''Sorry ਜੀ, Wrong ਨੰਬਰ...'' ਤੋਂ ਸਿੱਧਾ ਵਿਆਹ ! ਅੱਧੀ ਉਮਰ ਦੇ ਮੁੰਡੇ ਨਾਲ ਭੱਜ ਗਈ 5 ਜਵਾਕਾਂ ਦੀ ਮਾਂ

Sunday, Jun 07, 2026 - 10:11 AM (IST)

''Sorry ਜੀ, Wrong ਨੰਬਰ...'' ਤੋਂ ਸਿੱਧਾ ਵਿਆਹ ! ਅੱਧੀ ਉਮਰ ਦੇ ਮੁੰਡੇ ਨਾਲ ਭੱਜ ਗਈ 5 ਜਵਾਕਾਂ ਦੀ ਮਾਂ

ਨੈਸ਼ਨਲ ਡੈਸਕ- ਅਕਸਰ ਹੀ ਇਹ ਕਿਹਾ-ਸੁਣਿਆ ਜਾਂਦਾ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ। ਇਸ ਦੀ ਤਾਜ਼ਾ ਉਦਾਹਰਨ ਬਿਹਾਰ ਤੋਂ ਸਾਹਮਣੇ ਆਈ ਹੈ, ਜਿੱਥੇ ਇਕ 'ਰੌਂਗ ਨੰਬਰ' ਤੋਂ ਆਏ ਫ਼ੋਨ ਨੇ ਪਿਆਰ ਦਾ ਅਜਿਹਾ ਤਾਣਾ ਬੁਣਿਆ ਕਿ ਇਕ 40 ਸਾਲ ਦੀ ਔਰਚ ਆਪਣੇ 5 ਬੱਚਿਆਂ ਨੂੰ ਛੱਡ ਕੇ ਆਪਣੇ ਤੋਂ ਅੱਧੀ ਉਮਰ ਦੇ ਨੌਜਵਾਨ ਨਾਲ ਫਰਾਰ ਹੋ ਗਈ।

ਇਹ ਕੋਈ ਫਿਲਮ ਦੀ ਕਹਾਣੀ ਨਹੀਂ, ਸਗੋਂ ਬਿਹਾਰ ਦੇ ਜਮੂਈ ਜ਼ਿਲ੍ਹੇ ਦਾ ਅਸਲ ਮਾਮਲਾ ਹੈ, ਜਿੱਥੇ ਕੁਝ ਸਮਾਂ ਪਹਿਲਾਂ ਇਕ 40 ਸਾਲਾ ਔਰਤ, ਜਿਸ ਦੇ 5 ਬੱਚੇ ਵੀ ਹਨ, ਦੇ ਮੋਬਾਈਲ 'ਤੇ ਇੱਕ ਅਣਜਾਣ ਨੰਬਰ ਤੋਂ ਫ਼ੋਨ ਆਇਆ ਸੀ। 'ਰੌਂਗ ਨੰਬਰ' ਹੋਣ ਦੇ ਬਾਵਜੂਦ ਦੋਵਾਂ ਵਿਚਾਲੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ। ਹੌਲੀ-ਹੌਲੀ ਇਹ ਗੱਲਬਾਤ ਪਿਆਰ 'ਚ ਬਦਲ ਗਈ। ਨੌਜਵਾਨ ਦੀ ਉਮਰ ਸਿਰਫ਼ 19 ਸਾਲ ਹੈ, ਜੋ ਕਿ ਔਰਤ ਦੀ ਉਮਰ ਤੋਂ ਅੱਧੀ ਹੈ।

PunjabKesari

ਇਹ ਵੀ ਪੜ੍ਹੋ- ਭਾਰਤ ਬਾਰੇ ਪੁਤਿਨ ਦਾ ਵੱਡਾ ਬਿਆਨ ! 'ਧਮਕੀਆਂ' ਦੇਣ ਵਾਲਿਆਂ ਨੂੰ ਵੀ ਦੇ'ਤੀ Warning

ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਤਾਂ ਦੋਵਾਂ ਦਾ ਪਿਆਰ ਵੀ ਦਿਨੋਂ-ਦਿਨ ਗੂੜ੍ਹਾ ਹੁੰਦਾ ਗਿਆ। ਗੱਲ ਇੱਥੋਂ ਤੱਕ ਪਹੁੰਚ ਗਈ ਕਿ ਔਰਤ ਨੇ ਆਪਣੇ ਹੱਸਦੇ-ਖੇਡਦੇ ਪਰਿਵਾਰ, ਪਤੀ ਅਤੇ ਬੱਚਿਆਂ ਦੀ ਪਰਵਾਹ ਕੀਤੇ ਬਿਨਾਂ ਨੌਜਵਾਨ ਪ੍ਰੇਮੀ ਨਾਲ ਜਾਣ ਦਾ ਫੈਸਲਾ ਕਰ ਲਿਆ। ਉਹ ਘਰ ਛੱਡ ਕੇ ਚਲੀ ਗਈ ਤੇ ਬਾਅਦ 'ਚ ਪਤਾ ਲੱਗਾ ਕਿ ਦੋਵਾਂ ਨੇ ਇੱਕ ਮੰਦਰ ਵਿੱਚ ਜਾ ਕੇ ਰੀਤੀ-ਰਿਵਾਜਾਂ ਮੁਤਾਬਕ ਵਿਆਹ ਵੀ ਕਰਵਾ ਲਿਆ ਹੈ।

ਪਤਨੀ ਦੇ ਅਚਾਨਕ ਘਰੋਂ ਚਲੇ ਜਾਣ ਅਤੇ ਕਿਸੇ ਨੌਜਵਾਨ ਨਾਲ ਵਿਆਹ ਕਰਨ ਦੀ ਖ਼ਬਰ ਮਿਲਣ ਤੋਂ ਬਾਅਦ ਔਰਤ ਦੇ ਪਤੀ ਨੇ ਸਥਾਨਕ ਪੁਲਸ ਥਾਣੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਹੈ। ਪਤੀ ਮੁਤਾਬਕ ਉਹ ਆਪਣੀ ਪਤਨੀ ਅਤੇ ਬੱਚਿਆਂ ਕਾਫ਼ੀ ਖ਼ੁਸ਼ ਸੀ ਅਤੇ ਉਸ ਨੂੰ ਆਪਣੀ ਪਤਨੀ ਦੇ ਇਸ ਪ੍ਰੇਮ ਪ੍ਰਸੰਗ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਉਮਰ ਦੇ ਵੱਡੇ ਫ਼ਰਕ ਅਤੇ 5 ਬੱਚਿਆਂ ਨੂੰ ਛੱਡ ਕੇ ਕੀਤੇ ਗਏ ਇਸ ਵਿਆਹ ਦੀ ਖ਼ਬਰ ਪੂਰੇ ਇਲਾਕੇ ਵਿੱਚ ਅਤੇ ਸੋਸ਼ਲ ਮੀਡੀਆ 'ਤੇ ਖ਼ੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਕੈਨੇਡਾ 'ਚ ਚੱਲਿਆ Project JetSetter ! ਪੰਜਾਬੀਆਂ ਸਣੇ 46 ਗ੍ਰਿਫ਼ਤਾਰ, 164 ਫਰਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News