆ ਹੈ ਕਿ ਜਿਸ ਔਰਤ ਨਾਲ ਜਗਦੀਪ ਦੀਆਂ ਨਜ਼ਦੀਕੀਆਂ ਹਨ, ਉਹ ਕੌਣ ਹੈ ਅਤੇ ਦੋਸ਼ੀਆਂ ਦਾ ਉਸ ਨਾਲ ਕੀ ਸੰਬੰਧ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8