ਅਲਵਿਦਾ 2019:ਹਿਮਾਚਲ ਦੀ ਸਿਆਸਤ ''ਚ ਇਨ੍ਹਾਂ ਹਾਦਸਿਆਂ ਨੇ ਝੰਜੋੜਿਆ ਦਿਲ
Wednesday, Dec 25, 2019 - 06:03 PM (IST)
ਸ਼ਿਮਲਾ—ਸਾਲ 2019 ਖਤਮ ਹੋਣ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ 'ਚ ਇਹ ਸਾਲ ਭਾਜਪਾ ਅਤੇ ਕਾਂਗਰਸ ਲਈ ਕਾਫੀ ਉਤਰਾਅ-ਚੜ੍ਹਾਅ ਲੈ ਕੇ ਆਇਆ ਹਾਲਾਂਕਿ ਸੱਤਾਧਾਰੀ ਦਲ ਭਾਜਪਾ ਦੇ ਲਈ ਇਹ ਫਾਇਦੇਮੰਦ ਰਿਹਾ ਹੈ। ਮਈ ਮਹੀਨੇ 'ਚ ਹੋਈਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਚਾਰੇ ਸੀਟਾਂ ਜਿੱਤ ਕੇ ਰਿਕਾਰਡ ਦਰਜ ਕਰਨ ਦੇ ਨਾਲ ਹੀ ਦਿੱਗਜ਼ਾਂ ਦੇ ਅੰਕੜਿਆਂ ਨੂੰ ਵੀ ਪਿਛਾੜ ਦਿੱਤਾ। ਕਾਂਗਰਸ ਲਈ ਇਹ ਚੋਣ ਕਿਸੇ ਸਦਮੇ ਤੋਂ ਘੱਟ ਨਹੀਂ ਸੀ। ਜਿੱਥੇ ਇੱਕ ਪਾਸੇ ਪਾਰਟੀ ਦਾ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ ਹੈ ਅਤੇ ਉੱਥੇ ਹੀ ਦੂਜੇ ਪਾਸੇ ਕਈ ਦਿੱਗਜ਼ ਚੋਣ ਹਾਰ ਗਏ।
ਲੋਕ ਸਭਾ ਚੋਣਾਂ 'ਚ ਭਾਜਪਾ ਨੇ ਦਰਜ ਕੀਤਾ ਰਿਕਾਰਡ-
ਗੱਲ ਕਰਦੇ ਹਾਂ ਸੂਬੇ 'ਚ ਹੋਈਆਂ ਲੋਕ ਸਭਾ ਚੋਣਾਂ 'ਚ ਹਾਰ-ਜਿੱਤ ਸਬੰਧੀ ਤਾਂ ਕਾਂਗਰਸ ਸੰਸਦੀ ਖੇਤਰ ਤੋਂ ਭਾਜਪਾ ਉਮੀਦਵਾਰ ਕਿਸ਼ਨ ਕਪੂਰ ਨੇ ਸਭ ਤੋਂ ਵੱਧ ਵੋਟਾਂ ਹਾਸਲ ਕਰਕੇ ਕਾਂਗਰਸ ਦੇ ਪਵਨ ਕਾਜਲ ਨੂੰ ਹਰਾਇਆ ਹੈ। ਦੱਸਿਆ ਜਾਂਦਾ ਹੈ ਕਿ ਵੋਟ ਫੀਸਦੀ ਦੇ ਲਿਹਾਜ਼ ਪੱਖੋ ਕਪੂਰ ਦੇਸ਼ ਭਰ 'ਚ ਦੂਜੇ ਸਥਾਨ 'ਤੇ ਰਹੇ। ਇਸ ਤੋਂ ਇਲਾਵਾ ਬਾਕੀ ਹੋਰ 3 ਸੀਟਾਂ 'ਤੇ ਵੀ ਭਾਜਪਾ ਉਮੀਦਵਾਰਾਂ ਦੀ ਜਿੱਤ ਦਾ ਅੰਤਰ ਤਿੰਨ ਲੱਖ ਦੇ ਨੇੜੇ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਚੋਣਾਂ 'ਚ ਭਾਜਪਾ ਨੇ ਜਿੱਥੇ ਵਾਧੇ ਦਾ ਰਿਕਾਰਡ ਬਣਾਇਆ ਉੱਥੇ ਕਾਂਗਰਸ ਨੂੰ ਸਭ ਤੋਂ ਘੱਟ ਵੋਟਾਂ ਮਿਲੀਆਂ ਹਨ।
ਸਾਬਕਾ ਰਾਜ ਮੰਤਰੀ ਪੰਡਿਤ ਸੁਖਰਾਮ ਬਣੇ ਚਰਚਾ ਦਾ ਵਿਸ਼ਾ-
ਹਿਮਾਚਲ ਪ੍ਰਦੇਸ਼ 'ਚ ਮੰਡੀ ਦੀ ਰਾਜਨੀਤੀ ਦੇ ਨਾਇਕ ਮੰਨੇ ਜਾਣ ਵਾਲੇ ਸਾਬਕਾ ਕੇਂਦਰੀ ਰਾਜ ਮੰਤਰੀ ਪੰਡਿਤ ਸੁਖਰਾਮ ਵੀ ਚਰਚਾ ਦਾ ਵਿਸ਼ਾ ਬਣੇ ਰਹੇ। ਉਨ੍ਹਾਂ ਨੇ ਆਪਣੇ ਪੋਤੇ ਨੂੰ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਟਿਕਟ ਦਿਵਾਉਣ ਲਈ ਖੂਬ ਜਦੋ-ਜਹਿਦ ਕੀਤੀ ਪਰ ਮੌਕੇ 'ਚ ਉਹ ਕਾਂਗਰਸ ਦੀ ਟਿਕਟ ਲੈ ਕੇ ਮੰਡੀ ਪਹੁੰਚ ਗਏ।
ਬੰਜਾਰ 'ਚ ਵਾਪਰੇ ਹਾਦਸੇ ਨੇ ਝੰਜੋੜਿਆ ਦਿਲ-
ਜ਼ਿਲਾ ਕੁੱਲੂ ਦੇ ਬੰਜਾਰ 'ਚ ਜੂਨ ਮਹੀਨੇ 'ਚ ਹੋਏ ਸੜਕ ਹਾਦਸੇ 'ਚ 47 ਲੋਕਾਂ ਦੀ ਮੌਤ ਹੋਣ ਕਾਰਨ ਲੋਕਾਂ ਦੇ ਦਿਲਾਂ ਨੂੰ ਝੰਜੋੜ ਦਿੱਤਾ। ਇਹ ਹੁਣ ਤੱਕ ਦੇ ਵੱਡੇ ਹਾਦਸਿਆਂ 'ਚ ਸ਼ਾਮਲ ਰਿਹਾ ਹੈ। ਦੱਸ ਦੇਈਏ ਕਿ ਇਹ ਹਾਦਸਾ ਓਵਰਲੋਡ ਪ੍ਰਾਈਵੇਟ ਬੱਸ ਕਈ ਸੌ ਫੁੱਟ ਡੂੰਘੀ ਖੱਡ 'ਚ ਡਿੱਗ ਜਾਣ ਕਾਰਨ ਵਾਪਰਿਆ ਸੀ।
ਸੋਲਨ 'ਚ ਹੋਟਲ ਦੀ ਛੱਤ ਡਿੱਗਣ ਕਾਰਨ ਭਿਆਨਕ ਹਾਦਸਾ-
14 ਜੁਲਾਈ ਨੂੰ ਸੋਲਨ ਜ਼ਿਲੇ ਦੇ ਕੁਮਾਰਹਾਟੀ 'ਚ ਲੰਚ 'ਤੇ ਆਏ ਆਸਾਮ ਰਾਈਫਲ ਦੇ ਜਵਾਨਾਂ 'ਤੇ ਮੌਤ ਦਾ ਪਹਾੜ ਡਿੱਗ ਪਿਆ। ਚਾਰ ਮੰਜ਼ਿਲਾ ਇਮਾਰਤ ਤੇਜ਼ ਬਾਰਿਸ਼ ਦੌਰਾਨ ਡਿੱਗ ਗਿਆ। ਹਾਦਸੇ ਦੌਰਾਨ ਹੋਟਲ ਇਮਾਰਤ 'ਚ ਮੌਜੂਦ 35 ਜਵਾਨ ਲੰਚ ਕਰਨ ਲਈ ਰੁਕੇ ਸੀ। ਇਮਾਰਤ ਦੇ ਮਲਬੇ ਹੇਠਾ ਲਗਭਗ 30 ਲੋਕ ਦੱਬੇ ਗਏ, ਜਿਨ੍ਹਾਂ 'ਚ ਆਸਾਮ ਰਾਈਫਲ ਦੇ 12 ਜਵਾਨਾਂ ਸਮੇਤ 1 ਸਥਾਨਿਕ ਔਰਤ ਦੀ ਮੌਤ ਹੋ ਗਈ ਸੀ।
ਬਰਸਾਤ ਨੇ ਦਿਖਾਇਆ ਕਹਿਰ-
ਬਰਸਾਤ ਦੇ ਮੌਸਮ ਨੇ ਹਿਮਾਚਲ ਪ੍ਰਦੇਸ਼ 'ਚ ਭਿਆਨਕ ਕਹਿਰ ਦਿਖਾਇਆ ਹੈ। ਕੁੱਲੂ ਦੇ ਨੈਸ਼ਨਲ ਹਾਈਵੇਅ ਦੀ ਸੜਕ ਸਮੇਤ ਪੁਲ ਬਰਸਾਤ ਦੇ ਪਾਣੀ 'ਚ ਰੁੜ੍ਹ ਗਏ। ਇਸ ਤੋਂ ਇਲਾਵਾ ਪਾਣੀ 'ਚ ਗੱਡੀਆਂ ਖਿਡੌਣਿਆਂ ਵਾਂਗ ਰੁੜ੍ਹ ਗਈਆਂ।
ਇਨਵੈਸਟਰ ਮੀਟ-
ਧਰਮਸ਼ਾਲਾ 'ਚ 7-8 ਨਵੰਬਰ ਨੂੰ ਹੋਈ ਇਨਵੈਸਟਰ ਮੀਟ 'ਚ 635 ਨਿਵੇਸ਼ਕਾਂ ਨੇ 92,000 ਕਰੋੜ ਰੁਪਏ ਤੋਂ ਜ਼ਿਆਦਾ ਐੱਮ.ਓ.ਯੂ ਸਾਈਨ ਕੀਤਾ। ਇਨਵੈਸਟਰ ਮੀਟ 'ਚ 201 ਵਿਦੇਸ਼ੀ ਅਤੇ 2000 ਤੋਂ ਜ਼ਿਆਦਾ ਦੇਸ਼ ਦੇ ਨਿਵੇਸ਼ਕਾਂ ਨੇ ਭਾਗ ਲਿਆ। ਇਸ ਤੋਂ ਇਲਾਵਾ 10 ਦੇਸ਼ਾਂ ਦੇ ਰਾਜਪੂਤਾਂ ਸਮੇਤ 16 ਦੇਸ਼ਾਂ ਸਮੇਤ ਇਨਵੈਸਟਰ ਮੀਟ ਕੰਟਰੀ ਪਾਰਟਨਰ ਯੂ.ਏ.ਈ ਦੇ ਪ੍ਰਤੀਨਿਧੀਮੰਡਲ ਦੇ ਮੈਬਰਾਂ ਨੇ ਭਾਗ ਲਿਆ। ਇਸ 'ਚ ਪ੍ਰਧਾਨ ਮੰਤਰੀ ਮੋਦੀ ਸਮੇਤ ਹੋਰ ਕੇਂਦਰੀ ਮੰਤਰੀ ਵੀ ਪਹੁੰਚੇ।