ਗਾਜ਼ੀਆਬਾਦ ’ਚ ਯੈਲੋ, ਬਲੈਕ ਅਤੇ ਵ੍ਹਾਈਟ ਫੰਗਸ ਨਾਲ ਪੀੜਤ ਮਰੀਜ਼ ਦੀ ਮੌਤ

Saturday, May 29, 2021 - 05:18 PM (IST)

ਗਾਜ਼ੀਆਬਾਦ ’ਚ ਯੈਲੋ, ਬਲੈਕ ਅਤੇ ਵ੍ਹਾਈਟ ਫੰਗਸ ਨਾਲ ਪੀੜਤ ਮਰੀਜ਼ ਦੀ ਮੌਤ

ਗਾਜ਼ੀਆਬਾਦ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਕੋਰੋਨਾ ਵਾਇਰਸ ਅਤੇ ਯੈਲੋ, ਬਲੈਕ ਅਤੇ ਵ੍ਹਾਈਟ ਫੰਗਸ ਨਾਲ ਪੀੜਤ 59 ਸਾਲ ਦੇ ਇਕ ਮਰੀਜ਼ ਦੀ ਮੌਤ ਹੋ ਗਈ। ਮਰੀਜ਼ ਦਾ ਇਲਾਜ ਕਰ ਰਹੇ ਡਾਕਟਰ ਨੇ ਸ਼ਨੀਵਾਰ ਯਾਨੀ ਕਿ ਅੱਜ ਇਸ ਬਾਰੇ ਦੱਸਿਆ। ਸ਼ਹਿਰ ਦੇ ਰਾਜਨਗਰ ਇਲਾਕੇ ਵਿਚ ਹਰਸ਼ ਹਸਪਤਾਲ ’ਚ ਅੱਖ, ਨੱਕ, ਗਲ (ਈ. ਐੱਨ. ਟੀ.) ਰੋਗ ਮਾਹਰ ਡਾ. ਬੀ. ਪੀ. ਤਿਆਗੀ ਨੇ ਦੱਸਿਆ ਕਿ ਕੁੰਵਰ ਸਿੰਘ ਦਾ ਇਲਾਜ ਚੱਲ ਰਿਹਾ ਸੀ ਪਰ ਟਾਕਸੇਮੀਆ ਦੀ ਵਜ੍ਹਾ ਨਾਲ ਸ਼ੁੱਕਰਵਾਰ ਸ਼ਾਮ ਸਾਢੇ 7 ਵਜੇ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਬਲੈਕ ਅਤੇ ਵ੍ਹਾਈਟ ਫੰਗਸ ਤੋਂ ਬਾਅਦ ‘ਯੈਲੋ ਫੰਗਸ’ ਨੇ ਦਿੱਤੀ ਦਸਤਕ, ਇੱਥੇ ਮਿਲਿਆ ਪਹਿਲਾ ਕੇਸ

ਡਾਕਟਰ ਨੇ ਦੱਸਿਆ ਕਿ ਸਿੰਘ ਸ਼ਹਿਰ ਦੇ ਸੰਜੇ ਨਗਰ ਤੋਂ ਵਕੀਲ ਸਨ ਅਤੇ ਹਾਲ ਵਿਚ ਉਨ੍ਹਾਂ ਨੇ ਕੋਰੋਨਾ ਤੋਂ ਪੀੜਤ ਹੋਣ ਮਗਰੋਂ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਡਾ. ਤਿਆਗੀ ਨੇ ਕਿਹਾ ਕਿ 24 ਮਈ ਨੂੰ ਏਡੋਸਕੋਪੀ ਜਾਂਚ ਦੌਰਾਨ ਉਨ੍ਹਾਂ ’ਚ ਬਲੈਕ ਅਤੇ ਵ੍ਹਾਈਟ ਤੋਂ ਇਲਾਵਾ ਯੈਲੋ ਫੰਗਸ ਦਾ ਵੀ ਪਤਾ ਲੱਗਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਹਸਪਤਾਲ ’ਚ ਮੁਰਾਦਨਗਰ ਦੇ 59 ਸਾਲਾ ਇਕ ਹੋਰ ਮਰੀਜ਼ ਦਾ ਵੀ ਇਲਾਜ ਚੱਲ ਰਿਹਾ ਹੈ, ਜਿਸ ’ਚ ਯੈਲੋ ਫੰਗਸ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ: 18 ਸੂਬਿਆਂ ’ਚ ਫੈਲਿਆ ‘ਬਲੈਕ ਫੰਗਸ’, ਇਨ੍ਹਾਂ ਦੋ ਸੂਬਿਆਂ ’ਚ ਸਭ ਤੋਂ ਵਧੇਰੇ ਮਾਮਲੇ

ਮੁਰਾਦਨਗਰ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਦੇ ਦਿਮਾਗ ਕੋਲ ਫੰਗਸ ਦਾ ਪਤਾ ਲੱਗਾ। ਉਨ੍ਹਾਂ ਦਾ ਅੱਧਾ ਜਬਾੜਾ ਹਟਾ ਦਿੱਤਾ ਗਿਆ ਹੈ। ਮਰੀਜ਼ ਦਾ ਅਜੇ ਫੰਗਸ ਰੋਕੂ ਇਲਾਜ ਚੱਲ ਰਿਹਾ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਗਾਜ਼ੀਆਬਾਦ ਵਿਚ ਕੋੋਰੋਨਾ ਦੇ 1957 ਇਲਾਜ ਅਧੀਨ ਮਰੀਜ਼ ਹਨ ਅਤੇ ਵਾਇਰਸ ਨਾਲ ਹੁਣ ਤੱਕ 432 ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ: ਬਲੈਕ ਫੰਗਸ ਦਾ ਵੱਡਾ ਸੰਕਟ: 4 ਮਰੀਜ਼ਾਂ ਦੀ ਜਾਨ ਬਚਾਉਣ ਲਈ ਕੱਢਣੀਆਂ ਪਈਆਂ ਅੱਖਾਂ


author

Tanu

Content Editor

Related News