ਰੁਬੀਆ ਸਈਦ ਅਗਵਾ ਕਾਂਡ: ਯਾਸੀਨ ਮਲਿਕ ਵਰਚੁਅਲੀ ਢੰਗ ਨਾਲ ਅਦਾਲਤ ’ਚ ਹੋਇਆ ਪੇਸ਼
Friday, Oct 21, 2022 - 12:40 PM (IST)

ਜੰਮੂ (ਭਾਸ਼ਾ)– 1989 ਵਿੱਚ ਉਸ ਵੇਲੇ ਦੇ ਕੇਂਦਰੀ ਗ੍ਰਹਿ ਮੰਤਰੀ ਮੁਫਤੀ ਮੁਹੰਮਦ ਸਈਦ ਦੀ ਬੇਟੀ ਰੁਬੀਆ ਸਈਦ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ. ਕੇ. ਐੱਲ. ਐੱਫ.) ਦੇ ਮੁਖੀ ਯਾਸੀਨ ਮਲਿਕ ਨੂੰ ਵੀਰਵਾਰ ਵਰਚੁਅਲ ਢੰਗ ਨਾਲ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਗਿਆ।
ਮੁੱਖ ਸਰਕਾਰੀ ਵਕੀਲ ਮੋਨਿਕਾ ਕੋਹਲੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਲਿਕ ਨੂੰ ਨਿੱਜੀ ਤੌਰ ’ਤੇ ਅਦਾਲਤ ’ਚ ਪੇਸ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਗ੍ਰਹਿ ਮੰਤਰਾਲਾ ਨੇ ਉਸ ਦੇ ਆਉਣ-ਜਾਣ ’ਤੇ ਪਾਬੰਦੀ ਲਈ ਹੋਈ ਹੈ। ਅਦਾਲਤ ਵੱਲੋਂ ਨਿੱਜੀ ਹਾਜ਼ਰੀ ਤੋਂ ਛੋਟ ਦਿੱਤੇ ਜਾਣ ਤੋਂ ਬਾਅਦ ਰੁਬੀਆ ਪੇਸ਼ੀ ਲਈ ਹਾਜ਼ਰ ਨਹੀਂ ਹੋਈ। ਇਸ ਕੇਸ ਦੀ ਪਿਛਲੀ ਸੁਣਵਾਈ 15 ਜੁਲਾਈ ਨੂੰ ਹੋਈ ਸੀ। ਉਦੋਂ ਰੁਬੀਆ ਨੇ ਮਲਿਕ ਸਮੇਤ ਪੰਜ ਮੁਲਜ਼ਮਾਂ ਦੀ ਪਛਾਣ ਕਰ ਲਈ ਸੀ। ਵੀਰਵਾਰ ਨੂੰ ਵੀ ਮਲਿਕ ਨੇ ਗਵਾਹ ਕੋਲੋਂ ਪੁੱਛਗਿੱਛ ਦੌਰਾਨ ਉਸ ਨੂੰ ਨਿੱਜੀ ਤੌਰ 'ਤੇ ਅਦਾਲਤ ਵਿਚ ਪੇਸ਼ ਕਰਨ ’ਤੇ ਜ਼ੋਰ ਦਿੱਤਾ।