ਘਰ ''ਚ ਨੋਟਾਂ ਦੇ ਬੋਰਿਆਂ ਨੂੰ ਲੱਗੀ ਅੱਗ ਦੇ ਮਾਮਲੇ ''ਚ ਜੱਜ ''ਤੇ ਸਾਬਿਤ ਹੋਏ ਦੋਸ਼, ਸੰਸਦ ''ਚ ਰਿਪੋਰਟ ਪੇਸ਼

Wednesday, Aug 12, 2026 - 04:58 PM (IST)

ਘਰ ''ਚ ਨੋਟਾਂ ਦੇ ਬੋਰਿਆਂ ਨੂੰ ਲੱਗੀ ਅੱਗ ਦੇ ਮਾਮਲੇ ''ਚ ਜੱਜ ''ਤੇ ਸਾਬਿਤ ਹੋਏ ਦੋਸ਼, ਸੰਸਦ ''ਚ ਰਿਪੋਰਟ ਪੇਸ਼

ਨਵੀਂ ਦਿੱਲੀ- ਲੋਕ ਸਭਾ ਸਪੀਕਰ ਵੱਲੋਂ ਦਿੱਲੀ ਅਤੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਰਹਿ ਚੁੱਕੇ ਜਸਟਿਸ ਯਸ਼ਵੰਤ ਵਰਮਾ ਦੇ ਘਰੋਂ ਬੋਰਿਆਂ 'ਚ ਸੜੀ ਹੋਈ ਨਕਦੀ ਮਿਲਣ ਦੇ ਮਾਮਲੇ ਦੀ ਜਾਂਚ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਆਪਣੀ ਅੰਤਿਮ ਰਿਪੋਰਟ ਸੰਸਦ ਦੇ ਦੋਵਾਂ ਸਦਨਾਂ ਵਿੱਚ ਪੇਸ਼ ਕਰ ਦਿੱਤੀ ਹੈ। 'ਜੱਜ (ਜਾਂਚ) ਐਕਟ' ਅਧੀਨ ਬਣਾਈ ਗਈ ਇਸ ਕਮੇਟੀ ਨੇ ਜਾਂਚ ਦੌਰਾਨ ਪਾਇਆ ਕਿ ਜਸਟਿਸ ਵਰਮਾ 'ਤੇ ਲੱਗੇ ਗੈਰ-ਕਾਨੂੰਨੀ ਨਕਦੀ, ਸਬੂਤਾਂ ਨਾਲ ਛੇੜਛਾੜ ਅਤੇ ਗੋਲ-ਮੋਲ ਜਵਾਬ ਦੇਣ ਦੇ ਸਾਰੇ ਦੋਸ਼ ਸਾਬਿਤ ਹੁੰਦੇ ਹਨ।

ਕਮੇਟੀ ਦੀ ਰਿਪੋਰਟ ਅਨੁਸਾਰ, ਜਸਟਿਸ ਵਰਮਾ ਆਪਣੇ ਸਰਕਾਰੀ ਨਿਵਾਸ ਦੇ ਸਟੋਰ ਰੂਮ 'ਚੋਂ ਵੱਡੇ ਪੱਧਰ 'ਤੇ ਮਿਲੀ ਨਕਦੀ ਦੀ ਮੌਜੂਦਗੀ, ਇਸ ਦੇ ਸਰੋਤ ਜਾਂ ਮਲਕੀਅਤ ਬਾਰੇ ਕੋਈ ਤਸੱਲੀਬਖ਼ਸ਼ ਜਵਾਬ ਦੇਣ 'ਚ ਪੂਰੀ ਤਰ੍ਹਾਂ ਅਸਮਰੱਥ ਰਹੇ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਾਨੂੰਨੀ ਤੌਰ 'ਤੇ ਨੋਟਾਂ ਵਾਲੇ ਕਮਰੇ ਨੂੰ ਸੀਲ ਕਰਨ ਅਤੇ ਜਾਂਚ ਕਰਨ ਤੋਂ ਪਹਿਲਾਂ ਹੀ ਸਟੋਰ ਰੂਮ ਦੇ ਸਬੂਤਾਂ ਨਾਲ ਛੇੜਛਾੜ ਕੀਤੀ ਗਈ ਸੀ। 

ਇਹ ਵੀ ਪੜ੍ਹੋ- ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ ਚੱਲਣਗੀਆਂ ਰੂਸ ਦੀਆਂ ਗੱਡੀਆਂ

ਕਮੇਟੀ ਨੇ ਅੱਗੇ ਕਿਹਾ ਕਿ ਜਸਟਿਸ ਵਰਮਾ ਦਾ ਜਵਾਬ ਇੰਨਾ ਸਪਸ਼ਟ ਤੇ ਪਾਰਦਰਸ਼ੀ ਨਹੀਂ ਸੀ, ਜਿਸ ਦੀ ਇੱਕ ਜੱਜ ਤੋਂ ਉਮੀਦ ਕੀਤੀ ਜਾਂਦੀ ਹੈ। ਆਜ਼ਾਦ ਗਵਾਹਾਂ ਅਤੇ ਸਬੂਤਾਂ ਦੇ ਸਾਹਮਣੇ ਉਨ੍ਹਾਂ ਦੇ ਦਾਅਵੇ ਝੂਠੇ ਅਤੇ ਗੋਲ-ਮੋਲ ਸਾਬਤ ਹੋਏ। ਕਮੇਟੀ ਨੇ ਆਪਣੀ ਅੰਤਿਮ ਸਮੀਖਿਆ 'ਚ ਦਰਜ ਕੀਤਾ ਕਿ ਜਸਟਿਸ ਵਰਮਾ ਖ਼ਿਲਾਫ਼ ਲਗਾਏ ਗਏ ਤਿੰਨੇ ਦੋਸ਼ ਪੂਰੀ ਤਰ੍ਹਾਂ ਸਾਬਿਤ ਹੋ ਚੁੱਕੇ ਹਨ।

ਜ਼ਿਕਰਯੋਗ ਹੈ ਕਿ 14 ਮਾਰਚ 2025 ਦੀ ਰਾਤ ਨੂੰ ਜਸਟਿਸ ਵਰਮਾ ਦੀ ਸਰਕਾਰੀ ਰਿਹਾਇਸ਼ 'ਤੇ ਅਚਾਨਕ ਅੱਗ ਲੱਗ ਗਈ ਸੀ। ਅੱਗ ਬੁਝਾਉਣ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਸਟੋਰ ਰੂਮ 'ਚੋਂ ਵੱਡੇ ਪੱਧਰ 'ਤੇ 500-500 ਦੇ ਨੋਟ ਮਿਲੇ ਸਨ, ਜਿਸ ਮਗਰੋਂ ਜਸਟਿਸ ਵਰਮਾ ਖ਼ਿਲਾਫ਼ ਇਨ੍ਹਾਂ ਨੋਟਾਂ ਦਾ ਸਰੋਤ ਨਾ ਦੱਸ ਸਕਣ ਵਰਗੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸੰਸਦ ਦੇ ਲਗਭਗ 200 ਮੈਂਬਰਾਂ ਵੱਲੋਂ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਤੋਂ ਬਾਅਦ ਜਸਟਿਸ ਵਰਮਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਸੰਸਦ 'ਚ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਕਾਰਵਾਈ ਹੁਣ ਬੇਮਤਲਬ ਹੋ ਗਈ ਹੈ।

ਇਹ ਵੀ ਪੜ੍ਹੋ- Good News ; ਭਾਰਤੀਆਂ ਨੂੰ Free Visa ਦੇ ਰਿਹਾ ਇਹ ਦੇਸ਼ ! ਪੂਰਾ ਖ਼ਰਚਾ ਚੁੱਕੇਗੀ ਸਰਕਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News