ਸਾਬਕਾ ਭਾਜਪਾ ਨੇਤਾ ਯਸ਼ਵੰਤ ਸਿਨਹਾ ਨੂੰ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੁੰਦਿਆਂ ਹੀ ਮਿਲੀ ਵੱਡੀ ਜ਼ਿੰਮੇਵਾਰੀ

Monday, Mar 15, 2021 - 01:32 PM (IST)

ਸਾਬਕਾ ਭਾਜਪਾ ਨੇਤਾ ਯਸ਼ਵੰਤ ਸਿਨਹਾ ਨੂੰ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੁੰਦਿਆਂ ਹੀ ਮਿਲੀ ਵੱਡੀ ਜ਼ਿੰਮੇਵਾਰੀ

ਕੋਲਕਾਤਾ— ਪੱਛਮੀ ਬੰਗਾਲ ਚੋਣਾਂ ਤੋਂ ਠੀਕ ਪਹਿਲਾਂ ਤਿ੍ਰਣਮੂਲ ਕਾਂਗਰਸ (ਟੀ. ਐੱਮ. ਸੀ.) ’ਚ ਸ਼ਾਮਲ ਹੋਏ ਸਾਬਕਾ ਭਾਜਪਾ ਨੇਤਾ ਯਸ਼ਵੰਤ ਸਿਨਹਾ ਨੂੰ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਤਿ੍ਰਣਮੂਲ ਕਾਂਗਰਸ ਨੇ ਸਿਨਹਾ ਨੂੰ ਪਾਰਟੀ ਦਾ ਉੱਪ ਪ੍ਰਧਾਨ ਬਣਾ ਦਿੱਤਾ ਹੈ ਅਤੇ ਇਸ ਤੋਂ ਇਲਾਵਾ ਨੈਸ਼ਨਲ ਵਰਕਿੰਗ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਦੱਸ ਦੇਈਏ ਕਿ 13 ਮਾਰਚ ਨੂੰ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਪਾਰਟੀ ਦੇ ਨੇਤਾ ਰਹੇ ਯਸ਼ਵੰਤ ਸਿਨਹਾ ਨੇ ਕੋਲਕਾਤਾ ਵਿਚ ਤ੍ਰਿਣਮੂਲ ਕਾਂਗਰਸ ਦਾ ਪੱਲਾ ਫ਼ੜ ਲਿਆ ਸੀ।

ਇਹ ਵੀ ਪੜ੍ਹੋ: TMC 'ਚ ਸ਼ਾਮਲ ਹੋਏ ਯਸ਼ਵੰਤ ਸਿਨਹਾ, ਵਾਜਪਾਈ ਸਰਕਾਰ 'ਚ ਸਨ ਵਿੱਤ ਮੰਤਰੀ

PunjabKesari

ਯਸ਼ਵੰਤ ਸਿਨਹਾ 2014 ਤੋਂ ਬਾਅਦ ਭਾਜਪਾ ਅਗਵਾਈ ਤੋਂ ਨਾਰਾਜ਼ ਚੱਲ ਰਹੇ ਸਨ। ਅਕਸਰ ਉਹ ਪਾਰਟੀ ਦੀ ਲੀਡਰਸ਼ਿਪ ਅਤੇ ਕੇਂਦਰ ਸਰਕਾਰ ਦੇ ਫੈਸਲਿਆਂ ’ਤੇ ਸਵਾਲ ਚੁੱਕਦੇ ਰਹਿੰਦੇ ਸਨ। ਇਸ ਤੋਂ ਬਾਅਦ 2018 ਵਿਚ ਉਨ੍ਹਾਂ ਨੇ ਭਾਜਪਾ ਪਾਰਟੀ ਤੋਂ ਕਿਨਾਰਾ ਕਰ ਲਿਆ ਸੀ। ਉਦੋਂ ਤੋਂ ਹੀ ਉਨ੍ਹਾਂ ਦੇ ਕਿਸੇ ਪਾਰਟੀ ਵਿਚ ਸ਼ਾਮਲ ਹੋਣ ਦੇ ਕਿਆਸ ਲਾਏ ਜਾ ਰਹੇ ਸਨ ਪਰ ਅਜਿਹਾ ਨਹੀਂ ਹੋਇਆ। ਹੁਣ ਪੱਛਮੀ ਬੰਗਾਲ ਚੋਣਾਂ ਤੋਂ ਠੀਕ ਪਹਿਲਾਂ ਉਹ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਯਸ਼ਵੰਤ ਸਿਨਹਾ ਨੂੰ ਅਟਲ ਬਿਹਾਰੀ ਵਾਜਪਾਈ ਦੇ ਕਰੀਬੀ ਨੇਤਾਵਾਂ ’ਚ ਸ਼ੁਮਾਰ ਕੀਤਾ ਜਾਂਦਾ ਸੀ। ਯਸ਼ਵੰਤ ਸਿਨਹਾ ਕਰੀਬ 3 ਦਹਾਕਿਆਂ ਤੱਕ ਭਾਜਪਾ ਵਿਚ ਰਹੇ ਸਨ। ਸਿਨਹਾ ਵਾਜਪਾਈ ਸਰਕਾਰ ਵਿਚ ਵਿੱਤ ਮੰਤਰੀ ਅਤੇ ਵਿਦੇਸ਼ ਮੰਤਰੀ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ: ਮਮਤਾ ਨੇ ਵ੍ਹੀਲ ਚੇਅਰ ’ਤੇ ਬੈਠ ਕੇ ਕੀਤਾ ਰੋਡ ਸ਼ੋਅ, ਕਿਹਾ- ‘ਜ਼ਖਮੀ ਸ਼ੇਰ ਹੋਰ ਵੱਧ ਖ਼ਤਰਨਾਕ’

ਯਸ਼ਵੰਤ ਸਿਨਹਾ ਮੁਤਾਬਕ ਉਹ ਤ੍ਰਿਣਮੂਲ ਕਾਂਗਰਸ ਦਾ ਹਿੱਸਾ ਬਣ ਕੇ ਬੰਗਾਲ ਚੋਣਾਂ ’ਚ ਪਾਰਟੀ ਦੀ ਮਦਦ ਕਰਨਾ ਚਾਹੁੰਦੇ ਹਨ, ਤਾਂ ਕਿ ਭਾਜਪਾ ਨੂੰ ਹਰਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਬੰਗਾਲ ਪੂਰੇ ਦੇਸ਼ ਵਿਚ ਇਕ ਵੱਡਾ ਸੰਦੇਸ਼ ਭੇਜੇਗਾ ਅਤੇ ਅਜਿਹੇ ਵਿਚ ਭਾਜਪਾ ਦੀ ਹਾਰ ਜ਼ਰੂਰੀ ਹੈ। ਉਨ੍ਹਾਂ ਨੇ ਬੰਗਾਲ ਚੋਣ ਪ੍ਰਚਾਰ ਦੌਰਾਨ ਮਮਤਾ ਬੈਨਰਜੀ ਨੂੰ ਲੱਗੀ ਸੱਟ ਨੂੰ ਇਕ ਯੋਜਨਾ ਮੁਤਾਬਕ ਹਮਲਾ ਵੀ ਕਰਾਰ ਦਿੱਤਾ ਸੀ। 

ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਬੋਲੇ- ‘ਜੇਕਰ ਜਨਤਾ ਏਸੀ ਅਤੇ ਪੱਖਿਆਂ ਹੇਠਾਂ ਸੁੱਤੀ ਰਹੀ ਤਾਂ ਦੇਸ਼ ਵਿਕ ਜਾਵੇਗਾ’


author

Tanu

Content Editor

Related News