ਸੱਤਾਧਾਰੀ ਕਾਂਗਰਸ ਨੂੰ ਇਕ ਹੋਰ ਝਟਕਾ, ਯਸ਼ਪਾਲ ਆਰੀਆ ਭਾਜਪਾ ''ਚ ਸ਼ਾਮਲ

01/16/2017 9:31:35 AM

ਨਵੀਂ ਦਿੱਲੀ/ਉਤਰਾਖੰਡ— 40 ਸਾਲਾਂ ਤੱਕ ਕਾਂਗਰਸ ''ਚ ਰਹਿਣ ਤੋਂ ਬਾਅਦ ਉਤਰਾਖੰਡ ਦੇ ਦਿੱਗਜ ਨੇਤਾ ਅਤੇ ਪ੍ਰਦੇਸ਼ ਸਿੰਚਾਈ ਮੰਤਰੀ ਯਸ਼ਪਾਲ ਆਰੀਆ ਸੋਮਵਾਰ ਨੂੰ ਆਪਣੇ ਬੇਟੇ ਸੰਜੀਵ ਨਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਭਾਜਪਾ ''ਚ ਸ਼ਾਮਲ ਹੋ ਗਏ। ਨਵੀਂ ਦਿੱਲੀ ''ਚ ਭਾਜਪਾ ਚੇਅਰਮੈਨ ਅਮਿਤ ਸ਼ਾਹ ਦੀ ਮੌਜੂਦਗੀ ''ਚ ਪਾਰਟੀ ''ਚ ਸ਼ਾਮਲ ਹੋਣ ਤੋਂ ਬਾਅਦ ਆਰੀਆ ਨੇ ਕਿਹਾ 40 ਸਾਲਾਂ ਤੱਕ ਕਾਂਗਰਸ ''ਚ ਇਕ ਵਰਕਰ ਦੇ ਤੌਰ ''ਤੇ ਸੇਵਾ ਕਰਨ ਤੋਂ ਬਾਅਦ ਸੋਮਵਾਰ ਨੂੰ ਬਹੁਤ ਭਾਰੀ ਮਨ ਨਾਲ ਉਨ੍ਹਾਂ ਨੇ ਉਸ ਨੂੰ ਅਲਵਿਦਾ ਕਹਿ ਕੇ ਭਾਜਪਾ ''ਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਮੁੱਖ ਮੰਤਰੀ ਹਰੀਸ਼ ਰਾਵਤ ਦਾ ਨਾਂ ਲਏ ਬਿਨਾਂ ਆਰੀਆ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਉਹ ਸਰਕਾਰ ਅਤੇ ਸੰਗਠਨ ਦੇ ਪੱਧਰ ''ਤੇ ਕੀਤੀ ਜਾ ਰਹੀ ਅਣਦੇਖੀ ਕਾਰਨ ਬਹੁਤ ਦੁਖੀ ਸਨ। ਉਨ੍ਹਾਂ ਨੇ ਕਿਹਾ,''''ਮੈਂ ਕਿਸੇ ਦਾ ਨਾਂ ਲੈ ਕੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਕਾਂਗਰਸ ''ਚ ਇੰਨੇ ਲੰਬੇ ਸਮੇਂ ਤੱਕ ਸਰਗਰਮ ਰਹਿਣ ਦੇ ਬਾਵਜੂਦ ਮੈਨੂੰ (ਸਰਕਾਰ ਅਤੇ ਸੰਗਠਨ ਦਰਮਿਆਨ ਤਾਲਮੇਲ ਲਈ ਬਣਾਈ ਗਈ) ਤਾਲਮੇਲ ਕਮੇਟੀ ਤੱਕ ਜਗ੍ਹਾ ਨਹੀਂ ਦਿੱਤੀ ਗਈ।'''' ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੱਕ ਆਪਣੀ ਅਤੇ ਆਪਣੇ ਖੇਤਰ ਦੇ ਜ਼ਮੀਨੀ ਵਰਕਰਾਂ ਦੀ ਆਸ ਅਤੇ ਅਣਦੇਖੀ ਦੇ ਬਾਵਜੂਦ ਉਹ ਖਾਮੋਸ਼ ਰਹੇ ਪਰ ਉਸ ਨੂੰ ਉਨ੍ਹਾਂ ਦੀ ਕਮਜ਼ੋਰੀ ਮੰਨਿਆ ਗਿਆ ਅਤੇ ਪਾਰਟੀ ਹਾਈ ਕਮਾਨ ਦੇ ਪੱਧਰ ''ਤੇ ਵੀ ਕੋਈ ਸੁਣਵਾਈ ਨਾ ਹੋਣ ਕਾਰਨ ਉਨ੍ਹਾਂ ਨੇ ਸੋਮਵਾਰ ਨੂੰ ਭਰੇ ਮਨ ਨਾਲ ਪਾਰਟੀ ਛੱਡ ਦਿੱਤੀ। ਆਰੀਆ ਨੇ ਇਹ ਵੀ ਕਿਹਾ ਕਿ ਭਾਜਪਾ ''ਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੇ ਅਤੇ ਆਪਣੇ ਪੁੱਤਰ ਸੰਜੀਵ ਦੇ ਟਿਕਟ ਦੇ ਮਸਲੇ ''ਤੇ ਉਨ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈ ਅਤੇ ਉਹ ਸਿਰਫ ਇਕ ਵਰਕਰ ਦੇ ਰੂਪ ''ਚ ਭਾਜਪਾ ''ਚ ਸ਼ਾਮਲ ਹੋਏ ਹਨ। ਇਸ ਮੌਕੇ ''ਤੇ ਭਾਜਪਾ ਦੇ ਉਪ ਪ੍ਰਧਾਨ ਅਤੇ ਉਤਰਾਖੰਡ ਦੇ ਇੰਚਾਰਜ ਸ਼ਾਮ ਜਾਜੂ ਅਤੇ ਤਿੰਨ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਯਾਰੀ, ਵਿਜੇ ਬਹੁਗੁਣਾ ਅਤੇ ਭੁਵਨਚੰਦਰ ਖੰਡੂਡੀ ਵੀ ਮੌਜੂਦ ਸਨ। ਸ਼੍ਰੀ ਆਰੀਆ ਉਤਰਾਖੰਡ ਸਰਕਾਰ ''ਚ ਮਾਲੀਆ, ਸਿੰਚਾਈ, ਹੜ੍ਹ ਕੰਟਰੋਲ, ਸਹਿਕਾਰਤਾ, ਤਕਨੀਕੀ ਸਿੱਖਿਆ, ਪੇਂਡੂ ਸੜਕਾਂ ਅਤੇ ਡ੍ਰੇਨੇਜ, ਭਾਰਤ-ਨੇਪਾਲ ਉਤਰਾਖੰਡ ਨਦੀ ਪ੍ਰਾਜੈਕਟ ਮੰਤਰੀ ਸਨ। ਉਹ 2012 ''ਚ ਬਾਜਪੁਰ ਵਿਧਾਨ ਸਭਾ ਸੀਟ ਤੋਂ ਜਿੱਤੇ ਸਨ।


Disha

News Editor

Related News