ਯਮੁਨਾਨਗਰ: ਕਾਂਗਰਸ ਨੇਤਾ ਰਾਜਿੰਦਰ ਵਾਲਮੀਕਿ ਦੇ ਪੁੱਤਰ ਦਾ ਕਤਲ, ਹਮਲਾਵਰਾਂ ਨੇ ਚਲਾਈਆਂ ਗੋਲੀਆਂ
Saturday, Apr 16, 2022 - 01:12 PM (IST)
ਯਮੁਨਾਨਗਰ (ਸੁਰੇਂਦਰ ਮਹਿਤਾ)– ਯਮੁਨਾਨਗਰ ’ਚ ਇਕ ਪੈਲੇਸ ਦੇ ਬਾਹਰ ਕਾਂਗਰਸ ਨੇਤਾ ਰਾਜਿੰਦਰ ਵਾਲਮੀਕਿ ਦੇ ਪੁੱਤਰ ਜਾਨੂੰ ਦਾ ਇਕ ਦਰਜਨ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ’ਚ ਉਨ੍ਹਾਂ ਦੇ 3 ਸਾਥੀਆਂ ਨੂੰ ਵੀ ਗੋਲੀਆਂ ਲੱਗੀਆਂ। ਘਟਨਾ ਉਸ ਸਮੇਂ ਵਾਪਰੀ, ਜਦੋਂ ਸ਼ੁੱਕਰਵਾਰ ਰਾਤ ਕਰੀਬ 2 ਵਜੇ ਜਾਨੂੰ ਅਤੇ ਉਸ ਦੇ ਸਾਥੀ ਇਕ ਵਿਆਹ ਸਮਾਰੋਹ ਤੋਂ ਬਾਹਰ ਨਿਕਲੇ ਹੀ ਸਨ।
ਇਸ ਦੌਰਾਨ ਇਕ ਕਾਰ ’ਤੇ ਸਵਾਰ ਹੋ ਕੇ ਆਏ ਕਰੀਬ ਇਕ ਦਰਜਨ ਹਮਲਾਵਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਾਨੂੰ ਦੇ ਸਿਰ ’ਚ ਗੋਲੀਆਂ ਮਾਰੀਆਂ ਗਈਆਂ, ਜਿਸ ਕਾਰਨ ਉਹ ਉੱਥੇ ਹੀ ਡਿੱਗ ਗਏ। ਜਾਨੂੰ ਦੇ ਤਿੰਨ ਦੋਸਤਾਂ ਰਜਤ, ਅਨਮੋਲ ਅਤੇ ਇਕ ਹੋਰ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ ਨੂੰ ਤੁਰੰਤ ਇਕ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਵੱਡੀ ਗਿਣਤੀ ’ਚ ਪੁਲਸ ਫੋਰਸ ਮੌਕੇ ’ਤੇ ਪਹੁੰਚੀ। ਮੌਕੇ ਤੋਂ ਪੁਲਸ ਨੂੰ 10 ਖੋਲ ਵੀ ਬਰਾਮਦ ਹੋਏ ਹਨ, ਜਦਕਿ ਇਕ ਮੈਗਜੀਨ ਮਿਲਿਆ ਹੈ।
ਦੱਸ ਦੇਈਏ ਕਿ ਜਾਨੂੰ ’ਤੇ 30 ਦਸੰਬਰ ਨੂੰ ਵੀ ਦੋ ਬਾਈਕ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਸਨ। ਉਸ ਦੌਰਾਨ ਇਹ ਘਟਨਾ ਦਸ਼ਮੇਸ਼ ਕਾਲੋਨੀ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਸੀ, ਜਿਸ ’ਚ ਹਮਲਾਵਰ ਦੌੜਦੇ ਹੋਏ ਨਜ਼ਰ ਆਏ ਸਨ। ਇਸ ਘਟਨਾ ਮਗਰੋਂ ਪਰਿਵਾਰ ਨੇ ਦੋਸ਼ੀਆਂ ਦੇ ਨਾਂ ਪੁਲਸ ਨੂੰ ਦਿੱਤੇ ਸਨ ਪਰ ਪੁਲਸ ਨੇ ਉਸ ਸਬੰਧ ’ਚ ਕੋਈ ਗ੍ਰਿਫਤਾਰੀ ਨਹੀਂ ਕੀਤੀ। 25 ਅਪ੍ਰੈਲ 2020 ਨੂੰ ਰਾਜਿੰਦਰ ਵਾਲਮੀਕਿ ਦੇ ਵੱਡੇ ਪੁੱਤਰ ਰਮਨ ਦੀ ਜ਼ਿਲ੍ਹਾ ਜੇਲ੍ਹ ’ਚ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ ਸੀ।